05-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-03-2026

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮੂਲ ਮੰਤਰ ਤੇ ਪਾਠ ਦੇ ਸੁੰਦਰ ਲਿਖਾਈ ਮੁਕਾਬਲੇ ਕਰਵਾਏ <br/>

ਵਿਦਿਆਰਥੀਆਂ ਨੂੰ ਸਰਟੀਫ਼ਿਕੇਟ ਦੇਣ ਮੌਕੇ ਹਾਜ਼ਰ ਸੰਸਥਾ ਦੇ ਅਹੁਦੇਦਾਰ ਅਤੇ ਸਕੂਲ ਸਟਾਫ਼ | ਤਸਵੀਰ: ਸਿੰਗਲਾ <br/> 04-03-2026
ਰਾਮਾਂ ਮੰਡੀ, 3 ਮਾਰਚ (ਤਰਸੇਮ ਸਿੰਗਲਾ)-ਸ਼੍ਰੀ ਸਹਿਜ ਪਾਠ ਸੇਵਾ, ਸ੍ਰੀ ਅੰਮਿ੍ਤਸਰ ਸਾਹਿਬ ਵਲੋਂ ਗੋਲਡਨ ਡੇਜ਼ ਪਬਲਿਕ ਸਕੂਲ, ਗੁਰਥੜੀ ਦੇ ਸਹਿਯੋਗ ਨਾਲ ਦੂਸਰੀ ਤੋਂ ਪੰਜਵੀਂ ਜਮਾਤ ਦੇ ਵਿਦਿਆਰਥੀਆਂ ਵਿਚਕਾਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮੂਲ ਮੰਤਰ ਅਤੇ ਪਾਠ ਦੇ ਸੁੰਦਰ ਲਿਖਾਈ ਮੁਕਾਬਲਿਆਂ ਦਾ ਆਯੋਜਨ ਕੀਤਾ ਗਿਆ | ਇਸ ਪ੍ਰੋਗਰਾਮ ਵਿਚ ਸਕੂਲ ਦੇ ਪਿ੍ੰਸੀਪਲ ਰਾਹੁਲ ਮਹਿਤਾ, ਕੈਂਪਸ ਇੰਚਾਰਜ ਜਗਵਿੰਦਰ ਸਿੰਘ, ਅਧਿਆਪਕ ਸਟਾਫ਼ ਵੀ ਮੌਜੂਦ ਰਹੇ | ਇਸ ਸਮਾਗਮ ਵਿਚ ਭਾਗ ਲੈਣ ਵਾਲੇ ਸਾਰੇ ਵਿਦਿਆਰਥੀਆਂ ਨੂੰ ਸਰਟੀਫ਼ਿਕੇਟ ਵੰਡੇ ਗਏ | ਇਸ ਤੋਂ ਇਲਾਵਾ ਪਹਿਲਾ, ਦੂਜਾ, ਤੀਸਰਾ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਸ੍ਰੀ ਸਹਿਜ ਪਾਠ ਕਮੇਟੀ, ਸ੍ਰੀ ਅੰਮਿ੍ਤਸਰ ਸਾਹਿਬ ਦੀ ਸੇਵਾਦਾਰ ਪ੍ਰਭਜੋਤ ਕੌਰ ਵਲੋਂ ਮੈਡਲਾਂ ਨਾਲ ਸਨਮਾਨਿਆ ਗਿਆ |

ਪਿਛਲੀ ਖ਼ਬਰ ਸਮਾਜ ਸੇਵੀ ਸੰਸਥਾ 'ਮਾਂ ਕੀ ਗੋਦ ਵੈੱਲਫ਼ੇਅਰ ਟਰੱਸਟ ਰੋੜੀ' ਨੂੰ ਜਥੇਦਾਰ ਦਾਦੂਵਾਲ ਵਲੋਂ ਐਂਬੂਲੈਂਸ ਭੇਟ ਅਗਲੀ ਖ਼ਬਰ ਮਾਰਚ ਦੀ ਗਰਮੀ ਕਣਕ ਲਈ ਖ਼ਤਰਾ, ਖੇਤੀਬਾੜੀ ਵਿਭਾਗ ਵਲੋਂ ਸਲਾਹ ਜਾਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।