ਜਗਰਾਤੇ ਦੌਰਾਨ ਹੋਈ ਬਹਿਸ ਤੋਂ ਬਾਅਦ ਨੌਜਵਾਨ ’ਤੇ ਹਮਲਾ, 7 ਨਾਮਜ਼ਦ
ਜ਼ੀਰਾ, 8 ਅਗਸਤ (ਰਜਨੀਸ਼ ਕਥੂਰੀਆ)-ਪਿੰਡ ਸਨੇਰ ਵਿਖੇ ਇਕ ਧਾਰਮਿਕ ਸਮਾਗਮ ਦੌਰਾਨ ਇਕ ਨੌਜਵਾਨ ਨਾਲ ਹੋਈ ਮਾਮੂਲੀ ਬਹਿਸ ਦੀ ਰੰਜਿਸ਼ ਰੱਖਦਿਆਂ ਕੁਝ ਨੌਜਵਾਨਾਂ ਨੇ ਇਕ ਨੌਜਵਾਨ ’ਤੇ ਕਥਿਤ ਤੌਰ ’ਤੇ ਹਮਲਾ ਕਰਕੇ ਉਸ ਦੀ ਕੁੱਟਮਾਰ ਕਰਕੇ ਉਸ ਦੇ ਸੱਟਾਂ ਮਾਰ ਦਿੱਤੀਆਂ। ਜਿਸ ’ਤੇ ਥਾਣਾ ਸਦਰ ਜ਼ੀਰਾ ਦੀ ਪੁਲਿਸ ਨੇ 7 ਵਿਅਕਤੀਆਂ ਦੇ ਖਿਲਾਫ ਮੁਕੱਦਮਾ ਦਰਜ ਕੀਤਾ ਹੈ।
ਅਜੀਤ ਡੈਸਕ
09-08-2026