04-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-03-2026

ਤਲਵੰਡੀ ਸਾਬੋ ਨਗਰ ਦੇ ਸੁੰਦਰੀਕਰਨ ਲਈ ਵਿਸ਼ੇਸ਼ ਆਰਥਿਕ ਪੈਕੇਜ ਐਲਾਨੇ ਸਰਕਾਰ- ਗੁਰਬਾਜ਼ ਸਿੰਘ ਸਿੱਧੂ

ਅਜੀਤ ਡੈਸਕ 04-03-2026
ਤਲਵੰਡੀ ਸਾਬੋ, 3 ਮਾਰਚ (ਪੱਤਰ ਪ੍ਰੇਰਕ)- ਵਿਸਾਖੀ ਜੋੜ ਮੇਲੇ ਤੋਂ ਐਨ ਪਹਿਲਾਂ ਵਿਕਾਸ ਕਾਰਜਾਂ ਦੇ ਨਾਂ ਤੇ ਇਤਿਹਾਸਿਕ ਨਗਰ ਤਲਵੰਡੀ ਸਾਬੋ 'ਚ ਵੱਡੀ ਪੱਧਰ ਤੇ ਸੜਕਾਂ ਤੇ ਰਾਸਤਿਆਂ ਨੂੰ ਪੁੱਟ ਸੁੱਟਿਆ ਗਿਐ ਤੇ ਪਤਾ ਲੱਗਾ ਹੈ ਕਿ ਜੋ ਟਾਈਲਾਂ ਆਦਿਕ ਪਹਿਲਾਂ ਲੱਗੀਆਂ ਹੋਈਆਂ ਸਨ ਹੁਣ ਵੀ ਉਸੇ ਤਰ੍ਹਾਂ ਦੀਆਂ ਲਗਾਈਆਂ ਜਾ ਰਹੀਆਂ ਹਨ ਜੋ ਕਿ ਸਰਾਸਰ ਪੈਸੇ ਦੀ ਬਰਬਾਦੀ ਹੈ ਜਦੋਂਕਿ ਚਾਹੀਦਾ ਇਹ ਹੈ ਕਿ ਸਰਕਾਰ ਨਗਰ ਦੇ ਸੁੰਦਰੀਕਰਨ ਲਈ ਵਿਸ਼ੇਸ਼ ਆਰਥਿਕ ਪੈਕੇਜ ਐਲਾਨੇ ਤਾਂਕਿ ਨਗਰ ਸੱਚਮੁੱਚ ਸੁੰਦਰ ਦਿਖਾਈ ਦੇ ਸਕੇ | ਉਕਤ ਵਿਚਾਰਾਂ ਦਾ ਪ੍ਰਗਟਾਵਾ ਹਲਕੇ ਦੇ ਸਾਬਕਾ ਵਿਧਾਇਕ ਜੀਤਮਹਿੰਦਰ ਸਿੰਘ ਸਿੱਧੂ ਦੇ ਪੁੱਤਰ ਤੇ ਨੌਜਵਾਨ ਕਾਂਗਰਸੀ ਆਗੂ ਗੁਰਬਾਜ਼ ਸਿੰਘ ਸਿੱਧੂ ਨੇ ਕੀਤਾ | ਗੁਰਬਾਜ਼ ਸਿੰਘ ਸਿੱਧੂ ਜੋ ਹਲਕੇ ਦੇ ਦੌਰੇ ਤੇ ਵੱਖ-ਵੱਖ ਪ੍ਰੋਗਰਾਮਾਂ ਚ ਹਾਜ਼ਰੀ ਭਰਨ ਆਏ ਹੋਏ ਸਨ ਨੇ ਬਾਅਦ 'ਚ ਇੱਥੇ ਗੱਲਬਾਤ ਦੌਰਾਨ ਕਿਹਾ ਕਿ ਪਹਿਲਾਂ ਹੀ ਬਿਹਤਰ ਹਾਲਤ ਦੀਆਂ ਟਾਈਲਾਂ ਪੁੱਟ ਕੇ ਉਸੇ ਤਰ੍ਹਾਂ ਦੀਆਂ ਨਵੀਆਂ ਟਾਈਲਾਂ ਲਗਾ ਦੇਣੀਆਂ ਵਿਕਾਸ ਨਹੀਂ ਹੁੰਦਾ | ਤਲਵੰਡੀ ਸਾਬੋ ਦੀ ਇਤਿਹਾਸਿਕ ਤੇ ਧਾਰਮਿਕ ਮਹੱਤਤਾ ਨੂੰ ਦੇਖਦਿਆਂ ਚਾਹੀਦਾ ਇਹ ਹੈ ਕਿ ਅਗਰ ਹੁਣ ਸੜਕਾਂ ਅਤੇ ਸੜਕਾਂ ਦੇ ਨਾਲ ਲੱਗਦੀਆਂ ਟਾਈਲਾਂ ਪੁੱਟ ਹੀ ਲਈਆਂ ਗਈਆਂ ਹਨ ਤਾਂ ਸਰਕਾਰ ਦੇ ਨੁਮਾਇੰਦੇ ਸਰਕਾਰ ਤੋਂ ਵਿਸ਼ੇਸ਼ ਆਰਥਿਕ ਸਹਾਇਤਾ ਹਾਸਿਲ ਕਰਕੇ ਅਸਲ 'ਚ ਨਗਰ ਦਾ ਸੁੰਦਰੀਕਰਨ ਕਰਵਾਉਣ ਅਤੇ ਉੱਚ ਮਿਆਰੀ ਪੱਧਰ ਦੀਆਂ ਖ਼ੂਬਸੂਰਤ ਟਾਈਲਾਂ ਲਗਾਈਆਂ ਜਾਣ ਤੇ ਸਮੁੱਚਾ ਕੰਮ ਵਿਸਾਖੀ ਜੋੜ ਮੇਲੇ ਤੋਂ ਪਹਿਲਾਂ ਮੁਕੰਮਲ ਕਰਵਾਇਆ ਜਾਣਾ ਯਕੀਨੀ ਬਣਾਇਆ ਜਾਵੇ ਤਾਂਕਿ ਜੋੜ ਮੇਲੇ ਤੇ ਦੇਸ਼ ਵਿਦੇਸ਼ ਤੋਂ ਆਉਣ ਵਾਲੇ ਸ਼ਰਧਾਲੂਆਂ ਨੂੰ ਨਗਰ 'ਚ ਕੀਤੇ ਕਾਰਜ ਸੁੰਦਰ ਲੱਗਣ | ਉਨ੍ਹਾਂ ਕਿਹਾ ਕਿ ਸੁੰਦਰੀਕਰਨ ਦੇ ਨਾਂ ਤੇ ਖਾਨਾਪੂਰਤੀ ਕਰਨਾ ਕਿਸੇ ਤਰ੍ਹਾਂ ਵੀ ਜਾਇਜ਼ ਨਹੀ | ਸਿੱਧੂ ਨਾਲ ਇਸ ਮੌਕੇ ਮਨਜੀਤ ਸਿੰਘ ਲਾਲੇਆਣਾ ਹਲਕਾ ਪ੍ਰਧਾਨ ਜੱਟਮਹਾਂ ਸਭਾ, ਜਸਪਾਲ ਸਿੰਘ ਪਾਲਾ ਸਾਬਕਾ ਪ੍ਰਧਾਨ ਬਲਾਕ ਕਾਂਗਰਸ, ਜੱਗਾ ਬੰਗੀ, ਐਡਵੋਕੇਟ ਗੁਰਤੇਜ ਸਿੰਘ ਭਾਗੀਵਾਂਦਰ, ਜਗਤਾਰ ਸਿੰਘ ਨੰਬਰਦਾਰ ਭਾਗੀਵਾਂਦਰ, ਕ੍ਰਿਸ਼ਨ ਯਾਦਵ, ਸੁਰਜੀਤ ਸ਼ਰਮਾ ਜਗਾ, ਹਰਬੰਸ ਸਿੰਘ ਗਿੱਲ ਰਾਮਾਂ, ਗੁਰਬਿੰਦਰ ਦੁੱਨੇਵਾਲਾ, ਹਰਪਾਲ ਪੰਚ
ਪਿਛਲੀ ਖ਼ਬਰ ਜ਼ਿਲ੍ਹਾ ਪ੍ਰਧਾਨ ਸਿੰਗਲਾ ਦੀ ਅਗਵਾਈ 'ਚ ਨੌਜਵਾਨਾਂ ਦੀ ਭਾਜਪਾ 'ਚ ਸ਼ਮੂਲੀਅਤ <br/> ਅਗਲੀ ਖ਼ਬਰ ਹੋਲੀ ਦਾ ਤਿਉਹਾਰ ਮਨਾਉਣ ਸੰਬੰਧੀ ਬਠਿੰਡਾ ਵਾਸੀਆਂ 'ਚ ਭਾਰੀ ਉਤਸ਼ਾਹ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।