28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-01-2026

ਨਗਰ ਨਿਗਮ ਬਠਿੰਡਾ ਦੇ ਰਿਕਾਰਡ ਰੂਮ 'ਚ ਲੱਗੀ ਭਿਆਨਕ ਅੱਗ, ਸਾਲਾਂ ਪੁਰਾਣਾ ਰਿਕਾਰਡ ਮਚਿਆ <br/>

ਨਗਰ ਨਿਗਮ ਦਫ਼ਤਰ ਵਿਖੇ ਲੱਗੀ ਹੋਈ ਅੱਗ ਬੁਝਾਊਾਦੇ ਹੋਏ ਅੱਗ ਬੁਝਾਊ ਦਸਤੇ ਦੇ ਕਰਮਚਾਰੀ ਅਤੇ ਅੱਗ ਨਾਲ ਮਚਿਆ ਹੋਇਆ ਰਿਕਾਰਡ | ਅਜੀਤ ਤਸਵੀਰਾਂ <br/> 31-01-2026
ਬਠਿੰਡਾ, 30 ਜਨਵਰੀ (ਪ੍ਰੀਤਪਾਲ ਸਿੰਘ ਰੋਮਾਣਾ): ਅੱਜ ਦੇਰ ਸ਼ਾਮ ਸਥਾਨਕ ਨਗਰ ਨਿਗਮ ਦਫ਼ਤਰ ਦੀ ਤੀਸਰੀ ਮੰਜ਼ਿਲ 'ਤੇ ਸਥਿਤ ਰਿਕਾਰਡ ਰੂਮ ਨੂੰ ਅਚਾਨਕ ਅੱਗ ਲੱਗ ਗਈ ਤੇ ਹਫ਼ੜਾ ਦਫ਼ੜੀ ਮੱਚ ਗਈ ਜਿਸ ਨੇ ਨਗਰ ਨਿਗਮ ਪ੍ਰਸ਼ਾਸਨ ਦੇ ਸੁਰੱਖਿਆ ਪ੍ਰਬੰਧਾਂ 'ਤੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ¢ ਅੱਗ ਇੰਨੀ ਜ਼ਿਆਦਾ ਤੇਜ਼ ਸੀ ਕਿ ਕੁਝ ਪਲਾਂ ਵਿਚ ਹੀ ਸਾਰੇ ਰਿਕਾਰਡ ਰੂਮ ਨੂੰ ਆਪਣੀ ਲਪੇਟ ਵਿਚ ਲੈ ਲਿਆ ਤੇ ਅੰਦਰ ਪਿਆ ਕਈ ਸਾਲ ਪੁਰਾਣਾ ਰਿਕਾਰਡ ਅਤੇ ਹੋਰ ਸਾਮਾਨ ਸੜ੍ਹ ਕੇ ਸੁਆਹ ਹੋ ਗਿਆ ਹੈ | ਘਟਨਾ ਦੀ ਸੂਚਨਾ ਮਿਲਦੇ ਹੀ ਫਾਇਰ ਬਿਗ੍ਰੇਡ ਦੇ ਸ਼ਿਫ਼ਟ ਇੰਚਾਰਜ ਬਲਕਰਨ ਸਿੰਘ ਚਾਰ ਗੱਡੀਆਂ ਸਮੇਤ ਮੌਕੇ 'ਤੇ ਪੱੁਜੇ, ਜਿਨ੍ਹਾਂ ਨੇ ਕਾਫ਼ੀ ਦੇਰ ਦੀ ਮਿਹਨਤ ਮਗਰੋਂ ਅੱਗ 'ਤੇ ਕਾਬੂ ਪਾਇਆ¢ ਇਸ ਦੌਰਾਨ ਨਗਰ ਨਿਗਮ ਮੇਅਰ ਪਦਮਜੀਤ ਸਿੰਘ ਮਹਿਤਾ ਅਤੇ ਕਈ ਨਿਗਮ ਅਧਿਕਾਰੀ ਤੋਂ ਇਲਾਵਾ ਕੁਝ ਕੌਂਸਲਰ ਅਤੇ ਥਾਣਾ ਕੋਤਵਾਲੀ ਦੇ ਐੱਸ.ਐੱਚ.ਓ ਪਰਵਿੰਦਰ ਸਿੰਘ ਵੀ ਘਟਨਾ ਸਥਾਨ 'ਤੇ ਪਹੁੰਚ ਗਏ | ਸੂਤਰਾਂ ਮੁਤਾਬਿਕ ਰਿਕਾਰਡ ਰੂਮ ਵਿਚ ਸਾਲਾਂ ਪੁਰਾਣੀਆਂ ਫਾਈਲਾਂ ਅਤੇ ਕੀਮਤੀ ਦਸਤਾਵੇਜ਼ ਪਏ ਸਨ¢ ਅੱਗ ਲੱਗਣ ਦੇ ਕਾਰਨਾਂ ਨੂੰ ਲੈ ਕੇ ਅਜੇ ਤੱਕ ਪ੍ਰਸ਼ਾਸਨ ਵੱਲੋਂ ਕੋਈ ਸਪਸ਼ਟ ਬਿਆਨ ਨਹੀਂ ਆਇਆ¢ ਲੋਕਾਂ ਦਾ ਕਹਿਣਾ ਹੈ ਕਿ ਨਗਰ ਨਿਗਮ ਵਿਚ ਲਾਪਰਵਾਹੀ ਨਵੀਂ ਗੱਲ ਨਹੀਂ, ਪਰ ਅੱਗ ਨਾਲ ਰਿਕਾਰਡ ਸੜ ਜਾਣਾ ਪ੍ਰਸ਼ਾਸਨਿਕ ਨਾਕਾਮੀ ਦੀ ਸਿੱਧੀ ਮਿਸਾਲ ਹੈ¢
ਰਿਕਾਰਡ ਰੂਮ 'ਚ ਅੱਗ ਲੱਗਣ ਕਾਰਨ ਰਿਕਾਰਡ ਸੜਿਆ, ਪਰ ਉਹ ਆਨਲਾਈਨ ਹੈ: ਮੇਅਰ
ਇਸ ਮਾਮਲੇ ਸੰਬੰਧੀ ਨਿਗਮ ਦੇ ਮੇਅਰ ਪਦਮਜੀਤ ਸਿੰਘ ਮਹਿਤਾ ਨੇ ਕਿਹਾ ਕਿ ਰਿਕਾਰਡ ਰੂਮ 'ਚ ਅੱਗ ਲੱਗਣ ਕਾਰਨ ਜੋ ਸਾਲ 2011 ਮਰਦਮਸ਼ੁਮਾਰੀ ਦਾ ਰਿਕਾਰਡ, ਪੁਰਾਣੇ ਮੁਲਾਜ਼ਮਾਂ ਦੇ ਪੈਨਸ਼ਨ ਦਾ ਰਿਕਾਰਡ, ਸ਼ਹਿਰ ਦੇ ਪ੍ਰੋਪਰਟੀ ਟੈਕਸ ਸੰਬੰਧੀ ਰਿਕਾਰਡ ਸੜ ਗਿਆ ਹੈ | ਉਨ੍ਹਾਂ ਕਿਹਾ ਕਿ ਇਹ ਸਾਰਾ ਰਿਕਾਰਡ ਆਨਲਾਈਨ ਉਨ੍ਹਾਂ ਕੋਲ ਉਪਲੱਬਧ ਹੈ | ਉਨ੍ਹਾਂ ਕਿਹਾ ਕਿ ਅੱਗ ਲੱਗਣ ਦੇ ਕਾਰਨਾ ਦਾ ਅਜੇ ਪਤਾ ਨਹੀ ਲੱਗ ਸਕਿਆ ਪਰ ਅੱਗ ਸ਼ਾਟ ਸਰਕਟ ਨਾਲ ਲੱਗੀ ਹੋ ਸਕਦੀ ਹੈ |
ਵਿਜੀਲੈਂਸ ਨੂੰ ਸ਼ਿਕਾਇਤ ਕਰਨ ਤੋਂ ਨਿਗਮ ਦੇ ਰਿਕਾਰਡ ਰੂਮ 'ਚ ਲੱਗੀ ਅੱਗ ਹੈਰਾਨੀ ਵਾਲੀ ਗੱਲ : ਸੰਦੀਪ ਪਾਠਕ
ਇਸ ਮਾਮਲੇ ਸੰਬੰਧੀ ਵਿਸ਼ਵ ਹਿੰਦੂ ਪ੍ਰੀਸ਼ਦ ਮਹਾਂ ਗਠਬੰਧਨ ਦੇ ਪ੍ਰਧਾਨ ਸੰਦੀਪ ਪਾਠਕ ਨੇ ਕਿਹਾ ਕਿ ਨਗਰ ਨਿਗਮ ਹਮੇਸ਼ਾ ਸੁਰਖ਼ੀਆਂ ਵਿਚ ਬਣਿਆ ਹੋਇਆ ਹੈ | ਜੇਕਰ ਕੋਈ ਨਗਰ ਨਿਗਮ ਨੂੰ ਆਰਟੀਆਈ ਪਾ ਕੇ ਜਵਾਬ ਮੰਗਦਾ ਹੈ, ਤਾਂ ਉਸ ਨੂੰ ਕੋਈ ਵੀ ਸੂਚਨਾ ਨਹੀ ਦਿੱਤੀ ਜਾਂਦੀ, ਜੇਕਰ ਕੋਈ ਸ਼ਿਕਾਇਤ ਕਰਦਾ ਹੈ, ਤਾ ਉਸ ਦਾ ਕੋਈ ਵੀ ਜਵਾਬ ਨਹੀ ਦਿੱਤਾ ਜਾਂਦਾ | ਉਨ੍ਹਾਂ ਵਲੋਂ ਨਗਰ ਨਿਗਮ ਬਠਿੰਡਾ ਦੀ 16 ਜਨਵਰੀ 2026 ਨੂੰ ਲੈ ਕੇ ਜੋ ਨਿਗਮ ਨੇ ਟੈਂਡਰ ਕੀਤੇ ਗਏ ਸਨ, ਦੀ ਵਿਜੀਲੈਂਸ ਨੂੰ ਸ਼ਿਕਾਇਤ ਕਰਨ ਤੋਂ ਬਾਦ ਪਤਾ ਲੱਗਦਾ ਹੈ, ਕਿ ਨਿਗਮ ਦੀ ਤੀਜੀ ਮੰਜ਼ਿਲ 'ਚ ਅੱਗ ਲੱਗਣ ਕਾਰਨ ਰਿਕਾਰਡ ਸੜ ਗਿਆ ਹੈ | ਉਨ੍ਹਾਂ ਕਿਹਾ ਕਿ ਵਿਜੀਲੈਂਸ ਨੂੰ ਸ਼ਿਕਾਇਤ ਕਰਨ ਤੋਂ ਬਾਦ ਨਿਗਮ ਦੇ ਰਿਕਾਰਡ ਰੂਮ 'ਚ ਅੱਗ ਲੱਗਣਾ ਬਹੁਤ ਹੀ ਹੈਰਾਨੀ ਵਾਲੀ ਗੱਲ ਹੈ, ਇਸ ਦੀ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ |

ਪਿਛਲੀ ਖ਼ਬਰ ਗੁਰੂ ਰਵਿਦਾਸ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ <br/> ਅਗਲੀ ਖ਼ਬਰ ਨਗਰ ਨਿਗਮ ਬਠਿੰਡਾ ਦੇ ਟੈਂਡਰਾਂ 'ਚ ਮਿਲੀਭੁਗਤ ਦੇ ਦੋਸ਼, ਸ਼੍ਰੋਮਣੀ ਅਕਾਲੀ ਦਲ ਨੇ ਜਾਂਚ ਦੀ ਕੀਤੀ ਮੰਗ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।