28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-01-2026

ਨਗਰ ਨਿਗਮ ਬਠਿੰਡਾ ਦੇ ਟੈਂਡਰਾਂ 'ਚ ਮਿਲੀਭੁਗਤ ਦੇ ਦੋਸ਼, ਸ਼੍ਰੋਮਣੀ ਅਕਾਲੀ ਦਲ ਨੇ ਜਾਂਚ ਦੀ ਕੀਤੀ ਮੰਗ <br/>

ਅਜੀਤ ਡੈਸਕ 31-01-2026
ਬਠਿੰਡਾ, 30 ਜਨਵਰੀ (ਵਲ੍ਹਾਣ)- ਨਗਰ ਨਿਗਮ ਬਠਿੰਡਾ ਵਲੋਂ 16 ਜਨਵਰੀ 2026 ਨੂੰ ਲਗਾਏ ਗਏ ਕਰੋੜਾਂ ਰੁਪਏ ਦੇ ਵਿਕਾਸ ਕਾਰਜਾਂ ਦੇ ਟੈਂਡਰਾਂ ਨੂੰ ਲੈ ਕੇ ਵੱਡਾ ਵਿਵਾਦ ਖੜ੍ਹਾ ਹੋ ਗਿਆ ਹੈ¢ ਸ਼੍ਰੋਮਣੀ ਅਕਾਲੀ ਦਲ ਨੇ ਇਨ੍ਹਾਂ ਟੈਂਡਰਾਂ ਵਿਚ ਗੰਭੀਰ ਬੇਨਿਯਮੀਆਂ ਅਤੇ ਮਿਲੀਭੁਗਤ ਦੇ ਦੋਸ਼ ਲਗਾਉਂਦਿਆਂ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ ਹੈ¢ ਸ਼੍ਰੋਮਣੀ ਅਕਾਲੀ ਦਲ ਹਲਕਾ ਬਠਿੰਡਾ ਸ਼ਹਿਰੀ ਦੇ ਇੰਚਾਰਜ ਇਕਬਾਲ ਸਿੰਘ ਬਬਲੀ ਢਿੱਲੋਂ ਨੇ ਕਿਹਾ ਕਿ ਸ਼ਹਿਰ ਦੇ ਅਪਗ੍ਰੇਡੇਸ਼ਨ, ਸੜਕਾਂ ਅਤੇ ਗਲੀਆਂ ਦੇ ਕੰਮਾਂ ਨਾਲ ਸੰਬੰਧਿਤ ਟੈਂਡਰ ਜਾਰੀ ਕੀਤੇ ਗਏ ਸਨ¢ ਇਨ੍ਹਾਂ ਟੈਂਡਰਾਂ ਵਿਚ ਕਰੀਬ 8 ਤੋਂ 10 ਕਰੋੜ ਰੁਪਏ ਦਾ ਇੰਟਰਲਾਕ ਟਾਈਲ ਕੰਮ ਸ਼ਾਮਿਲ ਹੈ¢ ਉਨ੍ਹਾਂ ਦੋਸ਼ ਲਗਾਇਆ ਕਿ ਪਿਛਲੇ 40 ਸਾਲਾਂ ਤੋਂ ਨਗਰ ਨਿਗਮ ਵਿਚ ਕੰਮ ਕਰ ਰਹੇ ਸਥਾਨਕ ਠੇਕੇਦਾਰ ਆਮ ਤੌਰ 'ਤੇ ਇੰਟਰਲਾਕ ਟਾਈਲ ਦਾ ਕੰਮ 20 ਤੋਂ 25 ਫ਼ੀਸਦੀ ਘੱਟ ਦਰਾਂ 'ਤੇ ਕਰਦੇ ਆ ਰਹੇ ਹਨ¢ ਪਿਛਲੇ ਟੈਂਡਰਾਂ ਵਿਚ ਵੀ ਠੇਕੇਦਾਰਾਂ ਵਲੋਂ 12 ਤੋਂ 15 ਫ਼ੀਸਦੀ ਘੱਟ ਰੇਟ ਭਰੇ ਗਏ ਸਨ ਪਰ ਉਸ ਸਮੇਂ ਅਧਿਕਾਰੀਆਂ ਵਲੋਂ ਜ਼ੁਬਾਨੀ ਅਤੇ ਲਿਖਤੀ ਹੁਕਮ ਦੇ ਕੇ ਰੇਟ ਜਬਰਦਸਤੀ 20 ਤੋਂ 25 ਫ਼ੀਸਦੀ ਤੱਕ ਘਟਵਾਏ ਗਏ¢ ਬਬਲੀ ਢਿੱਲੋਂ ਨੇ ਕਿਹਾ ਕਿ ਆਪਣੇ ਚਹੇਤਿਆਂ ਨੂੰ ਫ਼ਾਇਦਾ ਦੇਣ ਦੇ ਮਨੋਰਥ ਨਾਲ ਜਾਣਬੁੱਝ ਕੇ ਪ੍ਰੀਮਿਕਸ ਅਤੇ ਇੰਟਰਲਾਕ ਟਾਈਲ ਦੇ ਕੰਮ ਨੂੰ ਇਕੱਠਾ ਕਰਕੇ ਵੱਡੇ ਟੈਂਡਰ ਬਣਾਏ ਗਏ, ਤਾਂ ਜੋ ਛੋਟੇ ਠੇਕੇਦਾਰ ਇਨ੍ਹਾਂ ਵਿਚ ਹਿੱਸਾ ਨਾ ਲੈ ਸਕਣ ਅਤੇ ਕੰਮ ਆਪਣੇ ਚਹੇਤੇ ਠੇਕੇਦਾਰਾਂ ਨੂੰ ਦਿੱਤਾ ਜਾ ਸਕੇ¢ ਅਕਾਲੀ ਆਗੂ ਨੇ ਕਿਹਾ ਕਿ ਇਸ ਨਾਲ ਨਗਰ ਨਿਗਮ ਅਤੇ ਸਰਕਾਰ ਨੂੰ ਕਰੀਬ ਡੇਢ ਤੋਂ ਦੋ ਕਰੋੜ ਰੁਪਏ ਦਾ ਵਿੱਤੀ ਨੁਕਸਾਨ ਹੋਇਆ ਹੈ¢ਬਬਲੀ ਢਿੱਲੋਂ ਨੇ ਕਿਹਾ ਕਿ 'ਆਪ' ਦੀ ਸਰਕਾਰ ਭਿ੍ਸ਼ਟਾਚਾਰ ਖ਼ਤਮ ਕਰਨ ਦੇ ਦਾਅਵੇ ਕਰਦੀ ਹੈ ਪਰ ਹਕੀਕਤ ਵਿਚ ਨਗਰ ਨਿਗਮਾਂ ਵਿਚ ਭਿ੍ਸ਼ਟਾਚਾਰ ਚਰਮ ਸੀਮਾ 'ਤੇ ਹੈ¢ ਉਨ੍ਹਾਂ ਮੰਗ ਕੀਤੀ ਕਿ ਇਨ੍ਹਾਂ ਟੈਂਡਰਾਂ ਦੀ ਨਿਰਪੱਖ ਅਤੇ ਉੱਚ ਪੱਧਰੀ ਜਾਂਚ ਕਰਵਾਈ ਜਾਵੇ ਅਤੇ ਦੋਸ਼ੀ ਅਧਿਕਾਰੀਆਂ ਅਤੇ ਠੇਕੇਦਾਰਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ¢

ਪਿਛਲੀ ਖ਼ਬਰ ਨਗਰ ਨਿਗਮ ਬਠਿੰਡਾ ਦੇ ਰਿਕਾਰਡ ਰੂਮ 'ਚ ਲੱਗੀ ਭਿਆਨਕ ਅੱਗ, ਸਾਲਾਂ ਪੁਰਾਣਾ ਰਿਕਾਰਡ ਮਚਿਆ <br/> ਅਗਲੀ ਖ਼ਬਰ ਕਾਂਗਰਸ ਪਾਰਟੀ ਨੇ ਨਗਰ ਨਿਗਮ ਦੇ ਟੈਂਡਰ ਘੁਟਾਲੇ ਦੀ ਉੱਚ ਪੱਧਰੀ ਜਾਂਚ ਦੀ ਕੀਤੀ ਮੰਗ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।