ਬਾਬਾ ਖੇਤਰਪਾਲ ਮੰਦਰ ’ਚ ਕਰਵਾਇਆ ਮਹਾਂਮਾਈ ਦਾ ਸਾਲਾਨਾ ਜਾਗਰਣ
ਮੁੱਦਕੀ, 5 ਅਗਸਤ (ਭਾਰਤ ਭੂਸ਼ਨ ਅਗਰਵਾਲ)-ਸਾਉਣ ਮਹੀਨੇ ਨੂੰ ਮੁੱਖ ਰੱਖਦਿਆਂ ਮਹਾਂਮਾਈ ਚਿੰਤਪੁਰਨੀ ਦਰਬਾਰ ਹਿਮਾਚਲ ਪ੍ਰਦੇਸ਼ ਤੋਂ ਲਿਆਂਦੀ ਪਵਿੱਤਰ ਜੋਤ ਜੋ ਕਿ ਲੋਹਾਮ ਰੋਡ ’ਤੇ ਸਥਿਤ ਬਾਬਾ ਖੇਤਰਪਾਲ ਮੰਦਰ ’ਚ ਸਥਾਪਿਤ ਕੀਤੀ ਗਈ ਹੈ। ਜਿੱਥੇ ਬੀਤੇ ਦਿਨ ਮਾਤਾ ਦੇ ਭਗਤਾਂ ਵਲੋਂ ਮਹਾਂਮਾਈ ਦਾ ਤੀਸਰਾ ਸਾਲਾਨਾ ਜਾਗਰਣ ਕਰਵਾਇਆ ਗਿਆ, ਜਿੱਥੇ ਵੱਡੀ ਗਿਣਤੀ ’ਚ ਸੰਗਤਾਂ ਨੇ ਪਹੁੰਚ ਕੇ ਹਾਜ਼ਰੀ ਭਰੀ।
ਮੁੱਦਕੀ, 5 ਅਗਸਤ (ਭਾਰਤ ਭੂਸ਼ਨ ਅਗਰਵਾਲ)-ਸਾਉਣ ਮਹੀਨੇ ਨੂੰ ਮੁੱਖ ਰੱਖਦਿਆਂ ਮਹਾਂਮਾਈ ਚਿੰਤਪੁਰਨੀ ਦਰਬਾਰ ਹਿਮਾਚਲ ਪ੍ਰਦੇਸ਼ ਤੋਂ ਲਿਆਂਦੀ ਪਵਿੱਤਰ ਜੋਤ ਜੋ ਕਿ ਲੋਹਾਮ ਰੋਡ ’ਤੇ ਸਥਿਤ ਬਾਬਾ ਖੇਤਰਪਾਲ ਮੰਦਰ ’ਚ ਸਥਾਪਿਤ ਕੀਤੀ ਗਈ ਹੈ। ਜਿੱਥੇ ਬੀਤੇ ਦਿਨ ਮਾਤਾ ਦੇ ਭਗਤਾਂ ਵਲੋਂ ਮਹਾਂਮਾਈ ਦਾ ਤੀਸਰਾ ਸਾਲਾਨਾ ਜਾਗਰਣ ਕਰਵਾਇਆ ਗਿਆ, ਜਿੱਥੇ ਵੱਡੀ ਗਿਣਤੀ ’ਚ ਸੰਗਤਾਂ ਨੇ ਪਹੁੰਚ ਕੇ ਹਾਜ਼ਰੀ ਭਰੀ। ਇਸ ਦੌਰਾਨ ਕਲਾਕਾਰ ਰਾਕੇਸ਼ ਕੁਮਾਰ ਸਚਦੇਵਾ ਐਂਡ ਪਾਰਟੀ ਵਲੋਂ ਮਾਤਾ ਦੀਆਂ ਸੁੰਦਰ-ਸੁੰਦਰ ਭੇਟਾਂ ਗਾ ਕੇ ਸੰਗਤਾਂ ਨੂੰ ਨਿਹਾਲ ਕੀਤਾ। ਜਾਗਰਣ ’ਚ ਸੁੰਦਰ ਝਲਕੀਆਂ ਰਾਹੀਂ ਸੰਗਤਾਂ ਨੇ ਅਨੰਦ ਮਾਣਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਬਾਬਾ ਕ੍ਰਿਸ਼ਨ ਕੁਮਾਰ ਅਤੇ ਬਾਬਾ ਅਮਿਤ ਕੁਮਾਰ ਨੇ ਦੱਸਿਆ ਕਿ ਸ਼ੁੱਭ ਨਵਰਾਤਿਆਂ ਦੇ ਸਬੰਧ ਵਿਚ ਇਸ ਜੋਤ ਨੂੰ ਮੰਦਰ ’ਚ ਸਥਾਪਿਤ ਕੀਤਾ ਗਿਆ ਹੈ ਅਤੇ ਰੋਜ਼ਾਨਾ ਮਾਤਾ ਰਾਣੀ ਦੀ ਚੌਂਕੀ ਲਗਾਈ ਜਾਂਦੀ ਹੈ ਅਤੇ ਸਵੇਰੇ-ਸ਼ਾਮ ਆਰਤੀ ਕੀਤੀ ਜਾਂਦੀ ਹੈ। ਇਸ ਜਾਗਰਣ ਵਿਚ ਨਗਰ ਪੰਚਾਇਤ ਮੁੱਦਕੀ ਦੇ ਸਾਬਕਾ ਪ੍ਰਧਾਨ ਗੁਰਮੀਤ ਸਿੰਘ ਬਰਾੜ, ਜਤਿੰਦਰ ਸਿੰਘ ਘਾਲੀ ਐਮ.ਸੀ., ਰਾਕੇਸ਼ ਅਗਰਵਾਲ, ਮਿਲਨ ਮਨਚੰਦਾ ਅਤੇ ਹੋਰ ਸ਼ਹਿਰ ਨਿਵਾਸੀਆਂ ਅਤੇ ਸੰਗਤਾਂ ਨੇ ਸਹਿਯੋਗ ਦਿੱਤਾ। ਮੁੱਖ ਸੇਵਾਦਾਰ ਬਾਬਾ ਕ੍ਰਿਸ਼ਨ ਕੁਮਾਰ ਅਤੇ ਬਾਬਾ ਅਮਿਤ ਕੁਮਾਰ ਨੇ ਜਾਗਰਣ ’ਚ ਪਹੁੰਚੀਆਂ ਸੰਗਤਾਂ ਦਾ ਦਿਲੋਂ ਧੰਨਵਾਦ ਕੀਤਾ। ਇਸ ਦੌਰਾਨ ਸੰਗਤਾਂ ਲਈ ਕਈ ਪ੍ਰਕਾਰ ਦੇ ਲੰਗਰ ਲਗਾਏ ਗਏ।