ਹਰੀਸ਼ ਜੈਨ ਤੇ ਰਮਨ ਸ਼ਰਮਾ ਨੇ ਵਾਲਮੀਕਿ ਮੰਦਿਰ ਦੇ ਨਿਰਮਾਣ ਦਾ ਕੰਮ ਸ਼ੁਰੂ ਕਰਵਾਇਆ
ਜ਼ੀਰਾ,2 ਸਤੰਬਰ (ਰਜਨੀਸ਼ ਕਥੂਰੀਆ)- ਨਗਰ ਕੌਂਸਲ ਚੋਣਾਂ ਤੋਂ ਪਹਿਲਾਂ ਆਪਣੇ ਵਲੋਂ ਕੀਤੇ ਵਾਅਦੇ ਦੇ ਮੁਤਾਬਕ ਵਾਰਡ ਨੰਬਰ 12 ਤੋਂ ਕੌਂਸਲਰ ਰਮਨ ਸ਼ਰਮਾ ਨੇ ਸਮਾਧੀ ਮੁਹੱਲਾ ਜ਼ੀਰਾ ਵਿਖੇ ਸ਼੍ਰੀ ਵਾਲਮੀਕੀ ਮੰਦਰ ਜ਼ੀਰਾ ਦੇ ਨਿਰਮਾਣ ਦਾ ਕੰਮ ਸ਼ੁਰੂ ਕਰਵਾ ਦਿੱਤਾ ਹੈ। ਇਸ ਸਬੰਧ ਵਿਚ ਵਾਰਡ ਨੰਬਰ 12 ਸਮਾਧੀ ਮੁਹੱਲਾ ਜ਼ੀਰਾ ਵਿਖੇ ਰੱਖੇ ਗਏ ਇਕ ਸਮਾਗਮ ਦੇ ਦੌਰਾਨ ਹਲਕਾ ਜ਼ੀਰਾ ਦੇ ਵਿਧਾਇਕ ਅਤੇ ਕਾਂਗਰਸ ਕਮੇਟੀ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਪ੍ਰਧਾਨ ਕੁਲਬੀਰ ਸਿੰਘ ਉਚੇਚੇ ਤੌਰ ’ਤੇ ਪਹੁੰਚੇ।
ਅਜੀਤ ਡੈਸਕ
03-09-2026