ਪਲਾਟ ’ਚੋਂ ਚੋਰੀ ਦਰੱਖਤ ਵੱਢਣ ਵਾਲਿਆਂ ਖ਼ਿਲਾਫ਼ ਮੁਕੱਦਮਾ ਦਰਜ
ਮੱਲਾਂਵਾਲਾ, 24 ਸਤੰਬਰ (ਗੁਰਦੇਵ ਸਿੰਘ)- ਇਕ ਪਲਾਟ ’ਚੋਂ ਦਰੱਖਤ ਚੋਰੀ ਵੱਢਣ ਦੇ ਦੋਸ਼ਾਂ ਹੇਠ ਥਾਣਾ ਮੱਲਾਂਵਾਲਾ ਦੀ ਪੁਲਿਸ ਨੇ 5-6 ਅਣਪਛਾਤਿਆਂ ਤੇ ਇਕ ਪਛਾਤੇ ਵਿਅਕਤੀ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਹੈ। ਸ਼ਿਕਾਇਤਕਰਤਾ ਭਗਵਾਨ ਸਿੰਘ ਪੁੱਤਰ ਇਕਬਾਲ ਸਿੰਘ ਪੁੱਤਰ ਜੀਵਨ ਸਿੰਘ ਵਾਸੀ ਵਾਰਡ ਨੰਬਰ 07 ਮੱਲਾਂਵਾਲਾ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਕਿ ਉਹ ਜਿਊਲਰੀ ਦਾ ਕੰਮ ਕਰਦਾ ਹੈ ਤੇ ਬੀਤੇ ਦਿਨ ਜਦ ਉਹ ਆਪਣੇ ਪਲਾਟ ’ਚ ਗੇੜਾ ਮਾਰਨ ਗਿਆ ਤਾਂ ਦੇਖਿਆ ਕਿ ਤਾਲ਼ਾ ਟੁੱਟਿਆ ਹੋਇਆ ਸੀ ਅਤੇ ਪਲਾਟ ਵਿਚ ਲੱਗੇ 2 ਸਫੈਦੇ ਤੇ 1 ਧਰੇਕ ਚੋਰੀ ਕੀਤੀ ਹੋਈ ਸੀ।
ਅਜੀਤ ਡੈਸਕ
25-09-2026