13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-08-2026

‘ ਹਰ ਘਰ ਤਿਰੰਗਾ’ ਮੁਹਿੰਮ ਦੇ ਤਹਿਤ ਅੰਮ੍ਰਿਤਸਰ ਰੇਲਵੇ ਸਟੇਸ਼ਨ ’ਤੇ ਨੁੱਕੜ ਨਾਟਕ ਦਾ ਮੰਚਨ

ਫ਼ਿਰੋਜ਼ਪੁਰ, 12 ਅਗਸਤ (ਰਾਕੇਸ਼ ਚਾਵਲਾ)-ਭਾਰਤ ਸਰਕਾਰ ਵਲੋਂ ‘‘ਹਰ ਘਰ ਤਿਰੰਗਾ ਮੁਹਿੰਮ’’ ਮਿਤੀ 9 ਤੋਂ 17 ਅਗਸਤ ਤੱਕ ਮਨਾਈ ਜਾ ਰਹੀ ਹੈ। ਇਸੇ ਲੜੀ ਵਿਚ ਮਿਤੀ 12 ਅਗਸਤ ਨੂੰ ਅੰਮ੍ਰਿਤਸਰ ਰੇਲਵੇ ਸਟੇਸ਼ਨ ’ਤੇ ਮੰਡਲ ਦੀ ਸਕਾਊਟ ਅਤੇ ਗਾਈਡ ਟੀਮ ਵਲੋਂ ਆਜ਼ਾਦੀ ਸੰਗਰਾਮ ਨਾਲ ਸਬੰਧਤ ਇਕ ਨੁੱਕੜ ਨਾਟਕ ਦਾ ਮੰਚਨ ਕੀਤਾ ਗਿਆ।

ਅਜੀਤ ਡੈਸਕ 13-08-2026
ਫ਼ਿਰੋਜ਼ਪੁਰ, 12 ਅਗਸਤ (ਰਾਕੇਸ਼ ਚਾਵਲਾ)-ਭਾਰਤ ਸਰਕਾਰ ਵਲੋਂ ‘‘ਹਰ ਘਰ ਤਿਰੰਗਾ ਮੁਹਿੰਮ’’ ਮਿਤੀ 9 ਤੋਂ 17 ਅਗਸਤ ਤੱਕ ਮਨਾਈ ਜਾ ਰਹੀ ਹੈ। ਇਸੇ ਲੜੀ ਵਿਚ ਮਿਤੀ 12 ਅਗਸਤ ਨੂੰ ਅੰਮ੍ਰਿਤਸਰ ਰੇਲਵੇ ਸਟੇਸ਼ਨ ’ਤੇ ਮੰਡਲ ਦੀ ਸਕਾਊਟ ਅਤੇ ਗਾਈਡ ਟੀਮ ਵਲੋਂ ਆਜ਼ਾਦੀ ਸੰਗਰਾਮ ਨਾਲ ਸਬੰਧਤ ਇਕ ਨੁੱਕੜ ਨਾਟਕ ਦਾ ਮੰਚਨ ਕੀਤਾ ਗਿਆ। ਸਟੇਸ਼ਨ ’ਤੇ ਮੌਜੂਦ ਅਧਿਕਾਰੀਆਂ, ਕਰਮਚਾਰੀਆਂ ਅਤੇ ਰੇਲ ਯਾਤਰੀਆਂ ਨੇ ਆਜ਼ਾਦੀ ’ਤੇ ਆਧਾਰਤ ਨਾਟਕ ਦੇਖਿਆ, ਅਤੇ ਸਾਰੇ ਲੋਕ ਦੇਸ਼ ਭਗਤੀ ਦੀ ਭਾਵਨਾ ਨਾਲ ਸਰਸ਼ਾਰ (ਓਤ-ਪੋਤ) ਹੋ ਗਏ। ਇਸ ਮੌਕੇ ਸਟੇਸ਼ਨ ਸੁਪਰਡੈਂਟ ਅਕਸ਼ੇ ਪਠਾਨੀਆ, ਵਣਜ ਨਿਰੀਖਕ ਬਲਵਿੰਦਰ ਸਿੰਘ ਗਿੱਲ, ਭਲਾਈ ਨਿਰੀਖਕ ਰਾਜੇਸ਼ ਬੱਬਰ ਆਦਿ ਮੌਜੂਦ ਸਨ। ਇਸ ਨਾਟਕ ਦਾ ਮੁੱਖ ਉਦੇਸ਼ ਨਾਗਰਿਕਾਂ ਵਿਚ ਰਾਸ਼ਟਰ ਪ੍ਰੇਮ ਦੀ ਭਾਵਨਾ ਨੂੰ ਮਜ਼ਬੂਤ ਕਰਨਾ ਅਤੇ ਹਰ ਘਰ ਵਿਚ ਤਿਰੰਗਾ ਲਹਿਰਾਉਣ ਦੇ ਸੁਨੇਹੇ ਨੂੰ ਜਨ-ਜਨ ਤੱਕ ਪਹੁੰਚਾਉਣਾ ਹੈ। ਮੰਡਲ ਰੇਲ ਪ੍ਰਬੰਧਕ ਸੰਜੀਵ ਕੁਮਾਰ ਨੇ ਸਮੂਹ ਰੇਲ ਕਰਮਚਾਰੀਆਂ, ਉਨ੍ਹਾਂ ਦੇ ਪਰਿਵਾਰਾਂ, ਨਾਗਰਿਕਾਂ ਅਤੇ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ‘‘ਹਰ ਘਰ ਤਿਰੰਗਾ’’ ਮੁਹਿੰਮ ਦੇ ਮੌਕੇ ’ਤੇ ਵੱਧ-ਚੜ੍ਹ ਕੇ ਹਿੱਸਾ ਲੈਣ ਅਤੇ ਆਜ਼ਾਦੀ ਦਿਹਾੜੇ ਦੇ ਇਸ ਪਵਿੱਤਰ ਮੌਕੇ ਨੂੰ ਯਾਦਗਾਰੀ ਬਣਾਉਣ।
ਪਿਛਲੀ ਖ਼ਬਰ ਸੁਰਜੀਤ ਸਿੰਘ ਦੀ ਬਿਨਾਂ ਸ਼ਰਤ ਰਿਹਾਈ ਤੋਂ ਬਾਅਦ ਧਰਨਾ ਮੁਲਤਵੀ, ਜਥੇਬੰਦੀ ਅਤੇ ਪਰਿਵਾਰ ਨੇ ਕੱਢਿਆ ਜੇਤੂ ਜਲੂਸ ਅਗਲੀ ਖ਼ਬਰ 2 ਟਿੱਪਰ ਰੇਤ ਨਾਲ ਭਰੇ ਕਾਬੂ, ਅਣਪਛਾਤੇ ਖ਼ਿਲਾਫ਼ ਮੁਕੱਦਮਾ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।