‘ ਇੰਡੀਆ ਟੇਲੈਂਟ ਸੁਪਰ ਸਟਾਰ’ ’ਚ ਜ਼ੀਰਾ ਦੀ ਕੁਮਕੁਮ ਨੇ ਜਿੱਤੀ ਟਰਾਫ਼ੀ
ਜ਼ੀਰਾ, 2 ਸਤੰਬਰ (ਹਰਜੀਤ ਸਿੰਘ ਗਿੱਲ)-ਸ਼੍ਰੀ ਆਤਮ ਵੱਲਭ ਜੈਨ ਵਿੱਦਿਆ ਮੰਦਰ ਸਕੂਲ, ਜ਼ੀਰਾ ਦੀ ਅੱਠਵੀਂ ਕਲਾਸ ਦੀ ਵਿਦਿਆਰਥਣ ਕੁਮਕੁਮ ਪੁੱਤਰੀ ਰਣਜੀਤ ਕੁਮਾਰ ਵਾਸੀ ਜ਼ੀਰਾ ਨੇ ਪ੍ਰਤਿਸ਼ਠਿਤ ਰਿਐਲਿਟੀ ਸ਼ੋਅ ‘ਇੰਡੀਆ ਟੇਲੈਂਟ ਸੁਪਰ ਸਟਾਰ’ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਗ੍ਰੈਂਡ ਫਾਈਨਲ ਮੁਕਾਬਲਾ ਜਿੱਤ ਕੇ ਟਰਾਫ਼ੀ ਆਪਣੇ ਨਾਮ ਦਰਜ਼ ਕਰਵਾਈ ਹੈ। ਇਸ ਸਬੰਧ ਵਿਚ ਵਿਦਿਆਰਥਣ ਕੁਮਕੁਮ ਦੀ ਮਾਤਾ ਚੰਚਲ ਕੁਮਾਰੀ ਨੇ ਦੱਸਿਆ ਕਿ ਇਸ ਰਿਐਲਿਟੀ ਸ਼ੋਅ ਵਿਚ ਵੱਖ-ਵੱਖ ਇਲਾਕਿਆਂ ਤੋਂ ਕੁੱਲ 63 ਬੱਚਿਆਂ ਨੇ ਭਾਗ ਲਿਆ।
ਜ
ਜੇਤੂ ਵਿਦਿਆਰਥਣ ਕੁਮਕੁਮ ਇਨਾਮ ਪ੍ਰਾਪਤ ਕਰਦੀ ਹੋਈ। ਅਜੀਤ ਤਸਵੀਰ
03-09-2026
ਜ਼ੀਰਾ, 2 ਸਤੰਬਰ (ਹਰਜੀਤ ਸਿੰਘ ਗਿੱਲ)-ਸ਼੍ਰੀ ਆਤਮ ਵੱਲਭ ਜੈਨ ਵਿੱਦਿਆ ਮੰਦਰ ਸਕੂਲ, ਜ਼ੀਰਾ ਦੀ ਅੱਠਵੀਂ ਕਲਾਸ ਦੀ ਵਿਦਿਆਰਥਣ ਕੁਮਕੁਮ ਪੁੱਤਰੀ ਰਣਜੀਤ ਕੁਮਾਰ ਵਾਸੀ ਜ਼ੀਰਾ ਨੇ ਪ੍ਰਤਿਸ਼ਠਿਤ ਰਿਐਲਿਟੀ ਸ਼ੋਅ ‘ਇੰਡੀਆ ਟੇਲੈਂਟ ਸੁਪਰ ਸਟਾਰ’ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਗ੍ਰੈਂਡ ਫਾਈਨਲ ਮੁਕਾਬਲਾ ਜਿੱਤ ਕੇ ਟਰਾਫ਼ੀ ਆਪਣੇ ਨਾਮ ਦਰਜ਼ ਕਰਵਾਈ ਹੈ। ਇਸ ਸਬੰਧ ਵਿਚ ਵਿਦਿਆਰਥਣ ਕੁਮਕੁਮ ਦੀ ਮਾਤਾ ਚੰਚਲ ਕੁਮਾਰੀ ਨੇ ਦੱਸਿਆ ਕਿ ਇਸ ਰਿਐਲਿਟੀ ਸ਼ੋਅ ਵਿਚ ਵੱਖ-ਵੱਖ ਇਲਾਕਿਆਂ ਤੋਂ ਕੁੱਲ 63 ਬੱਚਿਆਂ ਨੇ ਭਾਗ ਲਿਆ। ਮੁਕਾਬਲੇ ਦੌਰਾਨ ਕਈ ਰਾਉਂਡ ਕਰਵਾਏ ਗਏ, ਜਿਨ੍ਹਾਂ ਵਿਚ ਬੱਚਿਆਂ ਨੇ ਪੰਜਾਬੀ ਸਭਿਆਚਾਰ ਨਾਲ ਸੰਬੰਧਿਤ ਵੱਖ-ਵੱਖ ਗਤੀਵਿਧੀਆਂ ’ਤੇ ਆਪਣੀ ਪੇਸ਼ਕਾਰੀ ਦਿੱਤੀ। ਸੱਤਵਾਂ ਰਾਉਂਡ ਫਾਈਨਲ ਰਾਉਂਡ ਸੀ, ਜਿਸ ਵਿਚ ਕੁਮਕੁਮ ਨੇ ਆਪਣੇ ਕੋਰਿਓਗ੍ਰਾਫਰ ਸੋਨੂੰ ਜੈਕਸਨ (ਇੰਟਰਨੈਸ਼ਨਲ ਕੋਰੀਓਗਰਾਫਰ) ਵਲੋਂ ਦਿੱਤੀ ਗਈ ਟਰੇਨਿੰਗ ਦੀ ਬਦੌਲਤ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਟਰਾਫ਼ੀ ਆਪਣੇ ਨਾਮ ਕੀਤੀ। ਇਸ ਦੌਰਾਨ ਕਰਵਾਏ ਗਏ ਸਨਮਾਨ ਸਮਾਰੋਹ ਵਿਚ ਵਿਸ਼ੇਸ਼ ਤੌਰ ’ ਤੇ ਪਹੁੰਚੇ ਪ੍ਰਸਿੱਧ ਅਦਾਕਾਰ ਸ਼ਾਹਬਾਜ਼ ਖਾਨ ਨੇ ਕੁਮਕੁਮ ਨੂੰ ਟਰਾਫ਼ੀ ਦੇ ਕੇ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ। ਜ਼ੀਰਾ ਦੀ ਇਸ ਹੋਣਹਾਰ ਵਿਦਿਆਰਥਣ ਦੀ ਇਸ ਪ੍ਰਾਪਤੀ ’ਤੇ ਸਕੂਲ ਪ੍ਰਸ਼ਾਸਨ ਅਤੇ ਇਲਾਕੇ ਦੇ ਲੋਕਾਂ ਵਲੋਂ ਉਸ ਨੂੰ ਵਧਾਈ ਦਿੱਤੀ ਜਾ ਰਹੀ ਹੈ।