26-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2026

27 ਸਤੰਬਰ ਨੂੰ ਸਮੂਹ ਬੀ.ਐੱਲ.ਓਜ਼ ਆਪਣੇ ਪੋਲਿੰਗ ਬੂਥਾਂ ’ਤੇ ਹਾਜ਼ਰ ਰਹਿਣਗੇ - ਜ਼ਿਲ੍ਹਾ ਚੋਣ ਅਫ਼ਸਰ

ਫ਼ਿਰੋਜ਼ਪੁਰ, 25 ਸਤੰਬਰ (ਸੁਖਵਿੰਦਰ ਸਿੰਘ)-ਭਾਰਤ ਚੋਣ ਕਮਿਸ਼ਨ ਅਤੇ ਮੁੱਖ ਚੋਣ ਅਫਸਰ ਪੰਜਾਬ ਵਲੋਂ ਚਲਾਈ ਗਈ ਸਪੈਸ਼ਲ ਇਨਸੈਂਟਿਵ ਰਵੀਜ਼ਨ ਮੁਹਿੰਮ ਤਹਿਤ ਸਾਰੇ ਯੋਗ ਨਾਗਰਿਕਾਂ ਦੀ ਰਜਿਸਟ੍ਰੇਸ਼ਨ ਦੇ ਉਦੇਸ਼ ਹਿੱਤ ਇਕ ਵਿਸ਼ੇਸ ਕੈਂਪ ਤਹਿਤ 27 ਸਤੰਬਰ ਦਿਨ ਐਤਵਾਰ ਨੂੰ ਜ਼ਿਲ੍ਹੇ ਦੇ ਸਮੂਹ ਬੂਥਾਂ ’ਤੇ ਬੀ. ਐਲ.

ਡਿਪਟੀ ਕਮਿਸ਼ਨਰ ਦੀਪ ਸ਼ਿਖਾ ਸ਼ਰਮਾ 26-09-2026
ਫ਼ਿਰੋਜ਼ਪੁਰ, 25 ਸਤੰਬਰ (ਸੁਖਵਿੰਦਰ ਸਿੰਘ)-ਭਾਰਤ ਚੋਣ ਕਮਿਸ਼ਨ ਅਤੇ ਮੁੱਖ ਚੋਣ ਅਫਸਰ ਪੰਜਾਬ ਵਲੋਂ ਚਲਾਈ ਗਈ ਸਪੈਸ਼ਲ ਇਨਸੈਂਟਿਵ ਰਵੀਜ਼ਨ ਮੁਹਿੰਮ ਤਹਿਤ ਸਾਰੇ ਯੋਗ ਨਾਗਰਿਕਾਂ ਦੀ ਰਜਿਸਟ੍ਰੇਸ਼ਨ ਦੇ ਉਦੇਸ਼ ਹਿੱਤ ਇਕ ਵਿਸ਼ੇਸ ਕੈਂਪ ਤਹਿਤ 27 ਸਤੰਬਰ ਦਿਨ ਐਤਵਾਰ ਨੂੰ ਜ਼ਿਲ੍ਹੇ ਦੇ ਸਮੂਹ ਬੂਥਾਂ ’ਤੇ ਬੀ.ਐਲ.ਉਜ਼. ਹਾਜ਼ਰ ਰਹਿਣਗੇ ਤੇ ਵੋਟਰਾਂ ਨੂੰ ਲੋੜੀਂਦੀ ਸਹਾਇਤਾ ਪ੍ਰਦਾਨ ਕਰਨਗੇ। ਇਹ ਜਾਣਕਾਰੀ ਜ਼ਿਲ੍ਹਾ ਚੋਣ ਅਫਸਰ ਦੀਪ ਸਿਖਾ ਸ਼ਰਮਾ ਨੇ ਦਿੰਦਿਆਂ ਕਿਹਾ ਕਿ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਸਮੂਹ ਚੋਣ ਹਲਕਿਆਂ ਵਿਚ ਬੀ.ਐਲ.ਓਜ਼ ਵਲੋਂ 27 ਸਤੰਬਰ ਦਿਨ ਐਤਵਾਰ ਨੂੰ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਸਪੈਸ਼ਲ ਕੈਂਪ ਦੇ ਤਹਿਤ ਆਪਣੇ-ਆਪਣੇ ਪੋਲਿੰਗ ਬੂਥਾਂ ’ਤੇ ਹਾਜ਼ਰ ਰਹਿਣਗੇ ਤੇ ਸਪੈਸ਼ਲ ਕੈਂਪ ਦੌਰਾਨ ਬੀ.ਐਲ.ਓ ਵਲੋਂ ਦੂਜੇ ਫੇਸ ਦੌਰਾਨ ਤਿਆਰ ਕੀਤੀ ਗਈ। ਏ.ਐਸ.ਡੀ.ਡੀ. ਲਿਸਟ ਨੂੰ ਮਾਨਤਾ ਪ੍ਰਾਪਤ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਤੇ ਉਨ੍ਹਾਂ ਵਲੋਂ ਨਿਯੁਕਤ ਕੀਤੇ ਬੀ.ਐਲ.ਏ. ਤੇ ਵੋਟਰਾਂ ਨਾਲ ਸਾਂਝਾ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਸਪੈਸ਼ਲ ਕੈਂਪ ਦੌਰਾਨ ਵੋਟਰ ਆਪਣੇ ਨਾਮ ਤੇ ਸਬੰਧਤ ਰਿਕਾਰਡ ਦੀ ਜਾਂਚ ਕਰ ਸਕਣਗੇ। ਜੇਕਰ ਕਿਸੇ ਵੋਟਰ ਨੂੰ ਆਪਣੇ ਰਿਕਾਰਡ ਸਬੰਧੀ ਕੋਈ ਇਤਰਾਜ਼ ਜਾਂ ਗਲਤੀ ਨਜ਼ਰ ਆਉਂਦੀ ਹੈ ਤਾਂ ਉਹ ਆਪਣਾ ਇਤਰਾਜ਼/ਜਾਣਕਾਰੀ ਸਬੰਧਤ ਬੀ. ਐਲ. ਓ. ਨੂੰ ਦੇ ਸਕਦਾ ਹੈ ਤਾਂ ਜੋ ਮਾਮਲੇ ਦੀ ਨਿਯਮਾਂ ਅਨੁਸਾਰ ਜਾਂਚ ਕਰਕੇ ਲੋੜੀਂਦੀ ਕਾਰਵਾਈ ਕੀਤੀ ਜਾ ਸਕੇ।
ਪਿਛਲੀ ਖ਼ਬਰ ਫ਼ਿਰੋਜ਼ਪੁਰ ’ਚ ਅੱਜ ਪਹੁੰਚੇਗੀ ‘ਨਸ਼ਾ ਮੁਕਤ ਪੰਜਾਬ ਯਾਤਰਾ’-ਰਾਣਾ ਗੁਰਮੀਤ ਸਿੰਘ ਸੋਢੀ ਅਗਲੀ ਖ਼ਬਰ ਜ਼ਮੀਨ ਵੇਚਣ ਦੇ ਨਾਂਅ ’ਤੇ ਮਾਰੀ 30 ਲੱਖ ਰੁਪਏ ਦੀ ਠੱਗੀ, 2 ਨਾਮਜ਼ਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।