ਰੈੱਡ ਡੀਅਰ ’ਚ ਕਰਵਾਏ ਕੋਸਕੋ ਕੱਪ-2026 ’ਚ ਪੰਜਾਬ ਕੈਲਗਰੀ ਦੀ ਟੀਮ ਰਹੀ ਜੇਤੂ
ਗੋਲੂ ਕਾ ਮੋੜ, 2 ਸਤੰਬਰ (ਸੁਰਿੰਦਰ ਸਿੰਘ ਪੁਪਨੇਜਾ)-ਰੈੱਡ ਡੀਅਰ ਵਿਖੇ ਕੋਸਕੋ ਕੱਪ-2026 ਦਾ ਖੇਡ ਸਮਾਗਮ ਕਰਵਾਇਆ ਗਿਆ, ਜਿਸ ਵਿਚ ਕੈਲਗਰੀ, ਐਡਮੰਟਨ, ਰੈੱਡ ਡੀਅਰ, ਮੈਡੀਸਨ ਹੈਟ, ਸਰੀ ਅਤੇ ਐਲਬਰਟਾ ਸਮੇਤ ਕੁੱਲ 14 ਟੀਮਾਂ ਨੇ ਉਤਸ਼ਾਹ ਨਾਲ ਭਾਗ ਲਿਆ ਅਤੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਸ ਟੂਰਨਾਮੈਂਟ ਵਿਚ ਵੱਡੀ ਗਿਣਤੀ ਵਿਚ ਦਰਸ਼ਕ ਪਹੁੰਚੇ ਅਤੇ ਖਿਡਾਰੀ ਟੀਮਾਂ ਦਾ ਹੌਸਲਾ ਵਧਾਇਆ।
ਗੋਲੂ ਕਾ ਮੋੜ, 2 ਸਤੰਬਰ (ਸੁਰਿੰਦਰ ਸਿੰਘ ਪੁਪਨੇਜਾ)-ਰੈੱਡ ਡੀਅਰ ਵਿਖੇ ਕੋਸਕੋ ਕੱਪ-2026 ਦਾ ਖੇਡ ਸਮਾਗਮ ਕਰਵਾਇਆ ਗਿਆ, ਜਿਸ ਵਿਚ ਕੈਲਗਰੀ, ਐਡਮੰਟਨ, ਰੈੱਡ ਡੀਅਰ, ਮੈਡੀਸਨ ਹੈਟ, ਸਰੀ ਅਤੇ ਐਲਬਰਟਾ ਸਮੇਤ ਕੁੱਲ 14 ਟੀਮਾਂ ਨੇ ਉਤਸ਼ਾਹ ਨਾਲ ਭਾਗ ਲਿਆ ਅਤੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਸ ਟੂਰਨਾਮੈਂਟ ਵਿਚ ਵੱਡੀ ਗਿਣਤੀ ਵਿਚ ਦਰਸ਼ਕ ਪਹੁੰਚੇ ਅਤੇ ਖਿਡਾਰੀ ਟੀਮਾਂ ਦਾ ਹੌਸਲਾ ਵਧਾਇਆ। ਇਸ ਮੌਕੇ ਮੁੱਖ ਮਹਿਮਾਨ ਐਲਬਰਟਾ ਦੀ ਪ੍ਰਾਇਮਰੀ ਅਤੇ ਰੋਕਥਾਮ ਸਿਹਤ ਸੇਵਾਵਾਂ ਮੰਤਰੀ ਐਡਰੀਆਨਾ ਲਾਗ੍ਰਾਂਜ ਵਿਸ਼ੇਸ਼ ਤੌਰ ’ਤੇ ਪਹੁੰਚੇ ਅਤੇ ਖਿਡਾਰੀਆਂ ਨਾਲ ਮੁਲਾਕਾਤ ਕਰਕੇ ਟੂਰਨਾਮੈਂਟ ਸ਼ੁਰੂ ਕਰਵਾਇਆ। ਉਨ੍ਹਾਂ ਨੇ ਪ੍ਰਬੰਧਕਾ ਵਲੋਂ ਕੀਤੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਵਧਾਈ ਦਿੱਤੀ। ਇਸ ਕੋਸਕੋ ਕੱਪ-2026 ਦੇ ਫਾਈਨਲ ਮੁਕਾਬਲਿਆਂ ਵਿਚ ਨੋਰਥਈਸਟ ਪੰਜਾਬ ਕੈਲਗਰੀ ਦੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਜੇਤੂ ਬਣਨ ਦਾ ਮਾਣ ਹਾਸਲ ਕੀਤਾ। ਇਸ ਟੂਰਨਾਮੈਂਟ ਵਿਚ ਸਹਿਯੋਗ ਦੇਣ ਵਾਲੇ ਸਹਿਯੋਗੀ ਨਿਸ਼ਾਨ ਸਿੰਘ ਸੰਧੂ, ਸਿਮਰਨਜੀਤ ਸਿੰਘ ਸਲੈਚ, ਉੱਜਵਲ ਕੌਸ਼ਿਕ, ਅਮਨਦੀਪ ਸਿੰਘ, ਬੈਂਸ, ਫੋਨਟੈਕ, ਗੁਰਪ੍ਰੀਤ ਸਿੰਘ ਨਾਗਰਾ, ਪ੍ਰਕਾਸ਼ ਢਾਬਾ, ਇੰਡੀਅਨ ਫਲੈਮ, ਪੈਟਰੋ ਕੈਨੇਡਾ ਅਤੇ ਐੱਮ.ਡੀ. ਮੋਟਰਜ਼ ਆਦਿ ਹਾਜ਼ਰ ਰਹੇ। ਇਸ ਮੌਕੇ ਤਾਜਵਿੰਦਰ ਸਿੰਘ ਭੰਡਾਰੀ ਅਤੇ ਸਮੂਹ ਪ੍ਰਬੰਧਕਾਂ ਵਲੋਂ ਕੋਸਕੋ ਕੱਪ-2026 ਨੂੰ ਸਫਲ ਬਣਾਉਣ ਲਈ ਸਾਰੇ ਖਿਡਾਰੀ ਟੀਮਾਂ, ਦਰਸ਼ਕਾਂ, ਸਹਿਯੋਗੀਆਂ ਅਤੇ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ। ਇੱਥੇ ਦੱਸਣ ਯੋਗ ਹੈ ਕਿ ਤਾਜਵਿੰਦਰ ਸਿੰਘ ਭੰਡਾਰੀ ਬਲਾਕ ਗੁਰੂਹਰਸਹਾਏ ਦੇ ਪਿੰਡ ਲੈਂਪੋਂ ਦਾ ਜੰਮਪਲ ਹੈ ਅਤੇ ਕੈਮਿਸਟ ਐਸੋਸੀਏਸ਼ਨ ਗੁਰੂਹਰਸਹਾਏ ਦੇ ਪ੍ਰਧਾਨ ਰਵਿੰਦਰ ਸਿੰਘ ਭੰਡਾਰੀ ਦਾ ਬੇਟਾ ਹੈ, ਪਿਛਲੇ ਕਰੀਬ ਢਾਈ ਸਾਲਾਂ ਤੋਂ ਕਨੇਡਾ ਦੇ ਐਡਮਿੰਟਨ ਵਿਖੇ ਮੈਡੀਕਲ ਦੀ ਪੜ੍ਹਾਈ ਕਰ ਰਿਹਾ ਹੈ। ਇਸ ਨੌਜਵਾਨ ਦੀ ਗੁਰੂਹਰਸਹਾਏ ਵਿਚ ਪ੍ਰਸ਼ੰਸਾ ਕੀਤੀ ਜਾ ਰਹੀ ਹੈ ਅਤੇ ਪਰਿਵਾਰ ਨੂੰ ਵਧਾਈਆਂ ਦੇਣ ਵਾਲਿਆਂ ਦਾ ਤਾਤਾ ਲੱਗਿਆ ਹੋਇਆ ਹੈ।