03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2026

ਦਾਸ ਐਂਡ ਬ੍ਰਾਊਨ ਵਰਲਡ ਸਕੂਲ ਦੇ ਵਿਦਿਆਰਥੀਆਂ ਨੇ ਸਵੇਰਾ ਸਕੂਲ ਦੇ ਵਿਸ਼ੇਸ਼ ਬੱਚਿਆਂ ਨਾਲ ਸਾਂਝੀਆਂ ਕੀਤੀਆਂ ਖ਼ੁਸ਼ੀਆਂ

ਫ਼ਿਰੋਜ਼ਪੁਰ, 2 ਸਤੰਬਰ (ਗੁਰਿੰਦਰ ਸਿੰਘ)-ਦਾਸ ਐਂਡ ਬ੍ਰਾਊਨ ਵਰਲਡ ਸਕੂਲ ਵਲੋਂ ਸਮਾਜਿਕ ਸਰੋਕਾਰਾਂ ਪ੍ਰਤੀ ਆਪਣੀ ਵਚਨਬੱਧਤਾ ਨੂੰ ਜਾਰੀ ਰੱਖਦਿਆਂ ਚਲਾਈ ਜਾ ਰਹੀ ‘ਗਿਫਟਿੰਗ ਸਮਾਈਲਜ਼-ਖੁਸ਼ੀਆਂ ਦਾ ਕਾਰਵਾਂ’ ਮੁਹਿੰਮ ਤਹਿਤ ਸਵੇਰਾ ਸਕੂਲ ਦਾ ਦੌਰਾ ਕੀਤਾ। ਇਸ ਮੌਕੇ ਸਕੂਲ ਕੌਂਸਲ ਦੇ ਮੈਂਬਰਾਂ ਨੇ ਰੋਟਰੀ ਕਲੱਬ ਫ਼ਿਰੋਜ਼ਪੁਰ ਡਾਇਮੰਡ ਦੇ ਸਹਿਯੋਗ ਨਾਲ ਵਿਸ਼ੇਸ਼ ਬੱਚਿਆਂ ਨਾਲ ਸਮਾਂ ਬਿਤਾਇਆ ਅਤੇ ਉਨ੍ਹਾਂ ਨਾਲ ਖ਼ੁਸ਼ੀਆਂ ਸਾਂਝੀਆਂ ਕਰਦਿਆਂ ਉਨ੍ਹਾਂ ਦੇ ਚਿਹਰਿਆਂ ’ਤੇ ਮੁਸਕਾਨ ਲਿਆਉਣ ਦਾ ਉਪਰਾਲਾ ਕੀਤਾ।

ਸਵੇਰਾ ਸਕੂਲ ਦੇ ਬੱਚਿਆਂ ਨਾਲ ਖੁੁਸ਼ੀ ਦੇ ਪਲ ਸਾਂਝੇ ਕਰਦੇ ਦਾਸ ਐਂਡ ਬਰਾਊਨ ਵਰਲਡ ਸਕੂਲ ਦੇ ਵਿਦਿਆਰਥੀ ਤੇ ਅਧਿਆਪਕ। ਤਸਵੀਰ-ਗੁਰਿੰਦਰ ਸਿੰਘ 03-09-2026
ਫ਼ਿਰੋਜ਼ਪੁਰ, 2 ਸਤੰਬਰ (ਗੁਰਿੰਦਰ ਸਿੰਘ)-ਦਾਸ ਐਂਡ ਬ੍ਰਾਊਨ ਵਰਲਡ ਸਕੂਲ ਵਲੋਂ ਸਮਾਜਿਕ ਸਰੋਕਾਰਾਂ ਪ੍ਰਤੀ ਆਪਣੀ ਵਚਨਬੱਧਤਾ ਨੂੰ ਜਾਰੀ ਰੱਖਦਿਆਂ ਚਲਾਈ ਜਾ ਰਹੀ ‘ਗਿਫਟਿੰਗ ਸਮਾਈਲਜ਼-ਖੁਸ਼ੀਆਂ ਦਾ ਕਾਰਵਾਂ’ ਮੁਹਿੰਮ ਤਹਿਤ ਸਵੇਰਾ ਸਕੂਲ ਦਾ ਦੌਰਾ ਕੀਤਾ। ਇਸ ਮੌਕੇ ਸਕੂਲ ਕੌਂਸਲ ਦੇ ਮੈਂਬਰਾਂ ਨੇ ਰੋਟਰੀ ਕਲੱਬ ਫ਼ਿਰੋਜ਼ਪੁਰ ਡਾਇਮੰਡ ਦੇ ਸਹਿਯੋਗ ਨਾਲ ਵਿਸ਼ੇਸ਼ ਬੱਚਿਆਂ ਨਾਲ ਸਮਾਂ ਬਿਤਾਇਆ ਅਤੇ ਉਨ੍ਹਾਂ ਨਾਲ ਖ਼ੁਸ਼ੀਆਂ ਸਾਂਝੀਆਂ ਕਰਦਿਆਂ ਉਨ੍ਹਾਂ ਦੇ ਚਿਹਰਿਆਂ ’ਤੇ ਮੁਸਕਾਨ ਲਿਆਉਣ ਦਾ ਉਪਰਾਲਾ ਕੀਤਾ। ਸਕੂਲ ਦੇ ਪ੍ਰਿੰਸੀਪਲ ਰਿਚੀ ਪਾਂਡੇ ਨੇ ਦੱਸਿਆ ਕਿ ਇਸ ਮੌਕੇ ਬੱਚਿਆਂ ਨੂੰ ਸਕੂਲ ਬੈਗ, ਨੋਟ-ਬੁੱਕਾਂ, ਸਟੇਸ਼ਨਰੀ ਅਤੇ ਜਲਪਾਨ ਸਮਗਰੀ ਵੰਡੀ ਗਈ। ਇਹ ਮੁਲਾਕਾਤ ਸਿਰਫ਼ ਤੋਹਫ਼ੇ ਵੰਡਣ ਤੱਕ ਸੀਮਤ ਨਹੀਂ ਰਹੀ, ਸਗੋਂ ਵਿਦਿਆਰਥੀਆਂ ਅਤੇ ਸਵੇਰਾ ਸਕੂਲ ਦੇ ਬੱਚਿਆਂ ਨੇ ਇਕੱਠੇ ਗੀਤ ਗਾਏ, ਨੱਚੇ ਅਤੇ ਹਾਸੇ-ਖੁਸ਼ੀ ਦੇ ਪਲ ਸਾਂਝੇ ਕੀਤੇ। ਬੱਚਿਆਂ ਨੇ ਵੱਖ-ਵੱਖ ਸਭਿਆਚਾਰਕ ਗਤੀਵਿਧੀਆਂ ਵਿਚ ਉਤਸ਼ਾਹ ਨਾਲ ਭਾਗ ਲਿਆ, ਜਿਸ ਨਾਲ ਪੂਰਾ ਮਾਹੌਲ ਖ਼ੁਸ਼ੀਆਂ ਅਤੇ ਆਪਸੀ ਪਿਆਰ ਨਾਲ ਭਰ ਗਿਆ। ਪ੍ਰਿੰਸੀਪਲ ਨੇ ਕਿਹਾ ਕਿ ਸਿੱਖਿਆ ਦਾ ਮਕਸਦ ਕੇਵਲ ਕਿਤਾਬੀ ਗਿਆਨ ਹਾਸਲ ਕਰਨਾ ਨਹੀਂ, ਬਲਕਿ ਵਿਦਿਆਰਥੀਆਂ ਅੰਦਰ ਸੰਵੇਦਨਸ਼ੀਲਤਾ, ਸਮਾਨਤਾ, ਸਮਾਵੇਸ਼ ਅਤੇ ਸਮਾਜ ਪ੍ਰਤੀ ਜ਼ਿੰਮੇਵਾਰੀ ਦੀ ਭਾਵਨਾ ਪੈਦਾ ਕਰਨਾ ਵੀ ਹੈ। ਇਸੇ ਸੋਚ ਤਹਿਤ ਦਾਸ ਐਂਡ ਬ੍ਰਾਊਨ ਸਕੂਲ ਵਲੋਂ ਸਮਾਜਿਕ ਸੰਸਥਾਵਾਂ ਦੇ ਸਹਿਯੋਗ ਨਾਲ ਅਜਿਹੀਆਂ ਗਤੀਵਿਧੀਆਂ ਕਰਵਾਈਆਂ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਸਕੂਲ ਭਵਿੱਖ ਵਿਚ ਵੀ ਸਵੇਰਾ ਸਕੂਲ ਨਾਲ ਮਿਲ ਕੇ ਬੱਚਿਆਂ ਲਈ ਵੱਖ-ਵੱਖ ਸਾਰਥਿਕ ਗਤੀਵਿਧੀਆਂ ਅਤੇ ਸਹਿਯੋਗੀ ਪ੍ਰੋਗਰਾਮ ਕਰਵਾਉਂਦਾ ਰਹੇਗਾ। ਇਸ ਪਹਿਲ ਦਾ ਮਕਸਦ ਲੋੜਵੰਦ ਅਤੇ ਵਿਸ਼ੇਸ਼ ਬੱਚਿਆਂ ਨਾਲ ਖ਼ੁਸ਼ੀਆਂ ਸਾਂਝੀਆਂ ਕਰਨ ਦੇ ਨਾਲ-ਨਾਲ ਸਮਾਜ ਵਿਚ ਸਮਾਵੇਸ਼, ਸਹਿਯੋਗ ਅਤੇ ਆਪਸੀ ਸਾਂਝ ਦੀ ਭਾਵਨਾ ਨੂੰ ਹੋਰ ਮਜ਼ਬੂਤ ਕਰਨਾ ਹੈ। ਇਸ ਮੌਕੇ ਰੋਟਰੀ ਕਲੱਬ ਫ਼ਿਰੋਜ਼ਪੁਰ ਡਾਇਮੰਡ ਦੇ ਪ੍ਰਧਾਨ ਨਵੀਨ ਅਰੋੜਾ, ਸਕੱਤਰ ਅਨੁਜ ਮਿੱਤਲ, ਕਮਲ ਸ਼ਰਮਾ, ਅਮੀਸ਼ਾ ਅਰੋੜਾ, ਨੀਤੀਮਾ ਗੋਇਲ, ਬੂਟਾ ਸਿੰਘ, ਰਜਨੀ ਪਾਸੀ, ਗੁਲਸ਼ਨ ਸਚਦੇਵਾ ਤੋਂ ਇਲਾਵਾ ਦਾਸ ਐਂਡ ਬ੍ਰਾਊਨ ਸਕੂਲ ਦੀ ਏ.ਜੀ.ਐਮ ਇਵੈਂਟਸ ਗੁਰਿੰਦਰਜੀਤ ਕੌਰ, ਏ.ਜੀ.ਐਮ ਐਡਮਿਨ ਸ਼ਿਖਾ ਰੱਤਰਾ ਸਮੇਤ ਹੋਰ ਪਤਵੰਤੇ ਅਤੇ ਸਕੂਲ ਸਟਾਫ਼ ਹਾਜ਼ਰ ਸੀ।
ਪਿਛਲੀ ਖ਼ਬਰ ਹਰੀਸ਼ ਜੈਨ ਤੇ ਰਮਨ ਸ਼ਰਮਾ ਨੇ ਵਾਲਮੀਕਿ ਮੰਦਿਰ ਦੇ ਨਿਰਮਾਣ ਦਾ ਕੰਮ ਸ਼ੁਰੂ ਕਰਵਾਇਆ ਅਗਲੀ ਖ਼ਬਰ ਰੈੱਡ ਡੀਅਰ ’ਚ ਕਰਵਾਏ ਕੋਸਕੋ ਕੱਪ-2026 ’ਚ ਪੰਜਾਬ ਕੈਲਗਰੀ ਦੀ ਟੀਮ ਰਹੀ ਜੇਤੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।