28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-01-2026

ਗਾਇਕ ਸਾਧੂ ਸਿੰਘ ਰੋਮਾਣਾ ਦੀ ਜਲੰਧਰ ਦੂਰਦਰਸ਼ਨ 'ਤੇ ਪੇਸ਼ਕਾਰੀ 2 ਨੂੰ

ਗਾਇਕ ਸਾਧੂ ਸਿੰਘ ਰੋਮਾਣਾ <br/> 31-01-2026
ਬਠਿੰਡਾ, 30 ਜਨਵਰੀ (ਸਿਵੀਆਂ)- ਪੰਜਾਬੀ ਸੱਭਿਆਚਾਰਕ ਗਾਇਕ ਅਤੇ ਸੇਵਾਮੁਕਤ ਪਿ੍ੰਸੀਪਲ ਸਾਧੂ ਸਿੰਘ ਰੋਮਾਣਾ ਆਪਣੇ ਗੀਤ 'ਵਿਰਸਾ' ਦੀ 2 ਫਰਵਰੀ ਨੂੰ ਦੂਰਦਰਸ਼ਨ ਕੇਂਦਰ ਜਲੰਧਰ 'ਤੇ ਪੇਸ਼ਕਾਰੀ ਕਰਨਗੇ | ਸਰੋਤੇ ਉਨ੍ਹਾਂ ਦੇ ਇਸ ਗੀਤ ਦਾ ਜਲੰਧਰ ਦੂਰਦਰਸ਼ਨ ਦੇ ਪ੍ਰੋਗਰਾਮ 'ਗਾਉਂਦਾ ਪੰਜਾਬ' ਵਿਚ 2 ਫਰਵਰੀ ਨੂੰ ਸਾਮ 8 ਵਜੇ ਆਨੰਦ ਮਾਣ ਸਕਣਗੇ | ਇਸ ਪ੍ਰੋਗਰਾਮ ਦੀ ਪੇਸ਼ਕਾਰੀ ਪ੍ਰੋਡਿਊਸਰ ਅਤੇ ਨਿਰਦੇਸ਼ਕ ਰਾਮ ਸਿੰਘ ਵਲੋਂ ਕੀਤੀ ਜਾਵੇਗੀ | ਗਾਇਕ ਸਾਧੂ ਸਿੰਘ ਰੋਮਾਣਾ ਨੇ ਦੱਸਿਆ ਕਿ ਪੰਜਾਬੀ ਵਿਰਸੇ ਅਤੇ ਸੱਭਿਆਚਾਰ ਦੀ ਪੇਸ਼ਕਾਰੀ ਕਰਦੇ ਉਨ੍ਹਾਂ ਦੇ ਇਸ ਗੀਤ ਨੂੰ ਗੀਤਕਾਰ ਗੁਰਵਿੰਦਰ ਗੋਸਲ ਨੇ ਕਲਮਬਧ ਕੀਤਾ ਹੈ ਅਤੇ ਜੇ.ਬੀ.ਆਰ. ਨੇ ਸੰਗੀਤਕ ਧੁੰਨਾਂ ਨਾਲ ਸ਼ਿੰਗਾਰਿਆ ਹੈ | ਸਾਧੂ ਸਿੰਘ ਰੋਮਾਣਾ ਉੱਘੀ ਪੰਜਾਬੀ ਅਤੇ ਫ਼ਿਲਮੀ ਪਿੱਠਵਰਤੀ ਗਾਇਕਾ ਰਮਨ ਰੋਮਾਣਾ ਦੇ ਪਿਤਾ ਹਨ ਤੇ ਇਸ ਪਰਿਵਾਰ ਦਾ ਗਾਇਕੀ ਅਤੇ ਸੰਗੀਤ ਨਾਲ ਪੁਰਾਣਾ ਨਾਤਾ ਹੈ |

ਪਿਛਲੀ ਖ਼ਬਰ ਰਾਮਨਗਰ ਵਿਖੇ ਗਰੀਬ ਪਰਿਵਾਰਾਂ ਦੇ ਘਰ ਢਾਹੁਣ ਆਏ ਪ੍ਰਸ਼ਾਸਨ ਦਾ ਜਨਤਕ ਜਥੇਬੰਦੀਆਂ ਵਲੋਂ ਵਿਰੋਧ <br/> ਅਗਲੀ ਖ਼ਬਰ ਪਿੰਡ ਬਾਘਾ ਵਿਖੇ ਨਵੇਂ ਦਰਬਾਰ ਸਾਹਿਬ ਹਾਲ ਦੀ ਨੀਂਹ ਰੱਖੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।