23-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-02-2026

ਮਹਾਂਸ਼ਿਵਰਾਤਰੀ ਮੌਕੇ ਕਾਂਵੜੀਆਂ ਨੇ ਗੰਗਾਜਲ ਨਾਲ ਸ਼ਿਵ ਭੋਲੇ ਦਾ ਕੀਤਾ ਅਭਿਸ਼ੇਕ <br/>

ਮਹਾਂਸ਼ਿਵਰਾਤਰੀ ਮੌਕੇ ਭਗਵਾਨ ਸ਼ਿਵ ਜੀ ਦੀ ਪੂਜਾ ਕਰਦੇ ਹੋਏ ਸ਼ਿਵ ਭਗਤ | ਤਸਵੀਰ : ਲਛਮਣ ਦਾਸ ਗਰਗ <br/> 16-02-2026
ਗੋਨਿਆਣਾ, 15 ਫਰਵਰੀ (ਲਛਮਣ ਦਾਸ ਗਰਗ)- ਸਥਾਨਕ ਸ਼ਹਿਰ ਦੇ ਵੱਖ-ਵੱਖ ਮੰਦਰਾਂ ਤੋਂ ਕਾਂਵੜੀਏ ਹਰਿਦੁਆਰ ਤੋਂ ਕਾਂਵੜਾਂ ਰਾਹੀਂ ਪਵਿੱਤਰ ਗੰਗਾ ਜਲ ਲਿਆਉਣ ਲਈ ਗਏ ਹੋਏ ਸਨ | ਸ਼ਿਵ ਭਗਤਾਂ ਦਾ ਜਥਾ ਜੋ ਬੀਤੇ ਦਿਨੀਂ ਹਰਿਦੁਆਰ ਤੋਂ ਪੈਦਲ ਪਵਿੱਤਰ ਗੰਗਾ ਜਲ ਲਿਆਉਣ ਲਈ ਸ੍ਰੀ ਇੱਛਾਪੂਰਨ ਮਹਾਂਦੇਵ ਕਾਂਵੜ ਸੰਘ ਦੇ ਪ੍ਰਧਾਨ ਅਸ਼ੋਕ ਗਰਗ ਦੀ ਪ੍ਰਧਾਨਗੀ 'ਚ ਕਾਂਵੜੀਆਂ ਦਾ ਜਥਾ ਰਵਾਨਾ ਹੋਇਆ ਸੀ | ਉਹ ਹਰਿਦੁਆਰ ਤੋਂ ਪਵਿੱਤਰ ਗੰਗਾ ਜਲ ਦੀਆਂ ਕਾਂਵੜਾਂ ਲੈ ਕੇ ਪੈਦਲ ਯਾਤਰਾ ਕਰਦਾ ਹੋਇਆ ਗੋਨਿਆਣਾ ਮੰਡੀ ਪਹੁੰਚਿਆ | ਕਾਂਵੜੀਆਂ ਨੇ ਆਪਣੀਆਂ ਕਾਂਵੜਾਂ ਰਾਹੀਂ ਲਿਆਂਦੇ ਗਏ ਪਵਿੱਤਰ ਗੰਗਾ ਜਲ ਨੂੰ ਆਪਣੇ ਪਰਿਵਾਰਕ ਮੈਂਬਰਾਂ ਸਮੇਤ ਭਗਵਾਨ ਸ਼ਿਵ ਜੀ ਦਾ ਪਵਿੱਤਰ ਗੰਗਾ ਜਲ ਨਾਲ ਅਭਿਸ਼ੇਕ ਕੀਤਾ | ਮਹਾਂ ਸ਼ਿਵਰਾਤਰੀ ਦਾ ਦਿਨ ਹੋਣ ਕਾਰਨ ਸਵੇਰ ਤੋਂ ਹੀ ਸਥਾਨਕ ਸ੍ਰੀ ਦੁਰਗਾ ਮਾਤਾ ਮੰਦਰ, ਸ੍ਰੀ ਇੱਛਾਪੂਰਨ ਹਨੂੰਮਾਨ ਮੰਦਰ ਸਮੇਤ ਸ਼ਹਿਰ ਦੇ ਸਮੂਹ ਮੰਦਰ ਖੂਬ ਸਜੇ ਹੋਏ ਸਨ | ਸ੍ਰੀ ਦੁਰਗਾ ਮੰਦਰ ਦੇ ਪੁਜਾਰੀ ਘਨਸ਼ਾਮ ਦਾਸ ਤਿ੍ਪਾਠੀ, ਰਵੀ ਸ਼ਰਮਾ ਮੰਦਰ ਪੁਜਾਰੀ ਇੱਛਾਪੂਰਨ ਹਨੂਮਾਨ ਮੰਦਰ, ਸ੍ਰੀ ਇੱਛਾਪੂਰਨ ਮਹਾਂਦੇਵ ਕਾਂਵੜ ਸੰਘ ਦੇ ਪ੍ਰਧਾਨ ਅਸ਼ੋਕ ਗਰਗ ਨੇ ਦੱਸਿਆ ਕਿ ਭਗਤ ਮੰਦਰਾਂ ਵਿਚ ਲੰਬੀਆਂ ਕਤਾਰਾਂ ਵਿਚ ਲੱਗ ਕੇ ਭਗਵਾਨ ਸ਼ਿਵ ਦਾ ਜਲਅਭਿਸ਼ੇਕ ਕਰ ਰਹੇ ਹਨ |

ਪਿਛਲੀ ਖ਼ਬਰ ਗੋਨਿਆਣਾ ਮੰਡੀ ਵਿਚ ਲਵਾਰਿਸ ਕੁੱਤਿਆਂ ਦੀ ਭਰਮਾਰ ਅਗਲੀ ਖ਼ਬਰ ਚਿੜੀਆਂ ਬਸਤੀ ਦੇ ਵਸਨੀਕਾਂ ਨੇ ਮੰਗਾਂ ਨੂੰ ਲੈ ਕੇ ਕੀਤੀ ਨਾਅਰੇਬਾਜ਼ੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।