ਮਹਿਮਾ ਸਰਜਾ, 15 ਫਰਵਰੀ (ਬਲਦੇਵ ਸੰਧੂ)- ਅੱਜ ਪਿੰਡ ਕੋਠੇ ਨਾਥੀਆਣਾ ਦੀ ਗ੍ਰਾਮ ਪੰਚਾਇਤ ਵਲੋਂ ਰੋਹੀ ਵਾਲੇ ਘਰਾਂ ਨੂੰ ਜਾਂਦਾ ਕੱਚਾ ਰਸਤਾ, ਪੱਕਾ ਕਰਨ ਲਈ ਸਰਪੰਚ ਜਸਪ੍ਰੀਤ ਕੌਰ ਵਲੋਂ ਕੰਮ ਦੀ ਸ਼ੁਰੂਆਤ ਲਈ ਹਰੀ ਝੰਡੀ ਦੇ ਦਿੱਤੀ ਹੈ | 'ਆਪ' ਪਾਰਟੀ ਦੇ ਆਗੂ ਤਰਸੇਮ ਸਿੰਘ ਕੋਠੇ ਨਾਥੀਆਣਾ ਨੇ ਕਿਹਾ ਕਿ ਇਹ ਰਸਤਾ ਜੋ ਹਰਮੇਲ ਸਿੰਘ ਦੇ ਘਰ ਤੋਂ ਲੈ ਕੇ ਕੱਸੀ ਤੱਕ ਇੱਕ ਕਿੱਲੋਮੀਟਰ ਪੱਕਾ ਕੀਤਾ ਜਾਣਾ ਹੈ | ਜਿਸ ਨਾਲ ਕਰੀਬ 10 ਢਾਣੀਆਂ ਨੂੰ ਵੱਡੀ ਰਾਹਤ ਮਿਲੇਗੀ, ਉਨ੍ਹਾਂ ਕਿਹਾ ਕਿ 'ਆਪ' ਸਰਕਾਰ ਵਲੋਂ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਪਹਿਲ ਦੇ ਆਧਾਰ 'ਤੇ ਪੂਰਾ ਕੀਤਾ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਪਹਿਲੀ ਵਾਰ ਇਸ ਕੱਚੇ ਰਸਤੇ ਨੂੰ ਪੱਕਾ ਕਰਨ ਲਈ ਭੱਠੇ ਦੀਆਂ ਪੱਕੀਆਂ ਇੱਟਾਂ ਦਾ ਇਸਤੇਮਾਲ ਕੀਤਾ ਜਾਵੇਗਾ | ਇਸ ਸੰਬੰਧੀ ਮਨਰੇਗਾ ਸਕੱਤਰ ਨਵਪ੍ਰੀਤ ਸਿੰਘ ਬਰਾੜ ਨੇ ਕਿਹਾ ਕਿ ਇੱਕ ਕਿੱਲੋਮੀਟਰ ਰਸਤੇ 'ਤੇ ਪੱਕਾ ਕਰਨ ਲਈ ਗਰਾਂਟ ਦੋ ਕੋਡ ਵਿਚ 11.40 ਲੱਖ ਰੁਪਏ ਖ਼ਰਚ ਕੀਤੀ ਜਾਵੇਗੀ ਹੈ | ਇਸ ਮੌਕੇ ਮਹਿਲਾ ਸਰਪੰਚ ਜਸਪ੍ਰੀਤ ਕੌਰ, 'ਆਪ' ਆਗੂ ਤਰਸੇਮ ਸਿੰਘ, ਪੰਚ ਸੁਖਜਿੰਦਰ ਸਿੰਘ, ਪੰਚ ਜਗਮੀਤ ਸਿੰਘ, ਪੰਚ ਹਰਮੀਤ ਕੌਰ, ਪੰਚ, ਸੰਦੀਪ ਕੌਰ, ਚਮਕੌਰ ਸਿੰਘ ਹਰਪ੍ਰੀਤ ਸਿੰਘ ਪਿੰਡ ਪ੍ਰਧਾਨ, ਅੰਗਰੇਜ਼ ਸਿੰਘ, ਗਰਨੈਬ ਸਿੰਘ, ਬਲਦੇਵ ਸਿੰਘ ਖ਼ਾਲਸਾ ਮੌਜੂਦ ਸਨ |