31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-02-2026

ਤਿੰਨ ਰੋਜ਼ਾ ਕਿ੍ਕਟ ਟੂਰਨਾਮੈਂਟ 'ਚ ਸੋਹਨਗੜ੍ਹ ਰੱਤੇਵਾਲਾ ਦੀ ਟੀਮ ਰਹੀ ਜੇਤੂ <br/>

ਪਿੰਡ ਸੋਹਨਗੜ੍ਹ ਰੱਤੇ ਵਾਲਾ ਵਿਖੇ ਕਿ੍ਕਟ ਟੂਰਨਾਮੈਂਟ ਦੀ ਪਹਿਲੀ ਤੇ ਦੂਜੀ ਜੇਤੂ ਟੀਮ ਨੂੰ ਨਕਦ ਰਾਸ਼ੀ ਦਾ ਇਨਾਮ ਵੰਡਦੇ ਹੋਏ ਸਰਪੰਚ ਗੁਰਬਾਜ਼ ਸਿੰਘ ਦੁਸਾਂਝ ਤੇ ਹੋਰ ਪਤਵੰਤੇ | ਤਸਵੀਰ : ਹਰਚਰਨ ਸਿੰਘ ਸੰਧੂ <br/> 21-02-2026
ਗੁਰੂਹਰਸਹਾਏ, 20 ਫਰਵਰੀ (ਹਰਚਰਨ ਸਿੰਘ ਸੰਧੂ)-ਨੌਜਵਾਨਾਂ ਨੂੰ ਖੇਡ ਗਰਾਊਾਡਾਂ ਨਾਲ ਜੋੜਨ ਦੇ ਮਕਸਦ ਨਾਲ ਗੁਰੂਹਰਸਹਾਏ ਦੇ ਪਿੰਡ ਸੋਹਣ ਗੜ੍ਹ ਰੱਤੇ ਵਾਲਾ ਵਿਖੇ ਤਿੰਨ ਰੋਜ਼ਾ ਕਿ੍ਕਟ ਟੂਰਨਾਮੈਂਟ ਕਰਵਾਇਆ | ਟੂਰਨਾਮੈਂਟ ਦੀ ਸ਼ੁਰੂਆਤ ਗੁਰਬਾਜ਼ ਸਿੰਘ ਦੁਸਾਂਝ ਸਰਪੰਚ ਸੋਹਣ ਗੜ੍ਹ ਰੱਤੇ ਵਾਲਾ ਨੇ ਕਰਵਾਈ, ਤਿੰਨ ਦਿਨਾਂ ਤੱਕ ਚੱਲੇ ਇਸ ਟੂਰਨਾਮੈਂਟ 'ਚ 32 ਟੀਮਾਂ ਨੇ ਹਿੱਸਾ ਲਿਆ ਅਤੇ ਜਿਨ੍ਹਾਂ ਵਿਚਕਾਰ ਬਹੁਤ ਹੀ ਦਿਲਚਸਪ ਤੇ ਰੋਚਕ ਮੁਕਾਬਲੇ ਵੇਖਣ ਨੂੰ ਮਿਲੇ ਅਤੇ ਹਾਜ਼ਰ ਲੋਕਾਂ ਨੇ ਟੂਰਨਾਮੈਂਟ ਦਾ ਅਨੰਦ ਲਿਆ | ਟੂਰਨਾਮੈਂਟ ਕਮੇਟੀ ਦੇ ਚੇਅਰਮੈਨ ਸਤਪਾਲ ਸਿੰਘ ਸੈਕਟਰੀ ਵਲੋਂ ਇਹ ਗਰਾਮ ਪੰਚਾਇਤ ਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਕਿ੍ਕਟ ਟੂਰਨਾਮੈਂਟ ਕਰਵਾਇਆ | ਟੂਰਨਾਮੈਂਟ ਦਾ ਫਾਈਨਲ ਮੁਕਾਬਲਾ ਸੋਹਣ ਗੜ੍ਹ ਰੱਤੇ ਵਾਲਾ ਤੇ ਬਾਘੇ ਵਾਲਾ ਦੀਆਂ ਟੀਮਾਂ ਦਰਮਿਆਨ ਖੇਡਿਆ, ਜਿਸ 'ਚ ਸੋਹਣ ਗੜ੍ਹ ਰੱਤੇ ਵਾਲਾ ਦੀ ਟੀਮ ਜੇਤੂ ਰਹੀ | ਇਨ੍ਹਾਂ ਮੈਚਾਂ ਦੇ ਦੌਰਾਨ ਅੰਪਾਇਰ ਰਵਿੰਦਰ ਕੁਮਾਰ ਸੈਕਟਰੀ ਨੇ ਕੀਤੀ, ਇਸ 'ਚ ਪਹਿਲਾਂ ਇਨਾਮ ਨਗਦ 21000 ਰੁਪਏ ਟਰਾਫ਼ੀ ਪਹਿਲੀ ਜੇਤੂ ਪਿੰਡ ਸੋਹਨਗੜ੍ਹ ਰੱਤੇ ਵਾਲਾ ਦੀ ਟੀਮ ਨੂੰ ਦਿੱਤਾ ਤੇ ਦੂਜਾ ਇਨਾਮ 11000 ਰੁਪਏ ਟਰਾਫ਼ੀ ਦਿੱਤਾ ਗਿਆ | ਇਨਾਮ ਵੰਡ ਸਮਾਰੋਹ 'ਚ ਮੁੱਖ ਮਹਿਮਾਨ ਗੁਰਬਾਜ਼ ਸਿੰਘ ਦੁਸਾਂਝ ਸਰਪੰਚ ਸੋਹਨਗੜ੍ਹ ਰੱਤੇ ਵਾਲਾ, ਤਰਸੇਮ ਸਿੰਘ ਪੰਚ, ਮੁਖ਼ਤਿਆਰ ਸਿੰਘ ਭੋਮਾ ਪੰਚ, ਬਲਰਾਜ ਸਿੰਘ ਦੁਸਾਂਝ ਪੰਚ, ਬਲੌਰ ਸਿੰਘ ਸਾਬਕਾ ਮੈਂਬਰ, ਜਸਵਿੰਦਰ ਸਿੰਘ ਬੁੱਟਰ, ਨਿਰਮਲ ਸਿੰਘ ਸੰਧੂ, ਬਲਵਿੰਦਰ ਸਿੰਘ ਪ੍ਰਧਾਨ ਪਿੰਡ ਪ੍ਰਧਾਨ ਵਾਰਡ ਰੱਖਿਆ ਕਮੇਟੀ, ਗੁਰਸੇਵਕ ਸਿੰਘ ਹੇਅਰ, ਤੋਂ ਇਲਾਵਾ ਸਮੂਹ ਨਗਰ ਨਿਵਾਸੀ, ਟੂਰਨਾਮੈਂਟ ਕਮੇਟੀ ਦੇ ਸਾਰੇ ਮੈਂਬਰ ਤੇ ਪਤਵੰਤੇ ਹਾਜ਼ਰ ਸਨ |

ਪਿਛਲੀ ਖ਼ਬਰ ਬਲਾਕ ਪੱਧਰ 'ਤੇ ਗੁਣਵੱਤਾ ਨਿਯੰਤਰਨ, ਨਮੂਨਾ ਇਕੱਠਾ ਕਰਨ ਤੇ ਸਟਾਕ ਰਜਿਸਟਰਾਂ ਦੀ ਅਧਿਕਾਰੀਆਂ ਨੇ ਕੀਤੀ ਜਾਂਚ <br/> ਅਗਲੀ ਖ਼ਬਰ ਖ਼ਾਲਸਾ ਵਹੀਰ ਸੰਬੰਧੀ ਸ਼©ੋਮਣੀ ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਦੀ ਮੀਟਿੰਗ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।