26-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2026

ਜ਼ਮੀਨ ਵੇਚਣ ਦੇ ਨਾਂਅ ’ਤੇ ਮਾਰੀ 30 ਲੱਖ ਰੁਪਏ ਦੀ ਠੱਗੀ, 2 ਨਾਮਜ਼ਦ

ਜ਼ੀਰਾ, 25 ਸਤੰਬਰ (ਰਜਨੀਸ਼ ਕਥੂਰੀਆ)- ਜ਼ਮੀਨ ਵੇਚਣ ਦੇ ਨਾਮ ’ਤੇ ਸਾਜਿਸ਼ ਦੇ ਤਹਿਤ 2 ਵਿਅਕਤੀਆਂ ਵਲੋਂ 30 ਲੱਖ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਵਿਚ ਥਾਣਾ ਸਿਟੀ ਜ਼ੀਰਾ ਦੀ ਪੁਲਿਸ ਨੇ ਉਹਨਾਂ ਦੇ ਖਿਲਾਫ ਮੁਕੱਦਮਾ ਦਰਜ ਕੀਤਾ ਹੈ। ਸ਼ਮਿੰਦਰਪਾਲ ਸਿੰਘ ਬਰਾੜ ਪੁੱਤਰ ਮਨਜੀਤ ਸਿੰਘ ਬਰਾੜ ਵਾਸੀ ਕੋਟ ਈਸੇ ਖਾਂ ਰੋਡ ਜ਼ੀਰਾ ਨੇ ਥਾਣਾ ਸਿਟੀ ਜ਼ੀਰਾ ਦੀ ਪੁਲਿਸ ਕੋਲ ਦਰਜ ਕਰਵਾਏ ਬਿਆਨ ਵਿਚ ਦੱਸਿਆ ਹੈ ਕਿ ਉਹ ਜ਼ਮੀਨ ਖਰੀਦਣਾ ਚਾਹੁੰਦਾ ਸੀ।

ਅਜੀਤ ਡੈਸਕ 26-09-2026
ਜ਼ੀਰਾ, 25 ਸਤੰਬਰ (ਰਜਨੀਸ਼ ਕਥੂਰੀਆ)- ਜ਼ਮੀਨ ਵੇਚਣ ਦੇ ਨਾਮ ’ਤੇ ਸਾਜਿਸ਼ ਦੇ ਤਹਿਤ 2 ਵਿਅਕਤੀਆਂ ਵਲੋਂ 30 ਲੱਖ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਵਿਚ ਥਾਣਾ ਸਿਟੀ ਜ਼ੀਰਾ ਦੀ ਪੁਲਿਸ ਨੇ ਉਹਨਾਂ ਦੇ ਖਿਲਾਫ ਮੁਕੱਦਮਾ ਦਰਜ ਕੀਤਾ ਹੈ। ਸ਼ਮਿੰਦਰਪਾਲ ਸਿੰਘ ਬਰਾੜ ਪੁੱਤਰ ਮਨਜੀਤ ਸਿੰਘ ਬਰਾੜ ਵਾਸੀ ਕੋਟ ਈਸੇ ਖਾਂ ਰੋਡ ਜ਼ੀਰਾ ਨੇ ਥਾਣਾ ਸਿਟੀ ਜ਼ੀਰਾ ਦੀ ਪੁਲਿਸ ਕੋਲ ਦਰਜ ਕਰਵਾਏ ਬਿਆਨ ਵਿਚ ਦੱਸਿਆ ਹੈ ਕਿ ਉਹ ਜ਼ਮੀਨ ਖਰੀਦਣਾ ਚਾਹੁੰਦਾ ਸੀ। ਉਸ ਨੇ ਦੱਸਿਆ ਕਿ ਉਸ ਦੇ ਡੀਲਰ ਪ੍ਰਿਤਪਾਲ ਸਿੰਘ ਨੇ ਦੱਸ ਪਾਈ ਕਿ ਭਿੰਦਰਪਾਲ ਸਿੰਘ ਸੰਘਾ ਪੁੱਤਰ ਸੁਖਦੇਵ ਸਿੰਘ ਵਾਸੀ ਪਿੰਡ ਸਾਧਾਂਵਾਲਾ (ਫਰੀਦਕੋਟ) ਤੇ ਪਰਮਜੀਤ ਸਿੰਘ ਪੁੱਤਰ ਭਜਨ ਸਿੰਘ ਵਾਸੀ ਪਿੰਡ ਵਕੀਲਾਂਵਾਲਾ (ਜ਼ੀਰਾ) ਦੀ 84 ਕਨਾਲ ਜ਼ਮੀਨ ਪਿੰਡ ਵਕੀਲਾਂਵਾਲਾ ਵਿਖੇ ਹੈ ਜੋ ਕਿ ਵੇਚਣਾ ਚਾਹੁੰਦੇ ਹਨ । ਸ਼ਮਿੰਦਰਪਾਲ ਸਿੰਘ ਬਰਾੜ ਨੇ ਅੱਗੇ ਦੱਸਿਆ ਕਿ ਭਿੰਦਰਪਾਲ ਸਿੰਘ ਹੁਰਾਂ ਨਾਲ ਜ਼ਮੀਨ ਦਾ ਸੌਦਾ 29,50,000/- ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਹੋ ਗਿਆ। ਉਸ ਨੇ ਦੱਸਿਆ ਕਿ ਇਸ ਤੋਂ ਬਾਅਦ ਦੋਸ਼ੀ ਭਿੰਦਰਪਾਲ ਸਿੰਘ ਹੁਰਾਂ ਨੇ ਉਸ ਪਾਸੋਂ 30 ਲੱਖ ਰੁਪਏ ਨਕਦ ਤੇ ਚੈੱਕ ਰਾਹੀਂ ਹਾਸਲ ਕਰਕੇ ਜ਼ਮੀਨ ਉਸ ਦੇ ਨਾਮ ਕਰਵਾ ਦੇਣ ਦਾ ਵਾਅਦਾ ਕੀਤਾ ਪਰ ਬਾਅਦ ਵਿਚ ਜ਼ਮੀਨ ਉਸਦੇ ਨਾਮ ਨਹੀਂ ਕਰਵਾਈ। ਸ਼ਮਿੰਦਰਪਾਲ ਸਿੰਘ ਬਰਾੜ ਨੇ ਦੱਸਿਆ ਕਿ ਉਕਤ ਦੋਸ਼ੀਆਂ ਨੇ ਆਪਸ ਵਿਚ ਸਾਜਿਸ਼ ਰਚ ਕੇ ਉਸ ਨਾਲ 30 ਲੱਖ ਰੁਪਏ ਦੀ ਠੱਗੀ ਮਾਰੀ ਹੈ। ਉਸ ਦੇ ਬਿਆਨ ਦੇ ਆਧਾਰ ’ਤੇ ਥਾਣਾ ਸਿਟੀ ਜ਼ੀਰਾ ਦੀ ਪੁਲਿਸ ਨੇ ਦੋਸ਼ੀ ਭਿੰਦਰਪਾਲ ਸਿੰਘ ਸੰਘਾ ਪੁੱਤਰ ਸੁਖਦੇਵ ਸਿੰਘ ਵਾਸੀ ਪਿੰਡ ਸਾਧਾਂ ਵਾਲਾ (ਫਰੀਦਕੋਟ) ਤੇ ਪਰਮਜੀਤ ਸਿੰਘ ਪੁੱਤਰ ਭਜਨ ਸਿੰਘ ਵਾਸੀ ਪਿੰਡ ਵਕੀਲਾਂਵਾਲਾ ਦੇ ਖਿਲਾਫ ਵੱਖ-ਵੱਖ ਧਾਰਾਵਾਂ ਦੇ ਤਹਿਤ ਧੋਖਾਧੜੀ ਦਾ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਪਿਛਲੀ ਖ਼ਬਰ 27 ਸਤੰਬਰ ਨੂੰ ਸਮੂਹ ਬੀ.ਐੱਲ.ਓਜ਼ ਆਪਣੇ ਪੋਲਿੰਗ ਬੂਥਾਂ ’ਤੇ ਹਾਜ਼ਰ ਰਹਿਣਗੇ - ਜ਼ਿਲ੍ਹਾ ਚੋਣ ਅਫ਼ਸਰ ਅਗਲੀ ਖ਼ਬਰ ਫ਼ਿਰੋਜ਼ਪੁਰ ਮੰਡਲ ਵਿਚ ‘ਸਵੱਛਤਾ ਹੀ ਸੇਵਾ-2026’ ਮੁਹਿੰਮ ਤਹਿਤ ਵਾਲੀਬਾਲ ਮੈਚ ਤੇ ਸਾਈਕਲ ਰੈਲੀ ਕਰਵਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।