09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-08-2026

ਵਿਧਾਨ ਸਭਾ ਦੇ ਸੈਸ਼ਨ ਵਿਚ ਹਲਕਾ ਦਿਹਾਤੀ ਵਿਧਾਇਕ ਦਹੀਯਾ ਨੇ ਮਮਦੋਟ ਅਤੇ ਮੁੱਦਕੀ ਦੀਆਂ ਬਣਨ ਵਾਲੀਆਂ ਸੜਕਾਂ ਦਾ ਮੁੱਦਾ ਚੁੱਕਿਆ

ਫ਼ਿਰੋਜ਼ਪੁਰ, 8 ਅਗਸਤ (ਕੁਲਬੀਰ ਸਿੰਘ ਸੋਢੀ)-ਹਲਕਾ ਦਿਹਾਤੀ ਤੋਂ ਵਿਧਾਇਕ ਰਜਨੀਸ਼ ਕੁਮਾਰ ਦਹੀਯਾ ਨੇ ਮਮਦੋਟ ਅਤੇ ਮੁੱਦਕੀ ਦੀਆਂ ਬਣਨ ਵਾਲੀਆਂ ਸੜਕਾਂ ਦਾ ਮੁੱਦਾ ਪੰਜਾਬ ਵਿਧਾਨ ਸਭਾ ਵਿਚ ਉਠਾਇਆ, ਜਿਸ ਦੇ ਸਬੰਧ ਵਿਚ ਵਿਭਾਗ ਦੇ ਮੰਤਰੀ ਡਾ. ਹਰਭਜਨ ਸਿੰਘ ਈ.

ਹਲਕਾ ਦਿਹਾਤੀ ਤੋਂ ਵਿਧਾਇਕ ਰਜਨੀਸ਼ ਕੁਮਾਰ ਦਹੀਯਾ। ਅਜੀਤ ਤਸਵੀਰ 09-08-2026
ਫ਼ਿਰੋਜ਼ਪੁਰ, 8 ਅਗਸਤ (ਕੁਲਬੀਰ ਸਿੰਘ ਸੋਢੀ)-ਹਲਕਾ ਦਿਹਾਤੀ ਤੋਂ ਵਿਧਾਇਕ ਰਜਨੀਸ਼ ਕੁਮਾਰ ਦਹੀਯਾ ਨੇ ਮਮਦੋਟ ਅਤੇ ਮੁੱਦਕੀ ਦੀਆਂ ਬਣਨ ਵਾਲੀਆਂ ਸੜਕਾਂ ਦਾ ਮੁੱਦਾ ਪੰਜਾਬ ਵਿਧਾਨ ਸਭਾ ਵਿਚ ਉਠਾਇਆ, ਜਿਸ ਦੇ ਸਬੰਧ ਵਿਚ ਵਿਭਾਗ ਦੇ ਮੰਤਰੀ ਡਾ.ਹਰਭਜਨ ਸਿੰਘ ਈ.ਟੀ.ਓ. ਵਲੋਂ ਆਪਣਾ ਜਵਾਬ ਦਿੱਤਾ ਅਤੇ ਦੱਸਿਆ ਗਿਆ ਕਿ 31 ਅਕਤੂਬਰ ਤੱਕ ਸੜਕਾਂ ਦੇ ਕੰਮ ਮੁਕੰਮਲ ਕਰ ਦਿੱਤੇ ਜਾਣਗੇ। ਵਿਧਾਇਕ ਰਜਨੀਸ਼ ਕੁਮਾਰ ਦਹੀ ਯਾ ਵਲੋਂ ਵਿਧਾਨ ਸਭਾ ਵਿਚ ਸੜਕਾਂ ਸਬੰਧੀ ਕੀਤੇ ਗਏ ਸੁਆਲ ਦੇ ਜਵਾਬ ਦਿੰਦਿਆਂ ਕੈਬਨਿਟ ਮੰਤਰੀ ਡਾ.ਹਰਭਜਨ ਸਿੰਘ ਈ.ਟੀ.ਓ. ਨੇ ਕਿਹਾ ਕਿ ਫ਼ਿਰੋਜ਼ਪੁਰ ਦਿਹਾਤੀ ਹਲਕੇ ਦੇ ਮੁੱਦਕੀ ਕਸਬੇ ਦੀਆਂ ਲਿੰਕ ਸੜਕਾਂ ਦੀ ਉਸਾਰੀ, ਰੱਖ ਰਖਾਵ ਦਾ ਕੰਮ ਮਹਿਕਮਾ ਪੰਜਾਬ ਮੰਡੀ ਬੋਰਡ ਫ਼ਿਰੋਜ਼ਪੁਰ ਵਲੋਂ ਕੀਤਾ ਜਾਂਦਾ ਅਤੇ ਮਮਦੋਟ ਕਸਬੇ ਅਧੀਨ ਪੈਂਦੀਆਂ ਸੜਕਾਂ ਜਿਨ੍ਹਾਂ ਦੀ ਉਸਾਰੀ ’ਤੇ ਰੱਖ ਰਖਾਵ ਦਾ ਕੰਮ ਮਹਿਕਮਾ ਲੋਕ ਨਿਰਮਾਣ ਵਿਭਾਗ ਵਲੋਂ ਕੀਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਮਮਦੋਟ ਕਸਬੇ ਵਿਚ ਸੀਵਰੇਜ ਵਿਭਾਗ ਵੱਲ ਨੂੰ ਕੁੱਲ ਪੰਜ ਸੜਕਾਂ ਉੱਪਰ ਸੀਵਰੇਜ ਪਾਇਆ ਗਿਆ ਅਤੇ ਇਨ੍ਹਾਂ ਸੜਕਾਂ ਵਿਚੋਂ ਤਿੰਨ ਸੜਕਾਂ ਵੱਖ-ਵੱਖ ਸਕੀਮਾਂ ਤਹਿਤ ਪ੍ਰਵਾਨ ਹੋਈਆਂ ਹਨ। ਮੰਤਰੀ ਸਾਹਿਬ ਨੇ ਕਿਹਾ ਕਿ ਬਾਕੀ ਰਹਿੰਦੀਆਂ ਦੋ ਸੜਕਾਂ ਫਿਰਨੀ ਪਿੰਡ ਮਮਦੋਟ ਜਿਸ ਦੀ ਰਿਪੇਅਰ ਦੀ ਲਾਗਤ 7 ਲੱਖ 34 ਹਜ਼ਾਰ ਹੈ ਅਤੇ ਮਮਦੋਟ ਤੋਂ ਦੋਨਾਂ ਰਹਿਮਤ ਵਾਲਾ ਜਿਸ ਦੀ ਰਿਪੇਅਰ ਦੀ ਲਾਗਤ 7 ਲੱਖ 26 ਹਜ਼ਾਰ ਦੇ ਟੈਂਡਰ ਕਾਲ ਕਰ ਦਿੱਤੇ ਗਏ ਹਨ ਜੋ ਕਿ 14 ਅਗਸਤ 2026 ਨੂੰ ਖੋਲ੍ਹੇ ਜਾਣੇ ਹਨ। ਮੁੱਦਕੀ ਦੀਆਂ ਸੜਕਾਂ ਦੇ ਸੁਆਲ ਦਾ ਜਵਾਬ ਦਿੰਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਤੇ ਲੋਕਾਂ ਦੀ ਮੰਗ ਨੂੰ ਮੁੱਖ ਰੱਖਦੇ ਹੋਏ ਲਿੰਕ ਸੜਕ ਮੁੱਦਕੀ ਤੋਂ ਕਬਰਵੱਛਾ ਲੰਬਾਈ 0.80 ਕਿੱਲੋਮੀਟਰ ਅਤੇ ਚੌੜਾਈ 3.75 ਮੀਟਰ ਦੀ ਮੁਰੰਮਤ ਦਾ ਕੰਮ ਮੁਕੰਮਲ ਕਰਵਾਇਆ ਜਾ ਚੁੱਕਾ ਹੈ, ਬਾਕੀ ਰਹਿੰਦੀਆਂ ਦੋ ਸੜਕਾਂ ਮੁੱਦਕੀ ਤੋਂ ਗਿੱਲ ਅਤੇ ਮੁੱਦਕੀ-ਮਿਸ਼ਰੀਵਾਲਾ ਰੋਡ ਤੋਂ ਮੁੱਦਕੀ ਕਬਰਵੱਛਾ ਰੋਡ ਨਜ਼ਦੀਕ ਸੇਮ-ਨਾਲ਼ਾ ਬਾਕੀ ਰਹਿੰਦੀ ਲੰਬਾਈ 1.397 ਕਿੱਲੋਮੀਟਰ ਦੀ ਮੁਰੰਮਤ ਸਬੰਧੀ ਮੰਡੀ ਬੋਰਡ ਵਲੋਂ ਸਬੰਧਿਤ ਵਿਭਾਗ ਨੂੰ ਯਾਦ ਪੱਤਰ ਲਿਖਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਸਬੰਧਿਤ ਵਿਭਾਗ ਵੱਲ ਨੂੰ ਲੋੜੀਂਦੇ ਫ਼ੰਡ ਜਮ੍ਹਾ ਕਰਵਾਉਣ ਉਪਰੰਤ ਇਹ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ ਅਤੇ ਜਲਦੀ ਸਬੰਧਿਤ ਵਿਭਾਗ ਤੋਂ ਫੰਡਸ ਰਿਲੀਜ਼ ਕਰਵਾਏ ਜਾਣਗੇ।
ਪਿਛਲੀ ਖ਼ਬਰ ਐੱਸ.ਬੀ.ਐੱਸ. ਕਾਲਜ ਆਫ਼ ਨਰਸਿੰਗ ਵਿਖੇ ਵਿਸ਼ਵ ਬਰੈਸਟ ਫੀਡਿੰਗ ਹਫ਼ਤਾ ਮਨਾਇਆ ਵਿਦਿਆਰਥੀਆਂ ਨੇ ਮਾਵਾਂ ਨੂੰ ਕੀਤਾ ਜਾਗਰੂਕ ਅਗਲੀ ਖ਼ਬਰ ਬਾਬਾ ਜੋਗੀ ਪੀਰ ਦੀ ਯਾਦ ’ਚ ਸਾਲਾਨਾ ਮੇਲਾ ਕੱਲ੍ਹ ਨੂੰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।