26-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2026

ਫ਼ਿਰੋਜ਼ਪੁਰ ਮੰਡਲ ਵਿਚ ‘ਸਵੱਛਤਾ ਹੀ ਸੇਵਾ-2026’ ਮੁਹਿੰਮ ਤਹਿਤ ਵਾਲੀਬਾਲ ਮੈਚ ਤੇ ਸਾਈਕਲ ਰੈਲੀ ਕਰਵਾਈ

ਫ਼ਿਰੋਜ਼ਪੁਰ, 25 ਸਤੰਬਰ (ਗੁਰਿੰਦਰ ਸਿੰਘ)- ਫ਼ਿਰੋਜ਼ਪੁਰ ਛਾਉਣੀ ਵਾਸੀ ਇਕ ਮਹਿਲਾ ਨੂੰ ਵਿਦੇਸ਼ੀ ਨੰਬਰ ਤੋਂ ਫ਼ੋਨ ਕਰਕੇ ਆਪਣੇ ਆਪ ਨੂੰ ਉਸ ਦੇ ਪਤੀ ਦੇ ਚਾਚੇ ਦੇ ਪੁੱਤਰ ਦਾ ਦੋਸਤ ਦੱਸਣ ਵਾਲੇ ਵਿਅਕਤੀ ਨੇ ਏਅਰਪੋਰਟ ’ਤੇ ਕਸਟਮ ਵਿਭਾਗ ਵਲੋਂ ਜੁਰਮਾਨਾ ਕੀਤੇ ਜਾਣ ਦੀ ਕਹਾਣੀ ਸੁਣਾ ਕੇ ਵੱਖ-ਵੱਖ ਲੈਣ-ਦੇਣ ਰਾਹੀਂ ਕਰੀਬ 4. 97 ਲੱਖ ਰੁਪਏ ਦੀ ਆਨਲਾਈਨ ਠੱਗੀ ਮਾਰ ਲਈ।

ਫਿਰੋਜ਼ਪੁਰ ਮੰਡਲ ’ਚ ‘ਸਵੱਛਤਾ ਹੀ ਸੇਵਾ-2026’ ਮੁਹਿੰਮ ਤਹਿਤ ਵਾਲੀਬਾਲ ਮੈਚ ਲਈ ਹਾਜ਼ਰ ਖਿਡਾਰੀ। ਅਜੀਤ ਤਸਵੀਰ 26-09-2026
ਫ਼ਿਰੋਜ਼ਪੁਰ, 25 ਸਤੰਬਰ (ਗੁਰਿੰਦਰ ਸਿੰਘ)- ਫ਼ਿਰੋਜ਼ਪੁਰ ਛਾਉਣੀ ਵਾਸੀ ਇਕ ਮਹਿਲਾ ਨੂੰ ਵਿਦੇਸ਼ੀ ਨੰਬਰ ਤੋਂ ਫ਼ੋਨ ਕਰਕੇ ਆਪਣੇ ਆਪ ਨੂੰ ਉਸ ਦੇ ਪਤੀ ਦੇ ਚਾਚੇ ਦੇ ਪੁੱਤਰ ਦਾ ਦੋਸਤ ਦੱਸਣ ਵਾਲੇ ਵਿਅਕਤੀ ਨੇ ਏਅਰਪੋਰਟ ’ਤੇ ਕਸਟਮ ਵਿਭਾਗ ਵਲੋਂ ਜੁਰਮਾਨਾ ਕੀਤੇ ਜਾਣ ਦੀ ਕਹਾਣੀ ਸੁਣਾ ਕੇ ਵੱਖ-ਵੱਖ ਲੈਣ-ਦੇਣ ਰਾਹੀਂ ਕਰੀਬ 4.97 ਲੱਖ ਰੁਪਏ ਦੀ ਆਨਲਾਈਨ ਠੱਗੀ ਮਾਰ ਲਈ। ਮਾਮਲੇ ਵਿਚ ਸਾਈਬਰ ਕ੍ਰਾਈਮ ਪੁਲਿਸ ਵਲੋਂ ਅਣਪਛਾਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਰਜਿੰਦਰ ਕੌਰ ਬਰਾੜ ਪਤਨੀ ਭੁਪਿੰਦਰ ਸਿੰਘ ਬਰਾੜ ਵਾਸੀ ਗਲੀ ਨੰਬਰ 7 ਫ਼ਿਰੋਜ਼ਪੁਰ ਛਾਉਣੀ ਨੇ ਦੱਸਿਆ ਕਿ 6 ਮਈ 2026 ਨੂੰ ਉਸ ਨੂੰ ਵਿਦੇਸ਼ੀ ਮੋਬਾਈਲ ਨੰਬਰ ਤੋਂ ਫ਼ੋਨ ਆਇਆ। ਫ਼ੋਨ ਕਰਨ ਵਾਲੇ ਨੇ ਆਪਣਾ ਨਾਮ ਡਾਕਟਰ ਹਰਸਨ ਜੈਫਰੀ ਬਰਨਾਡ ਦੱਸਦਿਆਂ ਆਪਣੇ ਆਪ ਨੂੰ ਉਸ ਦੇ ਪਤੀ ਦੇ ਚਾਚੇ ਦੇ ਪੁੱਤਰ ਦਾ ਦੋਸਤ ਦੱਸਿਆ। ਉਕਤ ਵਿਅਕਤੀ ਨੇ ਮਹਿਲਾ ਨੂੰ ਦੱਸਿਆ ਕਿ ਉਹ ਭਾਰਤ ਘੁੰਮਣ-ਫਿਰਨ ਲਈ ਆਇਆ ਹੈ ਤੇ ਏਅਰਪੋਰਟ ’ਤੇ ਕਸਟਮ ਵਿਭਾਗ ਵਲੋਂ ਉਸ ’ਤੇ ਜੁਰਮਾਨਾ ਕੀਤਾ ਗਿਆ ਹੈ। ਉਸ ਨੇ ਇਹ ਵੀ ਕਿਹਾ ਕਿ ਉਸ ਕੋਲ ਭਾਰਤੀ ਕਰੰਸੀ ਨਹੀਂ ਹੈ ਤੇ ਜੁਰਮਾਨੇ ਦੀ ਰਕਮ ਅਦਾ ਕਰਨ ਲਈ ਉਸ ਨੂੰ ਪੈਸਿਆਂ ਦੀ ਲੋੜ ਹੈ। ਮਹਿਲਾ ਅਨੁਸਾਰ ਫ਼ੋਨ ਕਰਨ ਵਾਲੇ ਨੇ ਉਸ ਨੂੰ ਆਪਣੀਆਂ ਗੱਲਾਂ ਵਿਚ ਉਲਝਾ ਕੇ ਵੱਖ-ਵੱਖ ਤਾਰੀਖ਼ਾਂ ਨੂੰ ਵੱਖ-ਵੱਖ ਲੈਣ-ਦੇਣ ਰਾਹੀਂ ਕੁੱਲ 4,96,999 ਰੁਪਏ ਆਪਣੇ ਦੱਸੇ ਖਾਤਿਆਂ ਵਿਚ ਟਰਾਂਸਫ਼ਰ ਕਰਵਾ ਲਏ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਜਦੋਂ ਉਸ ਨੇ ਆਪਣੇ ਬੱਚਿਆਂ ਨਾਲ ਇਸ ਸਬੰਧੀ ਗੱਲਬਾਤ ਕੀਤੀ ਤਾਂ ਉਸ ਨੂੰ ਪਤਾ ਲੱਗਾ ਕਿ ਉਸ ਨਾਲ ਠੱਗੀ ਹੋ ਚੁੱਕੀ ਹੈ। ਉਪਰੰਤ ਉਸ ਨੇ ਸਾਈਬਰ ਧੋਖਾਧੜੀ ਦੀ ਹੈਲਪਲਾਈਨ 1930 ’ਤੇ ਸ਼ਿਕਾਇਤ ਦਰਜ ਕਰਵਾਈ। ਪੁਲਿਸ ਵਲੋਂ ਇਸ ਮਾਮਲੇ ਵਿਚ ਅਣਪਛਾਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰਕੇ ਠੱਗੀ ਲਈ ਵਰਤੇ ਗਏ ਫ਼ੋਨ ਨੰਬਰ, ਬੈਂਕ ਖਾਤਿਆਂ ਤੇ ਲੈਣ-ਦੇਣ ਦੀ ਜਾਂਚ ਕੀਤੀ ਜਾ ਰਹੀ ਹੈ।
ਪਿਛਲੀ ਖ਼ਬਰ ਜ਼ਮੀਨ ਵੇਚਣ ਦੇ ਨਾਂਅ ’ਤੇ ਮਾਰੀ 30 ਲੱਖ ਰੁਪਏ ਦੀ ਠੱਗੀ, 2 ਨਾਮਜ਼ਦ ਅਗਲੀ ਖ਼ਬਰ -70 ਵੀਆਂ ਪੰਜਾਬ ਰਾਜ ਸਕੂਲ ਖੇਡਾਂ- ਪਾਵਨੀ ਕੰਗ ਦੀ 94 ਦੌੜਾਂ ਦੀ ਧਮਾਕੇਦਾਰ ਪਾਰੀ ਨਾਲ ਮੋਹਾਲੀ ਨੇ ਜਿੱਤਿਆ ਕ੍ਰਿਕਟ ਅ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।