29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-02-2026

ਭਾਕਿਯੂ ਕ੍ਰਾਂਤੀਕਾਰੀ ਪੰਜਾਬ ਵਲੋਂ ਭਗਤਾ ਬਲਾਕ ਦੇ ਪਿੰਡ ਗੁਰੂਸਰ ਇਕਾਈ ਦੀ ਚੋਣ

ਅਜੀਤ ਡੈਸਕ 18-02-2026
ਭਗਤਾ ਭਾਈਕਾ, 17 ਫ਼ਰਵਰੀ (ਸੁਖਪਾਲ ਸਿੰਘ ਸੋਨੀ)-ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਪੰਜਾਬ ਵਲੋਂ ਪਿੰਡ ਪੱਧਰੀ ਇਕਾਈਆਂ ਦੇ ਪੁਨਰ ਗਠਨ ਦੀ ਮੁਹਿੰਮ ਚਲਾਈ ਜਾ ਰਹੀ ਹੈ | ਇਸੇ ਕੜੀ ਤਹਿਤ ਬਲਾਕ ਭਗਤਾ ਅਧੀਨ ਪਿੰਡ ਗੁਰੂਸਰ ਵਿਖੇ ਵੀ ਹਾਜ਼ਰ ਕਿਸਾਨਾਂ ਦੀ ਮੌਜੂਦਗੀ ਵਿਚ ਜ਼ਿਲ੍ਹਾ ਖ਼ਜ਼ਾਨਚੀ ਕਰਮਜੀਤ ਸਿੰਘ ਰਿਟਾ: ਜੇ ਈ ਭਗਤਾ ਦੀ ਅਗਵਾਈ ਹੇਠ ਗੁਰੂਸਰ ਇਕਾਈ ਦਾ ਪੁਨਰ ਗਠਨ ਕੀਤਾ ਗਿਆ, ਜਿਸ ਤਹਿਤ 25 ਮੈਂਬਰੀ ਕਮੇਟੀ ਨੂੰ ਸਰਬਸੰਮਤੀ ਨਾਲ ਚੁਣਿਆ ਗਿਆ | ਇਸ ਮੌਕੇ ਉਕਤ ਕਮੇਟੀ ਦੇ ਸੰਗਠਨ ਬਣਤਰ ਤਹਿਤ ਪ੍ਰਧਾਨ ਬਾਬੂ ਸਿੰਘ, ਸੀ: ਮੀਤ ਪ੍ਰਧਾਨ ਸੇਵਕ ਸਿੰਘ, ਮੀਤ ਪ੍ਰਧਾਨ ਚਮਕੌਰ ਸਿੰਘ, ਸਕੱਤਰ ਮੰਗਲ ਸਿੰਘ, ਸਹਾਇਕ ਸਕੱਤਰ ਮਲਕੀਤ ਸਿੰਘ, ਪ੍ਰੈਸ ਸਕੱਤਰ ਸੁਖਮੰਦਰ ਸਿੰਘ, ਖਜ਼ਾਨਚੀ ਕਰਮਾ ਸਿੰਘ ਤੇ ਜੈਮਲ ਸਿੰਘ ਆਦਿ ਨੂੰ ਉਕਤ ਅਹੱੁਦਿਆਂ ਲਈ ਚੁਣਿਆ ਗਿਆ ਜਦਕਿ ਗੁਰਚਰਨ ਸਿੰਘ, ਗੁਰਮੇਲ ਸਿੰਘ, ਸੁਰਜੀਤ ਸਿੰਘ, ਗੱਗੂ ਸਿੰਘ, ਨਿਰੰਜਨ ਸਿੰਘ, ਪਰਮਜੀਤ ਸਿੰਘ, ਬਾਬੂ ਸਿੰਘ, ਰਾਮ ਸਰੂਪ ਸ਼ਰਮਾ, ਸ਼ਮਸ਼ੇਰ ਸਿੰਘ, ਜੰਟਾ ਸਿੰਘ, ਨੰਦ ਸਿੰਘ, ਗਗਨਾ ਸਿੰਘ, ਬੂਟਾ ਸਿੰਘ, ਸੁਖਚੈਨ ਸਿੰਘ, ਹਾਕਮ ਸਿੰਘ, ਜਗਸੀਰ ਸਿੰਘ ਤੇ ਸਾਧੂ ਸਿੰਘ ਨੂੰ ਕਮੇਟੀ ਮੈਂਬਰਾਂ ਵਜੋਂ ਚੁਣਿਆ ਗਿਆ | ਚੁਣੀ ਗਈ ਕਮੇਟੀ ਨੂੰ ਜ਼ਿਲ੍ਹਾ ਖਜ਼ਾਨਚੀ ਕਰਮਜੀਤ ਸਿੰਘ ਵੱਲੋਂ ਜਥੇਬੰਦੀ ਦੀ ਸੰਵਿਧਾਨਿਕ ਨੀਤੀ ਤਹਿਤ ਜਥੇਬੰਦੀ ਦੀ ਵਿਚਾਰਧਾਰਾ ਅਤੇ ਸੰਵਿਧਾਨ ਉੱਪਰ ਕਾਇਮ ਰਹਿਣ ਲਈ ਪ੍ਰਣ ਦਵਾਇਆ ਗਿਆ | ਇਸ ਮੌਕੇ ਜ਼ਿਲ੍ਹਾ ਖਜ਼ਾਨਚੀ ਕਰਮਜੀਤ ਸਿੰਘ ਨੇ ਦੱਸਿਆ ਕਿ ਕੇਂਦਰ ਦੀ ਹਕੂਮਤ ਖੇਤੀਬਾੜੀ ਸੈਕਟਰ ਨੂੰ ਬਰਬਾਦ ਕਰਨ ਦੇ ਰਾਹ ਤੁਰੀ ਹੋਈ ਹੈ, ਉਸਨੂੰ ਰੋਕਣ ਲਈ ਇਕੱਠੇ ਹੋਣਾ ਸਮੇਂ ਦੀ ਅਹਿਮ ਲੋੜ ਹੈ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਵੀ ਕੇਂਦਰ ਸਰਕਾਰ ਦੀ ਲੋਕ ਮਾਰੂ ਨੀਤੀ ਉੱਪਰ ਚਲਦਿਆਂ ਕੇਂਦਰ ਸਰਕਾਰ ਦੇ ਇਹਨਾਂ ਹਮਲਿਆਂ ਉੱਪਰ ਚੁੱਪੀ ਧਾਰਨਾ ਵੀ ਅੰਦਰਖਾਤੇ ਇਸਨੂੰ ਸਹਿਮਤੀ ਦੇਣਾ ਹੀ ਹੈ | ਇਸ ਮੌਕੇ ਨਵੀਂ ਚੁਣੀ ਗਈ ਕਮੇਟੀ ਨੇ ਹਾਜ਼ਰ ਜ਼ਿਲ੍ਹਾ ਆਗੂਆਂ ਨੂੰ ਵਿਸ਼ਵਾਸ ਦਵਾਇਆ ਕਿ ਉਹ ਜਥੇਬੰਦੀ ਦੀ ਵਿਚਾਰਧਾਰਾ ਨੂੰ ਸਮਰਪਿਤ ਰਹਿਣਗੇ ਅਤੇ ਅਗਾਊਾ ਕਿਸਾਨਾਂ ਮਜ਼ਦੂਰਾਂ ਦੇ ਹੱਕਾਂ ਲਈ ਆਉਣ ਵਾਲੇ ਸੱਦਿਆਂ ਵਿੱਚ ਡਟਵੀਂ ਸ਼ਮੂਲੀਅਤ ਕਰਨਗੇ |
ਪਿਛਲੀ ਖ਼ਬਰ ਹਾਦਸੇ 'ਚ ਜ਼ਖ਼ਮੀ ਹੋਏ ਨੌਜਵਾਨ ਦੀ ਮੌਤ <br/> ਅਗਲੀ ਖ਼ਬਰ ਭਾਈ ਭਗਤਾ ਦੀ ਯਾਦ 'ਚ 23ਵਾਂ ਜੋੜ ਮੇਲਾ ਅੱਜ ਤੋਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।