ਜ਼ੀਰਾ ਵਿਖੇ ਬ੍ਰਾਹਮਣ ਸੇਵਾ ਦਲ ਨੇ ਧਾਰਮਿਕ ਕਰਵਾਇਆ
ਜ਼ੀਰਾ 5 ਅਗਸਤ (ਹਰਜੀਤ ਸਿੰਘ ਗਿੱਲ)-ਨਿਸ਼ਕਾਮ ਭਵਨ ਸ਼ਨੀ ਮੰਦਰ ਗਲੀ ਬਜਾਂਜਾਂ ਵਾਲੀ ਜ਼ੀਰਾ ਵਿਖੇ ਬ੍ਰਾਹਮਣ ਸੇਵਾ ਦਲ ਵੱਲੋਂ ਧਾਰਮਿਕ ਸਮਾਗਮ ਬੜੀ ਸ਼ਰਧਾ ਭਾਵਨਾ ਨਾਲ ਕਰਵਾਇਆ ਗਿਆ ਜੋ ਕਿ ਭਗਤੀ ਅਤੇ ਸਮਾਜਿਕ ਏਕਤਾ ਦਾ ਵਿਲੱਖਣ ਪ੍ਰਤੀਕ ਬਣਿਆ। ਇਸ ਸਮਾਗਮ ਦੀ ਸ਼ੁਰੂਆਤ ਸੁੰਦਰ ਕਾਂਡ ਦੇ ਪਾਵਨ ਪਾਠ ਨਾਲ ਹੋਈ, ਜਿਸ ਤੋਂ ਬਾਅਦ ਸ਼ਿਵ ਦਰਬਾਰ ਸੁੰਦਰ ਕਾਂਡ ਮਹਿਲਾ ਸੰਕੀਰਤਨ ਮੰਡਲੀ ਵੱਲੋਂ ਭਾਵਪੂਰਨ ਕੀਰਤਨ ਕੀਤਾ ਗਿਆ।
ਜ਼ੀਰਾ 5 ਅਗਸਤ (ਹਰਜੀਤ ਸਿੰਘ ਗਿੱਲ)-ਨਿਸ਼ਕਾਮ ਭਵਨ ਸ਼ਨੀ ਮੰਦਰ ਗਲੀ ਬਜਾਂਜਾਂ ਵਾਲੀ ਜ਼ੀਰਾ ਵਿਖੇ ਬ੍ਰਾਹਮਣ ਸੇਵਾ ਦਲ ਵੱਲੋਂ ਧਾਰਮਿਕ ਸਮਾਗਮ ਬੜੀ ਸ਼ਰਧਾ ਭਾਵਨਾ ਨਾਲ ਕਰਵਾਇਆ ਗਿਆ ਜੋ ਕਿ ਭਗਤੀ ਅਤੇ ਸਮਾਜਿਕ ਏਕਤਾ ਦਾ ਵਿਲੱਖਣ ਪ੍ਰਤੀਕ ਬਣਿਆ। ਇਸ ਸਮਾਗਮ ਦੀ ਸ਼ੁਰੂਆਤ ਸੁੰਦਰ ਕਾਂਡ ਦੇ ਪਾਵਨ ਪਾਠ ਨਾਲ ਹੋਈ, ਜਿਸ ਤੋਂ ਬਾਅਦ ਸ਼ਿਵ ਦਰਬਾਰ ਸੁੰਦਰ ਕਾਂਡ ਮਹਿਲਾ ਸੰਕੀਰਤਨ ਮੰਡਲੀ ਵੱਲੋਂ ਭਾਵਪੂਰਨ ਕੀਰਤਨ ਕੀਤਾ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਰਾਜੀਵ ਸ਼ਰਮਾ ਭੋਲਾ ਨੇ ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਵੱਲੋਂ ਕੀਤੀਆਂ ਜਾ ਰਹੀਆਂ ਲੋਕ ਭਲਾਈ ਦੀਆਂ ਗਤੀਵਿਧੀਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਉਪਰਾਲੇ ਸਮਾਜ ਵਿੱਚ ਏਕਤਾ, ਸਦਭਾਵਨਾ ਅਤੇ ਸੇਵਾ ਦੀ ਭਾਵਨਾ ਨੂੰ ਹੋਰ ਮਜ਼ਬੂਤ ਕਰਦੇ ਹਨ। ਕੌਂਸਲਰ ਰਮਨ ਸ਼ਰਮਾ ਨੇ ਐਲਾਨ ਕੀਤਾ ਕਿ ਉਹ ਇੱਕ ਗਰੀਬ ਬ੍ਰਾਹਮਣ ਪਰਿਵਾਰ ਦੀ ਧੀ ਦੇ ਵਿਆਹ ਲਈ 11 ਹਜ਼ਾਰ ਰੁਪਏ ਦੀ ਸਹਾਇਤਾ ਦੇਣਗੇ ਜਿਸ ਦਾ ਹਾਜ਼ਰ ਸੰਗਤ ਵੱਲੋਂ ਭਰਪੂਰ ਸਵਾਗਤ ਕੀਤਾ ਗਿਆ। ਬ੍ਰਾਹਮਣ ਸੇਵਾ ਦਲ ਦੇ ਪ੍ਰਧਾਨ ਸਤੀਸ਼ ਮੋਹਨ ਦੇਵਗਨ ਨੇ ਸੰਸਥਾ ਵੱਲੋਂ ਕੀਤੇ ਜਾ ਰਹੇ ਧਾਰਮਿਕ ਅਤੇ ਸਮਾਜਿਕ ਕਾਰਜਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ।ਇਸ ਸਮਾਗਮ ਦੌਰਾਨ ਨਗਰ ਕੌਂਸਲ ਜ਼ੀਰਾ ਦੇ ਮੀਤ ਪ੍ਰਧਾਨ ਅਤੇ ਬ੍ਰਾਹਮਣ ਵੈਲਫੇਅਰ ਬੋਰਡ ਦੇ ਚੇਅਰਮੈਨ ਰਾਜੀਵ ਸ਼ਰਮਾ ਭੋਲਾ ਅਤੇ ਕੌਂਸਲਰ ਰਮਨ ਸ਼ਰਮਾ ਨੂੰ ਬ੍ਰਾਹਮਣ ਸੇਵਾ ਦਲ ਵੱਲੋਂ ਸਨਮਾਨਿਤ ਕਰਕੇ ਉਨ੍ਹਾਂ ਦੀਆਂ ਸਮਾਜ ਸੇਵਾ ਪ੍ਰਤੀ ਨਿਭਾਈਆਂ ਜਾ ਰਹੀਆਂ ਸੇਵਾਵਾਂ ਦੀ ਸ਼ਲਾਘਾ ਕੀਤੀ ਗਈ।ਸਮਾਗਮ ਦੇ ਅੰਤ ਵਿੱਚ ਖੀਰ ਅਤੇ ਮਾਲ ਪੂੜਿਆਂ ਦਾ ਅਤੁੱਟ ਲੰਗਰ ਵਰਤਾਇਆ ਗਿਆ, ਜਿਸ ਵਿੱਚ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਪ੍ਰਕਾਸ਼ ਚੰਦ ਪਾਛਾ, ਅਸ਼ਵਨੀ ਕੁਮਾਰ ਗੌੜ, ਚਮਨ ਲਾਲ ਕੌਸ਼ਿਕ, ਸੇਵਾ ਮੁਕਤ ਤਹਿਸੀਲਦਾਰ ਪੁਰਸ਼ੋਤਮ ਸ਼ਰਮਾ, ਗੁਰਦਾਸ ਰਾਏ ਸ਼ਰਮਾ ਪ੍ਰਧਾਨ ਬ੍ਰਾਹਮਣ ਸਭਾ ਜ਼ੀਰਾ, ਸੁਰਿੰਦਰ ਸ਼ਰਮਾ, ਗੁਲਸ਼ਨ ਸ਼ਰਮਾ, ਸੇਵਾ ਮੁਕਤ ਹੈੱਡ ਮਾਸਟਰ ਜਗਦੇਵ ਸ਼ਰਮਾ, ਨੀਲਕੰਠ ਸ਼ਰਮਾ ਨੀਲੂ, ਪੰਡਿਤ ਸੰਦੀਪ ਪ੍ਰਭਾਕਰ, ਯਸ਼ਪਾਲ ਸ਼ਰਮਾ, ਰਵੀ ਸ਼ਰਮਾ, ਰਾਮੇਸ਼ ਸ਼ਰਮਾ ਸੋਨੂੰ, ਜੈ ਸ਼੍ਰੀ ਦੱਤ ਸ਼ਰਮਾ, ਸੁਰਿੰਦਰ ਸ਼ਰਮਾ, ਜਗਦੀਸ਼ ਲਾਲ, ਪੰਡਿਤ ਆਸ਼ੂ ਸ਼ਰਮਾ, ਤਿਲਕ ਰਾਜ ਸ਼ਰਮਾ ਐਸਡੀਓ, ਰਾਜਕੁਮਾਰ ਸ਼ਰਮਾ ਨੀਲੇਵਾਲਾ, ਨਰੇਸ਼ ਸ਼ਰਮਾ, ਸੁਮਨ ਗੌਤਮ, ਵਨੀਤਾ ਝਾਂਜੀ, ਮੀਨਾ ਸ਼ਰਮਾ, ਹਕੂਮਤ ਰਾਏ ਮਨਚੰਦਾ, ਮਮਤਾ ਸ਼ਰਮਾ ਅਤੇ ਰਮਾ ਸ਼ਰਮਾ ਸਮੇਤ ਵੱਡੀ ਗਿਣਤੀ ਵਿੱਚ ਪਤਵੰਤੇ ਅਤੇ ਸ਼ਰਧਾਲੂ ਹਾਜ਼ਰ ਸਨ।