04-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-03-2026

ਹੋਲੀ ਦਾ ਤਿਉਹਾਰ ਮਨਾਉਣ ਸੰਬੰਧੀ ਬਠਿੰਡਾ ਵਾਸੀਆਂ 'ਚ ਭਾਰੀ ਉਤਸ਼ਾਹ

ਅਜੀਤ ਡੈਸਕ 04-03-2026
ਬਠਿੰਡਾ, 3 ਮਾਰਚ (ਵੀਰਪਾਲ ਸਿੰਘ)- ਵੱਖਰੇ-ਵੱਖਰੇ ਰੰਗਾਂ ਨਾਲ ਭਾਈਚਾਰਕ ਸਾਂਝ ਨੂੰ ਵਧਾਉਣ ਦੇ ਪ੍ਰਤੀਕ ਹੋਲੀ ਦੇ ਤਿਉਹਾਰ ਮਨਾਉਣ ਲਈ ਬਠਿੰਡਾ ਵਾਸੀਆਂ ਵਿਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ | 4 ਮਾਰਚ ਨੂੰ ਇਕ ਦਿਨ ਪਹਿਲਾਂ ਬਠਿੰਡਾ ਦੇ ਬਾਜ਼ਾਰਾਂ ਵਿਚ ਰੰਗ, ਪਿਚਕਾਰੀਆਂ, ਗੁਬਾਰੇ ਅਤੇ ਹੋਰ ਰੰਗਾਂ ਨਾਲ ਸਬੰਧਿਤ ਸਮੱਗਰੀ ਦੀ ਖ਼ਰੀਦੋ-ਫ਼ਰੋਖ਼ਤ ਕਰਨ ਲਈ ਅਮਰੀਕ ਸਿੰਘ ਰੋਡ, ਮਹਿਣਾ ਚੌਕ, ਸਿਰਕੀ ਬਾਜਾਰ, ਬੱਸ ਸਟੈਂਡ ਨੇੜੇ ਮਾਰਕੀਟ ਵਿਚ ਭਾਰੀ ਭੀੜ ਉੱਮੜ ਰਹੀ ਹੈ | ਹੋਲੀ ਖੇਡਣ ਲਈ ਸਮੱਗਰੀ ਵਿਚ ਅਨੇਕਾਂ ਤਰ੍ਹਾਂ ਦੀਆਂ ਗ੍ਰਾਹਕ ਭਰਮਾਉਣ ਵਾਲੀਆਂ ਆਇਟਮਾਂ ਦੇ ਭਾਅ ਲੰਘੇ ਵਰ੍ਹੇ ਨਾਲ ਡੇਢ ਗੁਣਾਂ ਤੇਜ ਚੱਲ ਰਹੇ ਸਨ |
ਰੰਗ/ਸੱੁਕੇ ਗੁਲਾਲ 150 ਰੁਪਏ ਕਿੱਲੋ, ਔਰਗੇਜ਼ਨ 500 ਤੋਂ 1000 ਰੁਪਏ ਕਿੱਲੋ ਤੱਕ ਵਿਕਿਆ, ਪਿਚਕਾਰੀਆਂ 100 ਰੁਪਏ ਤੋਂ 3000 ਰੁਪਏ ਤੱਕ ਵਿਕ ਰਹੀਆਂ ਸਨ | ਰੰਗਾਂ ਦੇ ਤਿਉਹਾਰ ਮਨਾਉਣ ਲਈ ਅਨੇਕਾਂ ਤਰ੍ਹਾਂ ਦੀਆਂ ਮਹਿੰਗੀਆਂ ਆਇਟਮਾਂ ਦੀ ਭਰਮਾਰ ਬਣੀ ਹੋਈ ਦਿਖਾਈ ਦਿੱਤੀ, ਜਿਸ ਦੀ ਖ਼ਰੀਦਦਾਰੀ ਕਰਨ ਲਈ ਲੋਕਾਂ 'ਤੇ ਜੇਬਾਂ ਉਪਰ ਵਾਧੂ ਬੋਝ ਪਿਆ | ਹੋਲੀ ਖੇਡਣ ਤੋਂ ਪਹਿਲਾਂ ਰੰਗਾਂ ਦੇ ਵਪਾਰ ਵਾਲੀਆਂ ਦੁਕਾਨਦਾਰਾਂ ਵਲੋਂ ਆਪਣੇ ਹੱਥ ਮੋਟੇ ਮੁਨਾਫ਼ੇ ਨਾਲ ਰੰਗੇ ਗਏ | ਹੋਲੀ ਦਾ ਤਿਉਹਾਰ ਪੂਰੇ ਦੇਸ਼ ਵਿਚ ਵੱਖਰੇ ਤਰੀਕੇ ਨਾਲ ਮਨਾਇਆ ਜਾਂਦਾ ਹੈ | ਸਾਊਥ ਵਾਲੇ ਪਾਸੇ ਰਾਜਾਂ ਅਤੇ ਰਾਜਸਥਾਨ ਦੇ ਲੋਕਾਂ ਵਲੋਂ ਇਕ ਹਫ਼ਤੇ 'ਚ ਹੋਲੀ ਪੂਜਾ ਕਰਕੇ ਹੋਲੀ ਦਾ ਤਿਉਹਾਰ ਭਾਰੀ ਉਤਸ਼ਾਹ ਨਾਲ ਵੱਖ-ਵੱਖ ਰਿਵਾਜ਼ਾਂ ਨਾਲ ਮਨਾਇਆ ਜਾ ਰਿਹਾ ਹੇ | ਪੰਜਾਬ ਵਿਚ ਹੋਲਾ ਮੁਹੱਲਾ ਨੂੰ ਅਨੰਦਪੁਰ ਸਾਹਿਬ ਅਤੇ ਤਲਵੰਡੀ ਸਾਬੋ ਦੇ ਗੁਰਦੁਆਰਾ ਸਾਹਿਬ ਵਿਚ ਨਤਮਸਤਕ ਹੋ ਕੇ ਮਨਾਇਆ ਜਾ ਰਿਹਾ ਹੈ, ਜਿਸ ਨੂੰ ਲੈ ਕੇ ਪੰਜਾਬ ਭਰ ਦੀਆਂ ਸਿੱਖ ਸੰਗਤਾਂ ਵਿਚ ਭਾਰੀ ਉਤਸ਼ਾਹ ਹੈ |

ਪਿਛਲੀ ਖ਼ਬਰ ਤਲਵੰਡੀ ਸਾਬੋ ਨਗਰ ਦੇ ਸੁੰਦਰੀਕਰਨ ਲਈ ਵਿਸ਼ੇਸ਼ ਆਰਥਿਕ ਪੈਕੇਜ ਐਲਾਨੇ ਸਰਕਾਰ- ਗੁਰਬਾਜ਼ ਸਿੰਘ ਸਿੱਧੂ ਅਗਲੀ ਖ਼ਬਰ ਬਜਟ ਦੀ ਘਾਟ ਕਾਰਨ ਹਜ਼ਾਰਾਂ ਅਧਿਆਪਕ ਫਰਵਰੀ ਮਹੀਨੇ ਦੀ ਤਨਖ਼ਾਹ ਨੂੰ ਤਰਸੇ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।