ਐੱਸ.ਬੀ.ਐੱਸ. ਕਾਲਜ ਆਫ਼ ਨਰਸਿੰਗ ਵਿਖੇ ਵਿਸ਼ਵ ਬਰੈਸਟ ਫੀਡਿੰਗ ਹਫ਼ਤਾ ਮਨਾਇਆ
ਵਿਦਿਆਰਥੀਆਂ ਨੇ ਮਾਵਾਂ ਨੂੰ ਕੀਤਾ ਜਾਗਰੂਕ
ਫ਼ਿਰੋਜ਼ਪੁਰ, 8 ਅਗਸਤ (ਗੁਰਿੰਦਰ ਸਿੰਘ)-ਸ਼ਹੀਦ ਭਗਤ ਸਿੰਘ ਕਾਲਜ ਆਫ਼ ਨਰਸਿੰਗ, ਸੋਢੇ ਵਾਲਾ ਵਿਖੇ ਵਿਸ਼ਵ ਬਰੈਸਟ ਫੀਡਿੰਗ ਸਪਤਾਹ ਉਤਸ਼ਾਹ ਅਤੇ ਜਾਗਰੂਕਤਾ ਭਾਵਨਾ ਨਾਲ ਮਨਾਇਆ ਗਿਆ। ਇਸ ਮੌਕੇ ਨਰਸਿੰਗ ਵਿਦਿਆਰਥੀਆਂ ਅਤੇ ਅਧਿਆਪਕਾਂ ਵਲੋਂ ਮਾਂ ਦੇ ਦੁੱਧ ਦੀ ਮਹੱਤਤਾ ਨੂੰ ਉਜਾਗਰ ਕਰਦਿਆਂ ਮਾਵਾਂ ਅਤੇ ਪਰਿਵਾਰਾਂ ਨੂੰ ਬੱਚੇ ਦੇ ਸਿਹਤਮੰਦ ਵਿਕਾਸ ਲਈ ਬਰੈਸਟ ਫੀਡਿੰਗ ਦੀ ਮਹੱਤਤਾ ਸਬੰਧੀ ਵਿਗਿਆਨਕ ਜਾਣਕਾਰੀ ਪ੍ਰਦਾਨ ਕੀਤੀ ਗਈ।
ਮ
ਮਾਵਾਂ ਨੂੰ ਬਰੈਸਟ ਫੀਡਿੰਗ ਸਬੰਧੀ ਜਾਗਰੂਕ ਕਰਦੀਆਂ ਸ਼ਹੀਦ ਭਗਤ ਸਿੰਘ ਕਾਲਜ ਆਫ ਨਰਸਿੰਗ ਦੀਆਂ ਵਿਦਿਆਰਥਣਾਂ। ਅਜੀਤ ਤਸਵੀਰ
09-08-2026
ਫ਼ਿਰੋਜ਼ਪੁਰ, 8 ਅਗਸਤ (ਗੁਰਿੰਦਰ ਸਿੰਘ)-ਸ਼ਹੀਦ ਭਗਤ ਸਿੰਘ ਕਾਲਜ ਆਫ਼ ਨਰਸਿੰਗ, ਸੋਢੇ ਵਾਲਾ ਵਿਖੇ ਵਿਸ਼ਵ ਬਰੈਸਟ ਫੀਡਿੰਗ ਸਪਤਾਹ ਉਤਸ਼ਾਹ ਅਤੇ ਜਾਗਰੂਕਤਾ ਭਾਵਨਾ ਨਾਲ ਮਨਾਇਆ ਗਿਆ। ਇਸ ਮੌਕੇ ਨਰਸਿੰਗ ਵਿਦਿਆਰਥੀਆਂ ਅਤੇ ਅਧਿਆਪਕਾਂ ਵਲੋਂ ਮਾਂ ਦੇ ਦੁੱਧ ਦੀ ਮਹੱਤਤਾ ਨੂੰ ਉਜਾਗਰ ਕਰਦਿਆਂ ਮਾਵਾਂ ਅਤੇ ਪਰਿਵਾਰਾਂ ਨੂੰ ਬੱਚੇ ਦੇ ਸਿਹਤਮੰਦ ਵਿਕਾਸ ਲਈ ਬਰੈਸਟ ਫੀਡਿੰਗ ਦੀ ਮਹੱਤਤਾ ਸਬੰਧੀ ਵਿਗਿਆਨਕ ਜਾਣਕਾਰੀ ਪ੍ਰਦਾਨ ਕੀਤੀ ਗਈ। ਹਰ ਸਾਲ 1 ਤੋਂ 7 ਅਗਸਤ ਤੱਕ ਮਨਾਏ ਜਾਂਦੇ ਵਿਸ਼ਵ ਬਰੈਸਟ ਫੀਡਿੰਗ ਸਪਤਾਹ ਦਾ ਉਦੇਸ਼ ਮਾਵਾਂ ਅਤੇ ਪਰਿਵਾਰਾਂ ਨੂੰ ਮਾਂ ਦੇ ਦੁੱਧ ਦੇ ਮਹੱਤਵ, ਇਸ ਨਾਲ ਜੁੜੀਆਂ ਸਹੀ ਵਿਧੀਆਂ ਅਤੇ ਬੱਚੇ ਦੀਆਂ ਪੋਸ਼ਣ ਸੰਬੰਧੀ ਲੋੜਾਂ ਬਾਰੇ ਜਾਗਰੂਕ ਕਰਨਾ ਹੈ। ਇਸ ਸਾਲ ਇਸ ਮੁਹਿੰਮ ਦਾ ਵਿਸ਼ਾ “ਜ਼ਿੰਦਗੀ ਦੀ ਟਿਕਾਊ ਅਤੇ ਸਿਹਤਮੰਦ ਸ਼ੁਰੂਆਤ ਲਈ ਮਾਂ ਦਾ ਦੁੱਧ: ਜੋ ਪ੍ਰਭਾਵਸ਼ਾਲੀ ਹੈ, ਉਸਨੂੰ ਹੋਰ ਮਜ਼ਬੂਤ ਬਣਾਓ”ਰਿਹਾ। ਵਿਦਿਆਰਥੀਆਂ ਨੇ ਦੱਸਿਆ ਕਿ ਮਾਂ ਦਾ ਦੁੱਧ ਨਵਜੰਮੇ ਬੱਚੇ ਲਈ ਕੁਦਰਤ ਵਲੋਂ ਪ੍ਰਦਾਨ ਕੀਤਾ ਗਿਆ ਪੋਸ਼ਣ ਦਾ ਅਨਮੋਲ ਸਰੋਤ ਹੈ। ਇਹ ਬੱਚੇ ਦੀ ਸਿਹਤਮੰਦ ਪ੍ਰਵਰਿਸ਼ ਅਤੇ ਵਿਕਾਸ ਨੂੰ ਮਜ਼ਬੂਤ ਆਧਾਰ ਪ੍ਰਦਾਨ ਕਰਦਾ ਹੈ। ਇਸ ਦੌਰਾਨ ਮਾਵਾਂ ਨੂੰ ਬਰੈਸਟ ਫੀਡਿੰਗ ਦੀਆਂ ਸਹੀ ਤਕਨੀਕਾਂ, ਸਫ਼ਾਈ, ਬੱਚੇ ਦੀਆਂ ਪੋਸ਼ਣ ਸੰਬੰਧੀ ਲੋੜਾਂ ਅਤੇ ਇਸ ਸਬੰਧੀ ਆਮ ਸਮੱਸਿਆਵਾਂ ਬਾਰੇ ਵੀ ਜਾਣਕਾਰੀ ਦਿੱਤੀ ਗਈ। ਕਾਲਜ ਪ੍ਰਬੰਧਨ ਨੇ ਕਿਹਾ ਕਿ ਨਰਸਿੰਗ ਪੇਸ਼ੇ ਵਿਚ ਬਰੈਸਟ ਫੀਡਿੰਗ ਸਬੰਧੀ ਜਾਗਰੂਕਤਾ ਦਾ ਵਿਸ਼ੇਸ਼ ਸਥਾਨ ਹੈ। ਇਕ ਨਰਸ ਸਿਰਫ਼ ਮਰੀਜ਼ ਦੀ ਦੇਖਭਾਲ ਤੱਕ ਸੀਮਿਤ ਨਹੀਂ ਹੁੰਦੀ, ਸਗੋਂ ਉਹ ਮਾਂ ਅਤੇ ਪਰਿਵਾਰ ਨੂੰ ਸਹੀ ਸਿਹਤ ਸਲਾਹ ਦੇ ਕੇ ਬੱਚੇ ਦੀ ਸਿਹਤਮੰਦ ਜ਼ਿੰਦਗੀ ਦੀ ਨੀਂਹ ਮਜ਼ਬੂਤ ਕਰਨ ਵਿਚ ਵੀ ਅਹਿਮ ਯੋਗਦਾਨ ਪਾਉਂਦੀ ਹੈ। ਇਸ ਲਈ ਨਰਸਿੰਗ ਵਿਦਿਆਰਥੀਆਂ ਲਈ ਬਰੈਸਟ ਫੀਡਿੰਗ ਸਬੰਧੀ ਵਿਗਿਆਨਕ, ਵਿਹਾਰਕ ਅਤੇ ਕਮਿਊਨਿਟੀ ਪੱਧਰ ਦਾ ਗਿਆਨ ਹਾਸਲ ਕਰਨਾ ਬੇਹੱਦ ਜ਼ਰੂਰੀ ਹੈ। ਭਗਤੀ ਭਜਨ ਗਰੁੱਪ, ਹਾਰਮਨੀ ਆਯੂਰਵੈਦਿਕ ਕਾਲਜ ਅਤੇ ਸ਼ਹੀਦ ਭਗਤ ਸਿੰਘ ਕਾਲਜ ਆਫ਼ ਨਰਸਿੰਗ ਦੇ ਸੰਸਥਾਪਕ ਧਰਮਪਾਲ ਬਾਂਸਲ ਨੇ ਕਿਹਾ ਕਿ ਸਿਹਤ ਸਬੰਧੀ ਜਾਗਰੂਕਤਾ ਪ੍ਰੋਗਰਾਮ ਵਿਦਿਆਰਥੀਆਂ ਦੇ ਗਿਆਨ ਨੂੰ ਵਿਹਾਰਕ ਰੂਪ ਦੇਣ ਦਾ ਪ੍ਰਭਾਵਸ਼ਾਲੀ ਸਾਧਨ ਹਨ। ਅਜਿਹੀਆਂ ਗਤੀਵਿਧੀਆਂ ਵਿਦਿਆਰਥੀਆਂ ਵਿਚ ਲੋਕ-ਸੇਵਾ ਦੀ ਭਾਵਨਾ ਪੈਦਾ ਕਰਨ ਦੇ ਨਾਲ ਉਨ੍ਹਾਂ ਨੂੰ ਭਵਿੱਖ ਵਿਚ ਬਿਹਤਰ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਵੀ ਸਮਰੱਥ ਬਣਾਉਂਦੀਆਂ ਹਨ। ਉਨ੍ਹਾਂ ਕਿਹਾ ਕਿ ਮਾਂ ਦੇ ਦੁੱਧ ਦੀ ਮਹੱਤਤਾ ਸਬੰਧੀ ਸਹੀ ਸੰਦੇਸ਼ ਨੂੰ ਘਰ-ਘਰ ਤੱਕ ਪਹੁੰਚਾਉਣਾ ਸਮਾਜ ਦੀ ਸਿਹਤਮੰਦ ਭਵਿੱਖੀ ਪੀੜ੍ਹੀ ਲਈ ਮਹੱਤਵਪੂਰਨ ਕਦਮ ਹੈ। ਵਿਦਿਆਰਥੀਆਂ ਨੇ ਇਸ ਮੌਕੇ ਪ੍ਰਣ ਲਿਆ ਕਿ ਉਹ ਬਰੈਸਟ ਫੀਡਿੰਗ ਸਬੰਧੀ ਵਿਗਿਆਨਕ ਅਤੇ ਸਹੀ ਜਾਣਕਾਰੀ ਨੂੰ ਸਮਾਜ ਦੇ ਹਰ ਵਰਗ ਤੱਕ ਪਹੁੰਚਾਉਣ ਲਈ ਆਪਣੀ ਭੂਮਿਕਾ ਨਿਭਾਉਣਗੇ ਅਤੇ ਮਾਵਾਂ ਨੂੰ ਕਿਸੇ ਵੀ ਗਲਤ ਧਾਰਨਾ ਦੀ ਬਜਾਏ ਸਹੀ ਸਿਹਤ ਜਾਣਕਾਰੀ ਪ੍ਰਦਾਨ ਕਰਨਗੇ। ਇਸ ਮੌਕੇ ਡਾ. ਸੰਜੀਵ ਮਾਨਕਟਾਲਾ, ਸ਼ਰਨਜੀਤ ਕੌਰ, ਸੁਖਵਿੰਦਰ ਕੌਰ, ਗੁਰਦੀਪ ਕੌਰ, ਜਗਦੇਵ ਸਿੰਘ, ਅਮਨਦੀਪ ਕੌਰ, ਸੰਗੀਤਾ ਹਾਂਡਾ, ਗੁਰਮੀਤ ਕੌਰ, ਖੁਸ਼ਪਾਲ ਕੌਰ, ਗੁਰਪ੍ਰੀਤ ਕੌਰ, ਰਮਨਦੀਪ ਕੌਰ, ਸੁਖਮਨਦੀਪ ਕੌਰ, ਗੀਤਾਂਜਲੀ, ਅਰਸ਼ਦੀਪ ਕੌਰ, ਕੋਮਲਜੀਤ ਕੌਰ, ਬਲਵਿੰਦਰ ਕੌਰ, ਕੋਮਲਪ੍ਰੀਤ ਕੌਰ, ਸੁਖਵੀਰ ਕੌਰ, ਮਨਪ੍ਰੀਤ ਕੌਰ, ਆਂਚਲ ਸਮੇਤ ਕਾਲਜ ਦਾ ਸਮੂਹ ਸਟਾਫ਼ ਅਤੇ ਵਿਦਿਆਰਥੀ ਮੌਜੂਦ ਸਨ।