ਭਾਰਤ ਦੇ ਮੁੱਖ ਜੱਜ ਨਾਲ ਮੀਟਿੰਗ ਦੇ ਮੱਦੇਨਜ਼ਰ ਅੱਜ ਲਈ ਬਹਾਲ ਰਹੇਗਾ ਅਦਾਲਤੀ ਕੰਮਕਾਜ ਨੋ ਵਰਕ ਅੰਦੋਲਨ ਅਗਲੇ ਹੁਕਮਾਂ ਤੱਕ ਮੁੜ ਰਹੇਗਾ ਜਾਰੀ -ਪ੍ਰਧਾਨ ਟੁਰਨਾ ਅਤੇ ਸਕੱਤਰ ਸ਼ਰਮਾ
ਫਿਰੋਜ਼ਪੁਰ, 2 ਅਗਸਤ (ਰਾਕੇਸ਼ ਚਾਵਲਾ)-ਜ਼ਿਲ੍ਹਾ ਬਾਰ ਐਸੋਸੀਏਸ਼ਨ ਫਿਰੋਜ਼ਪੁਰ ਨੇ ਆਪਣੇ ਸਮੂਹ ਮੈਂਬਰਾਂ ਨੂੰ ਜਾਰੀ ਨੋਟਿਸ ਰਾਹੀਂ ਜਾਣਕਾਰੀ ਦਿੱਤੀ ਹੈ ਕਿ ਭਾਰਤ ਦੇ ਮਾਣਯੋਗ ਮੁੱਖ ਜੱਜ ਨਾਲ ਸੋਮਵਾਰ 3 ਅਗਸਤ ਨੂੰ ਇਕ ਮਹੱਤਵਪੂਰਨ ਮੀਟਿੰਗ ਨਿਰਧਾਰਿਤ ਕੀਤੀ ਗਈ ਹੈ। ਇਸ ਮੀਟਿੰਗ ਅਤੇ ਇਸ ਦੀ ਕਾਰਵਾਈ ਨੂੰ ਬਣਦਾ ਸਨਮਾਨ ਦੇਣ ਲਈ ਬਾਰ ਐਸੋਸੀਏਸ਼ਨ ਨੇ 3 ਅਗਸਤ ਨੂੰ ਸਿਰਫ਼ ਇਕ ਦਿਨ ਲਈ ਚੱਲ ਰਹੇ ‘ਨੋ ਵਰਕ’ ਅੰਦੋਲਨ ਨੂੰ ਅਸਥਾਈ ਤੌਰ ’ਤੇ ਮੁਲਤਵੀ ਕਰਦਿਆਂ ਅਦਾਲਤੀ ਕੰਮਕਾਜ ਕਰਨ ਦਾ ਫੈਸਲਾ ਕੀਤਾ ਹੈ।
ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਲਵਜੀਤ ਪਾਲ ਟੁਰਨਾ ਅਤੇ ਸਕੱਤਰ ਨੀਲ ਰਤਨ ਸ਼ਰਮਾ। ਅਜੀਤ ਤਸਵੀਰ
03-08-2026