21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-02-2026

ਪ੍ਰੈਗਾਬਾਲਿਨ ਦੀ ਵਿਕਰੀ 'ਤੇ ਪਾਬੰਦੀ <br/>

ਅਜੀਤ ਡੈਸਕ 14-02-2026
ਬਠਿੰਡਾ, 13 ਫ਼ਰਵਰੀ (ਅੰਮਿ੍ਤਪਾਲ ਸਿੰਘ ਵਲ੍ਹਾਣ)-ਜ਼ਿਲ੍ਹਾ ਮੈਜਿਸਟ੍ਰੇਟ ਬਠਿੰਡਾ ਰਾਜੇਸ਼ ਧੀਮਾਨ ਨੇ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ, 2023 ਦੀ ਧਾਰਾ 163 ਅਧੀਨ ਪ੍ਰਦੱਤ ਅਧਿਕਾਰਾਂ ਦਾ ਉਪਯੋਗ ਕਰਦਿਆਂ ਬਠਿੰਡਾ ਜ਼ਿਲ੍ਹੇ ਵਿਚ ਕੈਪਸੂਲ ਅਤੇ ਟੈਬਲਟ ਪ੍ਰੈਗਾਬਾਲਿਨ (75 ਮਿਲੀਗ੍ਰਾਮ ਤੋਂ ਵੱਧ ਫਾਰਮੂਲੇਸ਼ਨ) ਦੇ ਸਟਾਕਿੰਗ ਅਤੇ ਵਿਕਰੀ 'ਤੇ ਪਾਬੰਦੀ ਲਗਾ ਦਿੱਤੀ ਹੈ | ਜ਼ਿਲ੍ਹਾ ਮੈਜਿਸਟਰੇਟ ਨੇ ਹੁਕਮ ਦਿੱਤੇ ਹਨ ਕਿ ਥੋਕ ਵਪਾਰੀ, ਖੁਦਰਾ ਵਿਕਰੇਤਾ, ਕੈਮਿਸਟ/ਮੈਡੀਕਲ ਸਟੋਰ ਮਾਲਕ, ਹਸਪਤਾਲਾਂ ਵਿਚ ਫਾਰਮੇਸੀ ਜਾਂ ਕੋਈ ਵੀ ਹੋਰ ਵਿਅਕਤੀ ਅਸਲ ਪ੍ਰੈਸਕਿ੍ਪਸ਼ਨ ਸਲਿੱਪ ਤੋਂ ਬਿਨ੍ਹਾਂ ਪ੍ਰੈਗਾਬਾਲਿਨ 75 ਮਿਲੀਗ੍ਰਾਮ ਨਹੀਂ ਵੇਚੇਗਾ | ਵਿਕਰੇਤਾਵਾਂ ਨੂੰ ਖਰੀਦ ਅਤੇ ਵਿਕਰੀ ਦਾ ਢੁਕਵਾਂ ਰਿਕਾਰਡ ਰੱਖਣਾ ਹੋਵੇਗਾ | ਉਨ੍ਹਾਂ ਨੂੰ ਅਸਲ ਪ੍ਰੈਸਕਿ੍ਪਸ਼ਨ ਸਲਿੱਪ ਅਤੇ ਕੈਮਿਸਟ/ ਰਿਟੇਲਰ ਦਾ ਨਾਮ, ਵਿਕਰੀ ਦੀ ਤਾਰੀਖ, ਵੇਚੀਆਂ ਹੋਈਆਂ ਟੈਬਲਟਾਂ ਦੀ ਗਿਣਤੀ ਵਾਲਾ ਸਟੈਂਪ ਲਗਾਉਣਾ ਹੋਵੇਗਾ | ਸਾਰੇ ਤਰ੍ਹਾਂ ਦੀ ਵਿਕਰੀ ਸਿਰਫ਼ ਪ੍ਰੈਸਕਿ੍ਪਸ਼ਨ ਸਲਿੱਪ ਦੇ ਅਧਾਰ 'ਤੇ ਹੀ ਕੀਤੀ ਜਾਵੇਗੀ | ਉਹ ਇਹ ਵੀ ਯਕੀਨੀ ਬਣਾਉਣਗੇ ਕਿ ਵੰਡੀ ਜਾ ਰਹੀਆਂ ਟੈਬਲਟਾਂ/ਕੈਪਸੂਲਾਂ ਦੀ ਗਿਣਤੀ ਪ੍ਰੈਸਕਿ੍ਪਸ਼ਨ ਦੀ ਮਿਆਦ ਤੋਂ ਵੱਧ ਨਾ ਹੋਵੇ | ਇਸ ਹੁਕਮ ਵਿਚ ਬਠਿੰਡਾ ਸਿਵਲ ਹਸਪਤਾਲ ਵਿਖੇ ਚੱਲ ਰਹੇ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਦੇ ਮੈਡੀਕਲ ਸਟੋਰ ਦੀ ਵਿਕਰੀ ਨੂੰ ਢਿਲਾਈ ਦਿੱਤੀ ਗਈ ਹੈ | ਰੈਡ ਕਰਾਸ ਸਕੱਤਰ ਯਕੀਨੀ ਬਣਾਉਣਗੇ ਕਿ ਸਾਰੇ ਫਾਰਮੂਲੇਸ਼ਨਾਂ ਵਾਲੇ ਪ੍ਰੈਗਾਬਾਲਿਨ ਦੀ ਖਰੀਦ/ਵਿਕਰੀ ਦਾ ਢੁੱਕਵਾਂ ਰਿਕਾਰਡ ਰੱਖਿਆ ਜਾਵੇ ਅਤੇ ਇਸ ਹੁਕਮ ਦੇ ਬਾਕੀ ਹੁਕਮਾਂ ਦਾ ਪਾਲਣ ਕੀਤਾ ਜਾਵੇ | ਇਸ ਹੁਕਮ ਦਾ ਉਲੰਘਣਾ ਭਾਰਤੀ ਨਿਆ ਸੰਹਿਤਾ 2023 ਦੀ ਧਾਰਾ 223 ਅਨੁਸਾਰ ਸਖ਼ਤੀ ਨਾਲ ਨਿਪਟੀ ਜਾਵੇਗੀ | ਹੁਕਮ 9 ਅਪ੍ਰੈਲ 2026 ਤੱਕ ਲਾਗੂ ਰਹਿਣਗੇ |

ਪਿਛਲੀ ਖ਼ਬਰ ਨਸ਼ਿਆਂ ਵਿਰੁੱਧ ਚਲਾਈ ਮੁਹਿੰਮ ਤਹਿਤ ਸਬ ਡਵੀਜ਼ਨ ਦਿੜ੍ਹਬਾ ਵਿਖੇ 10 ਮੁਕੱਦਮੇ ਦਰਜ, 13 ਦੋਸ਼ੀ ਗਿ੍ਫ਼ਤਾਰ <br/> ਅਗਲੀ ਖ਼ਬਰ ਕੱਸੀ ਵਿਚੋਂ ਨਾਮਾਲੂਮ ਵਿਅਕਤੀ ਦੀ ਲਾਸ਼ ਬਰਾਮਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।