ਸਹਿਕਾਰੀ ਸੁਸਾਇਟੀ ਨੂੰ ਕਮਜ਼ੋਰ ਕਰਨ ਵਾਲੀ ਨੀਤੀ ਬਰਦਾਸ਼ਤ ਨਹੀਂ ਕਰਾਂਗੇ-ਬੂਟੇ ਵਾਲਾ
ਮੱਲਾਂਵਾਲਾ ਖਾਸ, 27 ਅਕਤੂਬਰ (ਸਰਜਨ ਸਿੰਘ ਸੰਧੂ)-ਸੰਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਭਾਰਤ ਨੇ ਸਹਿਕਾਰੀ ਖੇਤੀਬਾੜੀ ਸੁਸਾਇਟੀ ਦੇ ਕਰਜ਼ਿਆਂ ਸਬੰਧੀ ਨਵੀਆਂ ਸ਼ਰਤਾਂ ਦਾ ਵਿਰੋਧ ਕਰਦਿਆਂ ਕੇਂਦਰ ਅਤੇ ਪੰਜਾਬ ਸਰਕਾਰ ਇਨ੍ਹਾਂ ਨੂੰ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ ਹੈ ਕਿਸਾਨ ਆਗੂਆਂ ਨੇ ਚਿਤਾਵਨੀ ਦਿੱਤੀ ਕਿ ਨਵੀਂ ਨੀਤੀ ਨਾਲ ਪਹਿਲਾਂ ਹੀ ਆਰਥਿਕ ਸੰਕਟ ਦਾ ਸਾਹਮਣਾ ਕਰ ਰਹੇ ਕਿਸਾਨ ’ਤੇ ਵਾਧੂ ਬੋਝ ਉਹ ਲਾਗੇ ਪਵੇਗਾ ਅਤੇ ਸਹਿਕਾਰੀ ਸੁਸਾਇਟੀ ਦੀ ਕਾਰਗੁਜ਼ਾਰੀ ਵੀ ਪ੍ਰਭਾਵਿਤ ਹੋਵੇਗੀ ਆਗੂਆਂ ਨੇ ਕਿਹਾ ਕਿ 24 ਜੂਨ ਨੂੰ ਜਾਰੀ ਹੁਕਮ ਤਹਿਤ ਦੋ ਲੱਖ ਰੁਪਏ ਤੱਕ ਦਾ ਫ਼ਸਲੀ ਕਰਜ਼ਾ ਲੈਣ ਲਈ ਜ਼ਮੀਨ ਸੁਸਾਇਟੀ ਦੇ ਹੱਕ ਵਿਚ ਗਿਰਵੀ ਰੱਖਣ ਦੀ ਸ਼ਰਤ ਲਾਗੂ ਕੀਤੀ ਜਾ ਰਹੀ ਹੈ ਉਨ੍ਹਾਂ ਕਿਹਾ ਕਿ ਇਨ੍ਹਾਂ ਨਾਲ ਛੋਟੇ ਅਤੇ ਦਰਮਿਆਨੇ ਕਿਸਾਨਾਂ ਦੀਆਂ ਮੁਸ਼ਕਿਲ ਵਧਣਗੀਆਂ ਅੰਗਰੇਜ਼ ਸਿੰਘ ਬੂਟੇ ਵਾਲਾ ਨੇ ਕਿਹਾ 7 ਫ਼ੀਸਦੀ ਵਿਆਜ ’ਤੇ 3 ਫ਼ੀਸਦੀ ਸਬਸਿਡੀ ਮਿਲਣ ਕਾਰਨ ਕਿਸਾਨ ਨੂੰ 4 ਫ਼ੀਸਦੀ ਵਿਆਜ ਦੇਣ ਪੈਂਦਾ ਸੀ ਨਵੀਆਂ ਸ਼ਰਤਾਂ ਨਾਲ ਕਿਸਾਨਾਂ ਨੂੰ 11 ਫ਼ੀਸਦੀ ਵਿਆਜ ਦੇਣਾ ਪੈ ਸਕਦਾ ਕਿਸਾਨ ਆਗੂਆਂ ਵਲੋਂ ਮੰਗਾਂ ਕੀਤੀ ਕਿ ਪੁਰਾਣੀਆਂ ਸ਼ਰਤਾਂ ਬਹਾਲ ਰੱਖੀਆਂ ਜਾਣ ਅਤੇ ਸੁਸਾਇਟੀ ਵਿਚ ਡੀ. ਏ.
ਮੱਲਾਂਵਾਲਾ ਖਾਸ, 27 ਅਕਤੂਬਰ (ਸਰਜਨ ਸਿੰਘ ਸੰਧੂ)-ਸੰਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਭਾਰਤ ਨੇ ਸਹਿਕਾਰੀ ਖੇਤੀਬਾੜੀ ਸੁਸਾਇਟੀ ਦੇ ਕਰਜ਼ਿਆਂ ਸਬੰਧੀ ਨਵੀਆਂ ਸ਼ਰਤਾਂ ਦਾ ਵਿਰੋਧ ਕਰਦਿਆਂ ਕੇਂਦਰ ਅਤੇ ਪੰਜਾਬ ਸਰਕਾਰ ਇਨ੍ਹਾਂ ਨੂੰ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ ਹੈ ਕਿਸਾਨ ਆਗੂਆਂ ਨੇ ਚਿਤਾਵਨੀ ਦਿੱਤੀ ਕਿ ਨਵੀਂ ਨੀਤੀ ਨਾਲ ਪਹਿਲਾਂ ਹੀ ਆਰਥਿਕ ਸੰਕਟ ਦਾ ਸਾਹਮਣਾ ਕਰ ਰਹੇ ਕਿਸਾਨ ’ਤੇ ਵਾਧੂ ਬੋਝ ਉਹ ਲਾਗੇ ਪਵੇਗਾ ਅਤੇ ਸਹਿਕਾਰੀ ਸੁਸਾਇਟੀ ਦੀ ਕਾਰਗੁਜ਼ਾਰੀ ਵੀ ਪ੍ਰਭਾਵਿਤ ਹੋਵੇਗੀ ਆਗੂਆਂ ਨੇ ਕਿਹਾ ਕਿ 24 ਜੂਨ ਨੂੰ ਜਾਰੀ ਹੁਕਮ ਤਹਿਤ ਦੋ ਲੱਖ ਰੁਪਏ ਤੱਕ ਦਾ ਫ਼ਸਲੀ ਕਰਜ਼ਾ ਲੈਣ ਲਈ ਜ਼ਮੀਨ ਸੁਸਾਇਟੀ ਦੇ ਹੱਕ ਵਿਚ ਗਿਰਵੀ ਰੱਖਣ ਦੀ ਸ਼ਰਤ ਲਾਗੂ ਕੀਤੀ ਜਾ ਰਹੀ ਹੈ ਉਨ੍ਹਾਂ ਕਿਹਾ ਕਿ ਇਨ੍ਹਾਂ ਨਾਲ ਛੋਟੇ ਅਤੇ ਦਰਮਿਆਨੇ ਕਿਸਾਨਾਂ ਦੀਆਂ ਮੁਸ਼ਕਿਲ ਵਧਣਗੀਆਂ ਅੰਗਰੇਜ਼ ਸਿੰਘ ਬੂਟੇ ਵਾਲਾ ਨੇ ਕਿਹਾ 7 ਫ਼ੀਸਦੀ ਵਿਆਜ ’ਤੇ 3 ਫ਼ੀਸਦੀ ਸਬਸਿਡੀ ਮਿਲਣ ਕਾਰਨ ਕਿਸਾਨ ਨੂੰ 4 ਫ਼ੀਸਦੀ ਵਿਆਜ ਦੇਣ ਪੈਂਦਾ ਸੀ ਨਵੀਆਂ ਸ਼ਰਤਾਂ ਨਾਲ ਕਿਸਾਨਾਂ ਨੂੰ 11 ਫ਼ੀਸਦੀ ਵਿਆਜ ਦੇਣਾ ਪੈ ਸਕਦਾ ਕਿਸਾਨ ਆਗੂਆਂ ਵਲੋਂ ਮੰਗਾਂ ਕੀਤੀ ਕਿ ਪੁਰਾਣੀਆਂ ਸ਼ਰਤਾਂ ਬਹਾਲ ਰੱਖੀਆਂ ਜਾਣ ਅਤੇ ਸੁਸਾਇਟੀ ਵਿਚ ਡੀ.ਏ.ਪੀ ਖਾਦ ’ਤੇ ਲੋੜੀਂਦਾ ਸਮਾਨ ਮੁਹੱਈਆ ਕਰਵਾਇਆ ਜਾਵੇ ਇਸ ਨਵੀਂ ਨੀਤੀ ਦੇ ਵਿਰੋਧ ਵਿਚ 28 ਅਕਤੂਬਰ ਨੂੰ ਡੀ.ਸੀ ਦਫ਼ਤਰ ਫ਼ਿਰੋਜ਼ਪੁਰ ਵਿਖੇ ਰੋਸ ਪ੍ਰਦਰਸ਼ਨ ਵੀ ਕੀਤਾ ਜਾਵੇਗਾ ।