22-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2026

ਐਨ.ਜੀ.ਓ ਕੋਆਰਡੀਨੇਸ਼ਨ ਕਮੇਟੀ ਵਲੋਂ ਸਕੂਲ ਵਿਚ ਸੈਮੀਨਾਰ

ਜ਼ੀਰਾ, 21 ਸਤੰਬਰ(ਪ੍ਰਤਾਪ ਸਿੰਘ ਹੀਰਾ)- ਐਨ. ਜੀ.

ਅਜੀਤ ਡੈਸਕ 22-09-2026
ਜ਼ੀਰਾ, 21 ਸਤੰਬਰ(ਪ੍ਰਤਾਪ ਸਿੰਘ ਹੀਰਾ)- ਐਨ.ਜੀ.ਓ. ਕੋਆਰਡੀਨੇਸ਼ਨ ਕਮੇਟੀ ਬਲਾਕ ਜੀਰਾ ਵਲੋਂ ਤਾਰਾ ਚੰਦ ਅਗਰਵਾਲ ਸ਼ਿਕਸ਼ਾ ਸਦਨ ਜ਼ੀਰਾ ਵਿਖੇ ਵਿਸ਼ਵ ਸ਼ਾਂਤੀ ਦਿਵਸ ਮੌਕੇ ਇਕ ਵਿਸ਼ੇਸ਼ ਸੈਮੀਨਾਰ ਲਗਾਇਆ ਗਿਆ। ਸਕੂਲ ਪ੍ਰਿੰਸੀਪਲ ਸ੍ਰੀਮਤੀ ਅਲਕ ਨੰਦਾ ਦੀ ਪ੍ਰਧਾਨਗੀ ਹੇਠ ਲਗਾਏ ਗਏ ਸੈਮੀਨਾਰ ਦੌਰਾਨ ਸੰਸਥਾ ਦੇ ਪ੍ਰਧਾਨ ਨਰਿੰਦਰ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਵਿਸ਼ਵ ਸ਼ਾਂਤੀ ਅਜੋਕੇ ਸਮੇਂ ਦੀ ਸਭ ਤੋਂ ਵੱਡੀ ਲੋੜ ਹੈ। ਸ਼ਾਂਤੀ ਤੇ ਸਦਭਾਵਨਾ ਕਿਸੇ ਦੇਸ਼ ਦੀ ਬੁਨਿਆਦੀ ਲੋੜ ਹੁੰਦੀ ਹੈ ਸ਼ਾਂਤੀ ਤੇ ਸਦਭਾਵਨਾ ਤੋਂ ਮਾਨਵਤਾ ਦਾ ਸੰਦੇਸ਼ ਮਿਲਦਾ ਹੈ। ਸੈਮੀਨਾਰ ਵਿਚ ਅਸ਼ੋਕ ਕੁਮਾਰ ਪਲਤਾ ਰਿਟਾਇਰਡ ਐਸ.ਡੀ.ਓ., ਬਲਵੀਰ ਸਿੰਘ ਜੇ.ਈ., ਸਕੂਲ ਸਟਾਫ ’ਚ ਰਜਨੀ ਬਾਲਾ, ਗੀਤਾ ਗਰੋਵਰ, ਸਰਬਜੀਤ, ਨੀਲੂ ਅਗਰਵਾਲ, ਗੁਰਪ੍ਰੀਤ ਸਿੰਘ, ਮਧੂ ਪਲਤਾ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਵੰਦੇ ਮਾਤਰਮ ਦੇ 150 ਸਾਲ ਪੂਰੇ ਹੋਣ ’ਤੇ 25 ਸਤੰਬਰ ਨੂੰ ਹੋਵੇਗਾ ਸਮੂਹਿਕ ਗਾਇਨ ਅਗਲੀ ਖ਼ਬਰ ਬੰਗੜ ਸੁਪਰ ਸਪੈਸ਼ਲਿਟੀ ਹਸਪਤਾਲ ਵਲੋਂ ਮੁਫ਼ਤ ਮੈਡੀਕਲ ਕੈਂਪ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।