ਜੀਰਾ, 17 ਜੂਨ (ਪ੍ਰਤਾਪ ਸਿੰਘ ਹੀਰਾ)-ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵਲੋਂ ਜੀਰਾ ਦੀ ਪੈਸਟੀਸਾਈਡ ਯੂਨੀਅਨ ਦੇ ਨੁਮਾਇੰਦਿਆਂ ਨਾਲ ਇਕ ਵਿਸ਼ੇਸ਼ ਮੀਟਿੰਗ ਇੱਥੇ ਕੀਤੀ ਗਈ। ਇਸ ਮੌਕੇ ਬਲਵਿੰਦਰ ਸਿੰਘ ਮੁੱਖ ਜਿਲਾ ਖੇਤੀਬਾੜੀ ਅਫਸਰ, ਗੁਰਦੀਪ ਸਿੰਘ ਬਲਾਕ ਅਫਸਰ, ਜਸਪ੍ਰੀਤ ਸਿੰਘ ਏ.ਡੀ.ਓ ਜੀਰਾ, ਕੁਲਵਿੰਦਰ ਸਿੰਘ ਏ.ਡੀ.ਓ ਜੀਰਾ, ਰਵੀ ਜੇਟੀ, ਗੁਰਵੰਤ ਸਿੰਘ ਪੀ.ਪੀ.ਏ ਫਰਟੀਲਾਈਜ਼ਰ ,ਅਤੇ ਰਜਨੀਸ਼ ਕੁਮਾਰ ਪੀ.ਪੀ.ਏ ਪੇਸਟੀਸਾਈਡ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਇਸ ਦੌਰਾਨ ਪੈਸਟੀਸਾਈਡ ਯੂਨੀਅਨ ਦੇ ਪ੍ਰਧਾਨ ਇੰਦਰਜੀਤ ਸਿੰਘ ਬੁੱਟਰ ਵਲੋਂ ਖੇਤੀਬਾੜੀ ਮੁੱਖ ਅਫਸਰਾਂ ਨੂੰ ਬੁੱਕੇ ਦੇ ਕੇ ਜੀ ਆਇਆਂ ਕਿਹਾ। ਇਸ ਮੌਕੇ ਬੋਲਦਿਆਂ ਵਿਭਾਗ ਦੇ ਵੱਖ-ਵੱਖ ਅਧਿਕਾਰੀਆਂ ਨੇ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਦਾ ਲਾਭ ਲੈਣ ਲਈ ਕਿਸਾਨ ਆਈ.ਡੀ ਜ਼ਰੂਰੀ ਬਣਾਉਣ ਲਈ ਕਿਸਾਨਾਂ ਨੂੰ ਪ੍ਰੇਰਿਤ ਕਰਨ ਲਈ ਕਿਹਾ। ਉਹਨਾਂ ਕਿਹਾ ਕਿ ਸਰਕਾਰੀ ਸਕੀਮਾਂ ਦਾ ਲਾਭ ਸਿੱਧਾ ਕਿਸਾਨਾਂ ਨੂੰ ਤਾਂ ਹੀ ਮਿਲ ਸਕਦਾ ਹੈ ਜੇਕਰ ਉਨ੍ਹਾਂ ਦੀ ਆਈ.ਡੀ ਬਣੀ ਹੋਵੇਗੀ। ਇਸ ਮੌਕੇ ਉਹਨਾਂ ਯੂਨੀਅਨ ਦੇ ਨੁਮਾਇੰਦਿਆਂ ਨੂੰ ਕਿਸਾਨਾਂ ਨੂੰ ਕਿੰਨਾ ਖੇਤਾਂ ਵਿਚ ਪੈਸਟੀਸਾਈਡ ਦੀ ਸਹੀ ਮਿਕਦਾਰ ਪਾਉਣ ਅਤੇ ਮਿਆਰੀ ਸਮਾਨ ਵੇਚਨ ਲਈ ਕਿਹਾ। ਇਸ ਮੌਕੇ ਪ੍ਰਧਾਨ ਇੰਦਰਜੀਤ ਸਿੰਘ ਬੁੱਟਰ ਅਤੇ ਸਮੂਹ ਮੈਂਬਰਾਂ ਨੇ ਅਧਿਕਾਰੀਆਂ ਨੂੰ ਵਿਸ਼ਵਾਸ ਦਵਾਇਆ ਕਿ ਉਹ ਕਿਸਾਨਾਂ ਦੀ ਬੇਹਤਰੀ ਲਈ ਕੰਮ ਕਰਨਗੇ। ਇਸ ਮੌਕੇ ਮੀਟਿੰਗ ਵਿਚ ਮਨਦੀਪ ਸਿੰਘ ਸਰਾਂ ਮੀਤ ਪ੍ਰਧਾਨ, ਪੂਰਨ ਸਿੰਘ ਅਰੋੜਾ, ਵਿਸ਼ਾਲ ਬਾਂਸਲ, ਸਰਬਜੀਤ ਸਿੰਘ ਢਿੱਲੋ, ਅਖਿਲ ਛਾਬੜਾ, ਦਵਿੰਦਰ ਕੁਮਾਰ ਨੰਦਾ, ਪ੍ਰਿੰਸ ਅਰੋੜਾ, ਕ੍ਰਿਸ਼ਨ ਕੁਮਾਰ ਚੁੱਗ ਆਦਿ ਯੂਨੀਅਨ ਦੇ ਨੁਮਾਇੰਦੇ ਹਾਜ਼ਰ ਸਨ।