ਮੁੱਦਕੀ ’ਚ ਆਰਜ਼ੀ ਯਾਰਡ ਮਨਜ਼ੂਰ ਨਾ ਹੋਣ ਕਾਰਨ ਆੜ੍ਹਤੀਏ ਤੇ ਕਿਸਾਨ ਪ੍ਰੇਸ਼ਾਨ
ਮੁੱਦਕੀ, 21 ਅਕਤੂਬਰ (ਭਾਰਤ ਭੂਸ਼ਨ ਅਗਰਵਾਲ)- ਕਸਬਾ ਮੁੱਦਕੀ ਦੀ ਦਾਣਾ ਮੰਡੀ ਵਿਚ ਫ਼ਸਲ ਦੀ ਆਮਦ ਦੇ ਮੱਦੇਨਜ਼ਰ ਲੋੜੀਂਦੀ ਜਗ੍ਹਾ ਤੇ ਯਾਰਡਾਂ ਦੀ ਮਨਜ਼ੂਰੀ ਨਾ ਮਿਲਣ ਕਾਰਨ ਕਿਸਾਨਾਂ ਤੇ ਆੜ੍ਹਤੀਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਾਣਕਾਰੀ ਅਨੁਸਾਰ ਮੁੱਦਕੀ ਦੀ ਦਾਣਾ ਮੰਡੀ ਕਰੀਬ ਡੇਢ ਤੋਂ ਦੋ ਏਕੜ ਜਗ੍ਹਾ ’ਚ ਸਥਿਤ ਹੈ ਜਿੱਥੇ ਲਗਭਗ ਦਰਜਨ ਯਾਰਡ ਹਨ ਪਰ ਇਨ੍ਹਾਂ ਵਿਚੋਂ ਸਿਰਫ਼ ਚਾਰ ਯਾਰਡਾਂ ਨੂੰ ਹੀ ਮਨਜ਼ੂਰੀ ਮਿਲੀ ਹੋਈ ਹੈ।
ਮੁੱਦਕੀ ਦੀ ਦਾਣਾ ਮੰਡੀ ਵਿਚ ਖੁੱਲ੍ਹੇ ਅਸਮਾਨ ਹੇਠ ਪਈ ਝੋਨੇ ਦੀ ਫ਼ਸਲ। (ਹੇਠਾਂ ) ਆਪਣੀਆਂ ਮੁਸ਼ਕਿਲਾਂ ਦੱਸਦੇ ਹੋਏ ਕਿਸਾਨ ਤੇ ਮਜ਼ਦੂਰ। ਤਸਵੀਰ-ਭਾਰਤ ਭੂਸ਼ਨ ਅਗਰਵਾਲ
22-10-2026