21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-02-2026

ਨਗਰ ਪੰਚਾਇਤ ਲਹਿਰਾ ਮੁਹੱਬਤ ਦੇ ਛੱਪੜਾਂ ਦੇ ਪਾਣੀ ਦੀ ਨਿਕਾਸੀ ਦਾ ਮਾਮਲਾ ਭਖਿਆ <br/>

ਨਗਰ ਪੰਚਾਇਤ ਲਹਿਰਾ ਮੁਹੱਬਤ ਦੇ ਪ੍ਰਧਾਨ ਬਲਵੀਰ ਸਿੰਘ, ਸੁਰਜੀਤ ਸਿੰਘ ਪ੍ਰਧਾਨ ਆਮ ਆਦਮੀ ਪਾਰਟੀ ਸਮੇਤ ਪਿੰਡ ਵਾਸੀ ਜਾਣਕਾਰੀ ਦਿੰਦੇ ਹੋਏ ਤੇ ਨਿਕਾਸੀ ਪਾਣੀ ਦੇ ਭਰੇ ਰਸਤੇ | ਤਸਵੀਰਾਂ: ਸੁਖਪਾਲ ਸਿੰਘ ਸੁੱਖੀ <br/> 14-02-2026
ਲਹਿਰਾ ਮੁਹੱਬਤ, 13 ਫਰਵਰੀ (ਸੁਖਪਾਲ ਸਿੰਘ ਸੁੱਖੀ)- ਨਗਰ ਪੰਚਾਇਤ ਲਹਿਰਾ ਮੁਹੱਬਤ ਵਲੋਂ ਪਿੰਡ ਦੇ ਸਾਰੇ ਛੱਪੜਾਂ 'ਚੋਂ ਨਿਕਾਸੀ ਪਾਣੀ ਨੂੰ ਡਰੇਨ ਵਿੱਚ ਕੱਢਣ ਲਈ ਪਾਈਪਾਂ ਪਾਈਆਂ ਜਾ ਰਹੀਆਂ ਹਨ ਕਿਉਂਕਿ ਬਰਸਾਤਾਂ ਦੇ ਦਿਨਾਂ ਵਿੱਚ ਛੱਪੜਾਂ ਦਾ ਪਾਣੀ ਘਰਾਂ ਵਿੱਚ ਓਵਰ ਫਲੋਅ ਹੋ ਕੇ ਚਲਾ ਜਾਂਦਾ ਹੈ | ਜਿਸ ਸਮੱਸਿਆ ਦੇ ਪੱਕੇ ਹੱਲ ਲਈ ਪਾਈਪਾਂ ਪਾਈਆਂ ਜਾ ਰਹੀਆਂ ਸਨ | ਜੋ ਪਿੰਡ 'ਚੋਂ ਬਾਹਰ ਸਟੇਸ਼ਨ ਕੋਲੋਂ ਲਿਜਾ ਕੇ ਪਾਈਪਾਂ ਰਾਹੀਂ ਪਾਣੀ ਨੂੰ ਡਰੇਨ ਨਾਲੇ ਵਿੱਚ ਕੱਢਿਆ ਜਾਣਾ ਹੈ | ਉਕਤ ਮਾਮਲਾ ਐਨਾ ਭਖ ਗਿਆ ਹੈ ਕਿ ਦੂਜੀ ਧਿਰ ਨੇ ਜ਼ਿਲ੍ਹਾ ਪ੍ਰਸ਼ਾਸਨ ਕੋਲ ਸ਼ਿਕਾਇਤ ਕਰਕੇ ਕੰਮ ਰੁਕਵਾ ਦਿੱਤਾ ਹੈ | ਸ਼ਾਮ ਨੂੰ ਤਾਰਾ ਪੱਤੀ ਦੀ ਧਰਮਸ਼ਾਲਾ ਕੋਲ ਹੋਈ ਇਕੱਤਰਤਾ ਦੌਰਾਨ ਨਗਰ ਪੰਚਾਇਤ ਦੇ ਪ੍ਰਧਾਨ ਬਲਵੀਰ ਸਿੰਘ ਬੀਰਾ, ਸੁਰਜੀਤ ਸਿੰਘ ਪ੍ਰਧਾਨ ਆਮ ਆਦਮੀ ਪਾਰਟੀ ਸਮੇਤ ਸਮੂਹ ਨਗਰ ਪੰਚਾਇਤ ਦੇ ਨੁਮਾਇੰਦੇ ਕੌਂਸਲਰ ਮਨਪ੍ਰੀਤ ਸਿੰਘ, ਕੌਂਸਲਰ ਪ੍ਰੀਤਮ ਸਿੰਘ, ਬਲਜਿੰਦਰ ਸਿੰਘ (ਨੰਬਰਦਾਰਾਂ ਦਾ) ਤੋਂ ਇਲਾਵਾ ਹਾਜ਼ਰ ਪਿੰਡ ਵਾਸੀਆਂ ਨੇ ਕਿਹਾ ਕਿ ਪਿੰਡ ਦੇ ਹੀ ਕੁੱਝ ਵਿਅਕਤੀ ਹਨ |ਜੋ ਪਾਣੀ ਦੀ ਨਿਕਾਸੀ ਦੇ ਪੱਕੇ ਹੱਲ ਲਈ ਪਹਿਲਾਂ ਬਰਸਾਤਾਂ ਦੇ ਦਿਨਾਂ ਵਿੱਚ ਪੰਚਾਇਤ ਤੇ ਪ੍ਰਸ਼ਾਸਨ ਪਾਸੋਂ ਮੰਗ ਕਰਦੇ ਰਹੇ ਹਨ ਤੇ ਇਸ ਨਿਕਾਸੀ ਦਾ ਪੱਕਾ ਹੱਲ ਕਰਨਾ ਪੰਚਾਇਤ ਵਲੋਂ ਮਤਾ ਪਾਇਆ ਹੋਇਆ ਸੀ |ਜੋ ਬਰਸਾਤਾਂ ਦੇ ਦਿਨਾਂ ਵਿੱਚ ਨਹੀਂ ਹੋ ਸਕਦਾ ਸੀ | ਪਰ ਹੁਣ ਪੰਚਾਇਤ ਵਲੋਂ ਨਿਕਾਸੀ ਪਾਣੀ ਦਾ ਪੱਕਾ ਹੱਲ ਕਰਨ ਲਈ ਪਾਈਪਾਂ ਪਾਈਆਂ ਜਾ ਰਹੀਆਂ ਹਨ | ਇਸ ਮਾਮਲੇ ਨੂੰ ਹੁਣ ਪਿੰਡ ਦੇ ਹੀ ਕੁੱਝ ਵਿਅਕਤੀ ਹੁਣ ਹੋ ਰਹੇ ਪਾਣੀ ਦੀ ਨਿਕਾਸੀ ਦੇ ਹੱਲ ਨੂੰ ਗਲਤ ਦੱਸ ਕੇ ਪ੍ਰਸ਼ਾਸਨ ਕੋਲ ਸ਼ਿਕਾਇਤਾਂ ਕਰ ਰਹੇ ਹਨ | ਪਾਈਪਾਂ ਘੱਟ ਵਿਆਸ ਵਾਲੀਆਂ ਪਾਈਆਂ ਜਾ ਰਹੀਆਂ ਹਨ | ਜਿਸ ਦੇ ਟੁੱਟਣ ਦਾ ਖ਼ਤਰਾ ਹੈ | ਪਰ ਪੰਚਾਇਤ ਨੇ ਇਨ੍ਹਾਂ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਪਾਈਪਾਂ ਚੰਗੀਆਂ ਤੇ ਵਧੀਆ ਮਿਆਰ ਦੀਆਂ ਪਾਣੀ ਦੀ ਨਿਕਾਸੀ ਅਨੁਸਾਰ ਪਾਈਆਂ ਜਾ ਰਹੀਆਂ ਹਨ | ਪੰਚਾਇਤ ਨੇ ਕਿਹਾ ਕਿ ਅਸੀਂ ਜ਼ਿਲ੍ਹਾ ਪ੍ਰਸ਼ਾਸਨ ਪਾਸੋਂ ਮੰਗ ਕਰਦੇ ਹਾਂ ਕਿ ਪਿੰਡ ਦੇ ਸਾਂਝੇ ਕੰਮ ਨੂੰ ਰੋਕਣ ਵਾਲੇ ਵਿਅਕਤੀਆਂ ਖਿਲਾਫ ਜਲਦ ਐਕਸ਼ਨ ਲਿਆ ਜਾਵੇ | ਕੱਲ੍ਹ ਪਿੰਡ ਵਾਸੀ ਤੇ ਪੰਚਾਇਤ ਦੇ ਸਮੂਹ ਨੁਮਾਇੰਦੇ ਪੁਲਿਸ ਪ੍ਰਸ਼ਾਸਨ ਦੀ ਅਗਵਾਈ ਹੇਠ ਬੰਦ ਕਰਵਾਏ ਕੰਮ ਨੂੰ ਮੁੜ ਚਾਲੂ ਕਰਵਾਉਣਗੇ | ਇਸ ਮੌਕੇ ਪਿੰਡ ਵਾਸੀ ਵੱਡੀ ਗਿਣਤੀ ਵਿੱਚ ਹਾਜ਼ਰ ਸਨ |

ਪਿਛਲੀ ਖ਼ਬਰ ਭਾਕਿਯੂ ਲੱਖੋਵਾਲ ਦੀ ਜ਼ਿਲ੍ਹਾ ਪੱਧਰੀ ਮੀਟਿੰਗ 16 ਨੂੰ -ਸੁਖਮੰਦਰ ਸਿੰਘ ਸ਼ੂਸ਼ਕ ਅਗਲੀ ਖ਼ਬਰ ਸੂਬਾ ਸਰਕਾਰ ਲੋਕਾਂ ਦੀ ਬਿਹਤਰੀ ਲਈ ਕਰ ਰਹੀ ਹੈ ਵਿਸ਼ੇਸ਼ ਉਪਰਾਲੇ-ਸਪੀਕਰ ਸੰਧਵਾਂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।