ਦੁਕਾਨਦਾਰਾਂ ਦੇ ਛਾਣ ਦੇ ਮਾਲ ਦੀ ਭਰਤੀ ਕਰਕੇ ਚੰਦ ਕੁ ਆੜਤੀਏ ਸ਼ੈਲਰ ਮਾਲਕਾਂ ’ਤੇ ਖਰੀਦਣ ਲਈ ਦਬਾਅ ਬਣਾਉਣ ਲੱਗੇ
ਜ਼ੀਰਾ,16 ਨਵੰਬਰ (ਰਜਨੀਸ਼ ਕਥੂਰੀਆ)- ਮੰਡੀਆਂ ਵਿਚ ਝੋਨੇ ਦੇ ਚੱਲ ਰਹੇ ਸੀਜ਼ਨ ਦੇ ਦੌਰਾਨ ਅਨਾਜ ਮੰਡੀ ਜ਼ੀਰਾ ਦੇ ਚੰਦ ਕੁ ਆੜਤੀਏ ਦੁਕਾਨਦਾਰਾਂ ਦੇ ਛਾਣ ਦੇ ਖਰੀਦੇ ਹੋਏ ਮਾਲ ਦੀ ਭਰਤੀ ਕਰਕੇ ਸ਼ੈਲਰ ਮਾਲਕਾਂ ਨੂੰ ਬਲੈਕਮੇਲ ਕਰਨ ਲੱਗੇ ਹੋਏ ਹਨ। ਇਹ ਜਾਣਕਾਰੀ ਦਿੰਦਿਆਂ ਰਾਈਸ ਮਿਲਰਜ ਐਸੋਸੀਏਸ਼ਨ ਜ਼ੀਰਾ ਦੇ ਨੁਮਾਇੰਦਿਆਂ ਨੇ ਦੱਸਿਆ ਕਿ ਅਨਾਜ ਮੰਡੀ ਜ਼ੀਰਾ ਵਿਖੇ ਪੰਜਾਬ ਸਰਕਾਰ ਵਲੋਂ ਨਿਰਧਾਰਿਤ ਮਾਪਦੰਡਾਂ ਦੇ ਮੁਤਾਬਿਕ ਝੋਨੇ ਦੀ ਖਰੀਦਦਾਰੀ ਬਿਲਕੁਲ ਸਾਫ ਸੁਥਰੇ ਅਤੇ ਪਾਰਦਰਸ਼ੀ ਢੰਗ ਨਾਲ ਚੱਲ ਰਹੀ ਹੈ।
ਅਜੀਤ ਡੈਸਕ
17-11-2026