22-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2026

ਸੇਂਟ ਸੋਲਜ਼ਰ ਸਕੂਲ ਢਪਾਲੀ ਦੇ ਵਿਦਿਆਰਥੀਆਂ ਵਲੋਂ ਵਿੱਦਿਅਕ ਦੌਰਾ

ਭਾਈਰੂਪਾ, 21 ਅਕਤੂਬਰ (ਵਰਿੰਦਰ ਲੱਕੀ)- ਸੇਂਟ ਸੋਲਜ਼ਰ ਪਬਲਿਕ ਸਕੂਲ ਢਪਾਲੀ ਦੇ ਵਿਦਿਆਰਥੀਆਂ ਵਲੋਂ ਪ੍ਰਿੰਸੀਪਲ ਸੁਰਜੀਤ ਸਿੰਘ ਅਤੇ ਕਿਰਨਦੀਪ ਕੌਰ ਦੀ ਅਗਵਾਈ ’ਚ ਨੈਣਾਂ ਦੇਵੀ ਤੱਕ ਦਾ ਦੋ ਰੋਜ਼ਾ ਵਿੱਦਿਅਕ ਟੂਰ ਲਗਾਇਆ ਗਿਆ। ਪਹਿਲੇ ਦਿਨ ਵਿਦਿਆਰਥੀਆਂ ਨੇ ਭਾਈ ਗੁਰਪ੍ਰੀਤ ਸਿੰਘ ਵਲੋਂ ਲੁਧਿਆਣਾ ਦੇ ਪਿੰਡ ਹਸਨਪੁਰ ਵਿਖੇ ਬਣਾਏ ਗਏ ਸੁਪਨਿਆਂ ਦੇ ਘਰ ਨੂੰ ਦੇਖਿਆ, ਜਿੱਥੇ ਨਰਕ ਦੀ ਜ਼ਿੰਦਗੀ ਜਿਉਂਦੇ ਇਨਸਾਨਾਂ ਨੂੰ ਮਨੁੱਖ ਦੀ ਜ਼ਿੰਦਗੀ ਜਿਉਣ ਦਾ ਮੌਕਾ ਮਿਲਦਾ ਹੈ।

ਅਜੀਤ ਡੈਸਕ 22-10-2026
ਭਾਈਰੂਪਾ, 21 ਅਕਤੂਬਰ (ਵਰਿੰਦਰ ਲੱਕੀ)- ਸੇਂਟ ਸੋਲਜ਼ਰ ਪਬਲਿਕ ਸਕੂਲ ਢਪਾਲੀ ਦੇ ਵਿਦਿਆਰਥੀਆਂ ਵਲੋਂ ਪ੍ਰਿੰਸੀਪਲ ਸੁਰਜੀਤ ਸਿੰਘ ਅਤੇ ਕਿਰਨਦੀਪ ਕੌਰ ਦੀ ਅਗਵਾਈ ’ਚ ਨੈਣਾਂ ਦੇਵੀ ਤੱਕ ਦਾ ਦੋ ਰੋਜ਼ਾ ਵਿੱਦਿਅਕ ਟੂਰ ਲਗਾਇਆ ਗਿਆ। ਪਹਿਲੇ ਦਿਨ ਵਿਦਿਆਰਥੀਆਂ ਨੇ ਭਾਈ ਗੁਰਪ੍ਰੀਤ ਸਿੰਘ ਵਲੋਂ ਲੁਧਿਆਣਾ ਦੇ ਪਿੰਡ ਹਸਨਪੁਰ ਵਿਖੇ ਬਣਾਏ ਗਏ ਸੁਪਨਿਆਂ ਦੇ ਘਰ ਨੂੰ ਦੇਖਿਆ, ਜਿੱਥੇ ਨਰਕ ਦੀ ਜ਼ਿੰਦਗੀ ਜਿਉਂਦੇ ਇਨਸਾਨਾਂ ਨੂੰ ਮਨੁੱਖ ਦੀ ਜ਼ਿੰਦਗੀ ਜਿਉਣ ਦਾ ਮੌਕਾ ਮਿਲਦਾ ਹੈ। ਇਸ ਦੇ ਨਾਲ ਵਿਦਿਆਰਥੀਆਂ ਨੇ ਤਪੋਬਣ ਢੱਕੀ ਸਾਹਿਬ, ਕਰਮਸਰ ਰਾੜਾ ਸਾਹਿਬ, ਗੁਰਦੁਆਰਾ ਦੇਗਸਰ ਕਟਾਣੀ ਸਾਹਿਬ, ਸ਼ੀਸ਼ ਮਹਿਲ, ਤਖਤ ਸ੍ਰੀ ਕੇਸਗੜ੍ਹ ਸਾਹਿਬ, ਸ੍ਰੀ ਅਨੰਦਪੁਰ ਸਾਹਿਬ, ਗੁਰਦੁਆਰਾ ਪਰਿਵਾਰ ਵਿਛੋੜਾ, ਫਤਿਹਗੜ੍ਹ ਸਾਹਿਬ, ਠੰਢਾ ਬੁਰਜ ਅਤੇ ਸਰਹੰਦ ਦੀਆਂ ਦੀਵਾਰਾਂ ਦੇ ਦਰਸ਼ਨ ਕੀਤੇ। ਇਸ ਟੂਰ ਵਿਚ ਬੱਚਿਆਂ ਨੂੰ ਧਾਰਮਿਕ ਇਤਿਹਾਸਿਕ ਸਥਾਨਾਂ ਬਾਰੇ ਜਾਣਕਾਰੀ ਦੇਣ ਦੀ ਸੇਵਾ ਗੁਰਬਾਣੀ ਟੀਚਰ ਰਾਵੀ ਕੌਰ, ਰਣਜੀਤ ਕੌਰ ਨੇ ਨਿਭਾਈ। ਬੱਚਿਆਂ ਦੀ ਦੇਖਭਾਲ ਲਈ ਗੁਰਮੀਤ ਕੌਰ , ਨਵਜੋਤ ਕੌਰ ਰੂਬੀ, ਮਨਪ੍ਰੀਤ ਧਾਲੀਵਾਲ, ਰਮਨ ਸੰਧੂ ਅਤੇ ਸਰਬਜੀਤ ਕੌਰ ਮੀਨਾ ਵੀ ਹਾਜ਼ਰ ਸਨ।
ਪਿਛਲੀ ਖ਼ਬਰ ਨੌਜਵਾਨ ਆਪਣੀ ਉਸਾਰੂ ਸ਼ਕਤੀ ਖੇਡਾਂ ਅਤੇ ਸਮਾਜਿਕ ਗਤੀਵਿਧੀਆਂ ਵੱਲ ਲਗਾਉਣ- ਵਿਧਾਇਕ ਜਗਸੀਰ ਸਿੰਘ ਅਗਲੀ ਖ਼ਬਰ ਪੀ.ਐਮ. ਕਿਸਾਨ ਯੋਜਨਾ ਦੀਆਂ ਕਿਸ਼ਤਾਂ ਦਿਵਾਉਣ ਦੇ ਨਾਂਅ ’ਤੇ ਕਿਸਾਨਾਂ ਨਾਲ ਠੱਗੀ ਦੇ ਦੋਸ਼ ਪਿੰਡ ਵਾਸੀਆਂ ਨੇ ਇਕ ਨੌਜਵਾਨ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।