28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-01-2026

ਪਿੰਡ ਬਾਘਾ ਵਿਖੇ ਨਵੇਂ ਦਰਬਾਰ ਸਾਹਿਬ ਹਾਲ ਦੀ ਨੀਂਹ ਰੱਖੀ <br/>

ਨਵੇਂ ਦਰਬਾਰ ਸਾਹਿਬ ਹਾਲ ਦੀ ਨੀਂਹ ਰੱਖਣ ਮੌਕੇ ਅਰਦਾਸ 'ਚ ਸ਼ਾਮਿਲ ਸੰਤ ਅਤੇ ਸੰਗਤਾਂ | ਤਸਵੀਰ : ਸਿੰਗਲਾ <br/> 31-01-2026
ਰਾਮਾਂ ਮੰਡੀ, 30 ਜਨਵਰੀ (ਤਰਸੇਮ ਸਿੰਗਲਾ)-ਨੇੜਲੇ ਪਿੰਡ ਬਾਘਾ ਵਿਖੇ ਸਥਿਤ ਗੁਰਦੁਆਰਾ ਸ਼੍ਰੀ ਸਿੰਘ ਸਭਾ ਵਿਖੇ ਨਵੇਂ ਦਰਬਾਰ ਸਾਹਿਬ ਹਾਲ ਦੀ ਨੀਂਹ ਅੱਜ ਬਾਬਾ ਗੁਰਮੀਤ ਸਿੰਘ ਦੀ ਤਿਲੋਕੇ ਵਾਲੇ, ਬਾਬਾ ਟੇਕ ਸਿੰਘ ਜੱਥੇਦਾਰ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ, ਐਸ.ਜੀ.ਪੀ.ਸੀ. ਮੈਂਬਰ ਮੋਹਨ ਸਿੰਘ ਬੰਗੀ ਅਤੇ ਸੰਤ ਬਾਬਾ ਪ੍ਰੀਤਮ ਸਿੰਘ ਮਾਲੜੀ ਵਾਲਿਆਂ ਵਲੋਂ ਨਗਰ ਪੰਚਾਇਤ ਅਤੇ ਨਗਰ ਨਿਵਾਸੀ ਪਿੰਡ ਬਾਘਾ ਦੀ ਹਾਜ਼ਰੀ ਵਿਚ ਅਰਦਾਸ ਕਰਨ ਉਪਰੰਤ ਸਿੱਖ ਧਰਮ ਦੀਆਂ ਰਸਮਾਂ ਅਨੁਸਾਰ ਰੱਖੀ ਗਈ | ਇਸ ਮੌਕੇ ਸੰਗਤਾਂ ਤੋਂ ਇਲਾਵਾ ਸੰਤ ਬਾਬਾ ਗੁਰਪਾਲ ਸਿੰਘ ਚੋਰਮਾਰ ਵਾਲੇ, ਸੰਤ ਬਾਬਾ ਕੁਲਦੀਪ ਸਿੰਘ ਰੋਹੀਸਰ ਵਾਲੇ, ਬਾਬਾ ਚਮਕੌਰ ਸਿੰਘ ਤਰਖਾਣ ਵਾਲੇ, ਬਾਬਾ ਪ੍ਰੇਮ ਸਿੰਘ ਰਾਮਸਰਾ ਵਾਲੇ, ਬਾਬਾ ਮਮਨਦੀਪ ਸਿੰਘ ਸੇਖੂ ਵਾਲੇ ਹੈੱਡ ਗ੍ਰੰਥੀ, ਬਾਬਾ ਗੁਰਜੰਟ ਸਿੰਘ ਦਮਦਮਾ ਸਾਹਿਬ ਵਾਲੇ, ਸੰਤ ਬਾਬਾ ਕਿਰਪਾਲ ਦਾਸ ਬਾਘਾ, ਸੰਤ ਬਾਬਾ ਰਾਮ ਸੁਖਦਰਸ਼ਨ ਦਾਸ ਤੰਗਰਾਲੀ, ਸੰਤ ਬਾਬਾ ਸ਼ੁਕਰਾਇ ਨਾਥ ਬਾਘਾ, ਬਾਬਾ ਪ੍ਰਭਜੋਤ ਸਿੰਘ ਚੱਠੇਵਾਲਾ, ਦੀਦਾਰ ਸਿੰਘ ਮੱਕੜ ਮੁੱਖ ਸੇਵਾਦਾਰ ਗੁਰਦੁਆਰਾ ਸ਼੍ਰੀ ਸਿੰਘ ਸਭਾ ਰਾਮਾਂ ਮੰਡੀ ਤੋਂ ਇਲਾਵਾ ਵੱਖ-ਵੱਖ ਗੁਰੂਘਰਾਂ ਦੇ ਗ੍ਰੰਥੀ ਸਿੰਘ ਮੌਜੂਦ ਸਨ | ਗੁਰੂਘਰ ਦੇ ਹੈੱਡਗ੍ਰੰਥੀ ਬਾਬਾ ਜਗਤਾਰ ਸਿੰਘ ਨੇ ਹਾਜ਼ਰ ਸੰਗਤਾਂ ਅਤੇ ਸੰਤਾਂ ਨੂੰ ਜੀ ਆਇਆਂ ਕਿਹਾ ਅਤੇ ਧੰਨਵਾਦ ਕੀਤਾ |

ਪਿਛਲੀ ਖ਼ਬਰ ਗਾਇਕ ਸਾਧੂ ਸਿੰਘ ਰੋਮਾਣਾ ਦੀ ਜਲੰਧਰ ਦੂਰਦਰਸ਼ਨ 'ਤੇ ਪੇਸ਼ਕਾਰੀ 2 ਨੂੰ ਅਗਲੀ ਖ਼ਬਰ ਗੁਰੂ ਰਵਿਦਾਸ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।