06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-03-2026

ਸਮਾਜ ਸੇਵੀ ਸੰਸਥਾ 'ਮਾਂ ਕੀ ਗੋਦ ਵੈੱਲਫ਼ੇਅਰ ਟਰੱਸਟ ਰੋੜੀ' ਨੂੰ ਜਥੇਦਾਰ ਦਾਦੂਵਾਲ ਵਲੋਂ ਐਂਬੂਲੈਂਸ ਭੇਟ

ਅਜੀਤ ਡੈਸਕ 04-03-2026
ਤਲਵੰਡੀ ਸਾਬੋ, 2 ਮਾਰਚ (ਰਣਜੀਤ ਸਿੰਘ ਰਾਜੂ)-ਉੱਘੀ ਸਮਾਜ ਸੇਵੀ ਸੰਸਥਾ 'ਮਾਂ ਕੀ ਗੋਦ ਵੈਲਫ਼ੇਅਰ ਟਰੱਸਟ ਰੋੜੀ (ਹਰਿਆਣਾ) ਨੂੰ ਸਿੱਖ ਧਰਮ ਦੇ ਪ੍ਰਚਾਰਕ ਤੇ ਸੁੱਖ ਸੇਵਾ ਸਿਮਰਨ ਟਰੱਸਟ (ਰਜਿ:) ਦੇ ਚੇਅਰਮੈਨ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਵਲੋਂ ਐਂਬੂਲੈਂਸ ਗੱਡੀ ਭੇਟ ਕੀਤੀ ਗਈ ਤਾਂ ਕਿ ਕਲੱਬ ਸੜਕੀ ਹਾਦਸਿਆਂ ਦੇ ਪੀੜਿ੍ਹਆਂ ਨੂੰ ਸਮੇਂ ਸਿਰ ਇਲਾਜ ਮੁਹੱਈਆ ਕਰਵਾ ਸਕੇ | ਟਰੱਸਟ ਦੇ ਆਗੂਆਂ ਵਲੋਂ ਇੱਥੋਂ ਜਾਰੀ ਪ੍ਰੈਸ ਬਿਆਨ ਰਾਹੀਂ ਦੱਸਿਆ ਗਿਆ ਕਿ 'ਮਾਂ ਕੀ ਗੋਦ ਵੈੱਲਫ਼ੇਅਰ ਟਰੱਸਟ' ਦੇ ਪ੍ਰਧਾਨ ਸਵਰਾਜ ਸਿੰਘ ਝੋਰੜ ਅਤੇ ਸਾਥੀਆਂ ਨੇ ਪੰਥ ਪ੍ਰਸਿੱਧ ਧਾਰਮਿਕ ਸ਼ਖਸ਼ੀਅਤ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਕੋਲ ਪਹੁੰਚ ਕਰਕੇ ਇਕ ਐਬੂਲੈਂਸ ਗੱਡੀ ਵਾਸਤੇ ਬੇਨਤੀ ਕੀਤੀ ਗਈ ਸੀ ਕਿਉਂਕਿ ਜਥੇਦਾਰ ਦਾਦੂਵਾਲ ਧਰਮ ਪ੍ਰਚਾਰ/ਪ੍ਰਸਾਰ ਦੇ ਨਾਲ-ਨਾਲ ਮਨੁੱਖਤਾ ਦੀ ਸੇਵਾ ਲਈ ਆਪਣਾ ਬਣਦਾ ਯੋਗਦਾਨ ਪਾਉਂਦੇ ਰਹਿੰਦੇ ਹਨ | ਸੰਸਥਾ ਦੀ ਬੇਨਤੀ ਨੂੰ ਪ੍ਰਵਾਨ ਕਰਦਿਆਂ ਜਥੇਦਾਰ ਦਾਦੂਵਾਲ ਨੇ ਇੱਕ ਐਬੂਲੈਂਸ ਗੱਡੀ ਅੱਜ ਉਨਾਂ ਨੂੰ ਭੇਂਟ ਕੀਤੀ ਗਈ | ਸਵਰਾਜ ਸਿੰਘ ਝੋਰੜ ਨੇ ਗੱਲਬਾਤ ਕਰਦਿਆਂ ਦੱਸਿਆ ਕੇ ਉਨਾਂ ਦੀ ਸੰਸਥਾ ਵਲੋਂ ਸੜਕੀ ਦੁਰਘਟਨਾਵਾਂ ਦਾ ਸ਼ਿਕਾਰ ਹੋਣ ਵਾਲਿਆਂ ਨੂੰ ਹਸਪਤਾਲ ਪਹੁੰਚਾਉਣ ਦੇ ਨਾਲ ਬਜ਼ੁਰਗਾਂ ਨੂੰ ਕੰਨਾਂ ਵਾਲੀਆਂ ਮਸ਼ੀਨਾਂ ਭੇਂਟ ਕਰਨੀਆਂ, ਵਾਕਰ, ਵੀਲ੍ਹ ਚੇਅਰਾਂ ਭੇਂਟ ਕਰਨੀਆਂ ਵਰਗੇ ਸਮਾਜਿਕ ਕਾਰਜ ਕੀਤੇ ਜਾਂਦੇ ਹਨ | ਉਨ੍ਹਾਂ ਕੋਲ ਜੋ ਪਹਿਲਾਂ ਅਾੈਬੂਲੈਂਸ ਗੱਡੀ ਸੇਵਾ ਵਿਚ ਸੀ ਉਹ ਬਹੁਤ ਪੁਰਾਣੀ ਤੇ ਖ਼ਸਤਾ ਹਾਲਤ ਹੋ ਚੁੱਕੀ ਸੀ | ਉਨ੍ਹਾਂ ਨੇ ਕਈ ਵਿਧਾਇਕਾਂ ਤੇ ਸੰਸਦ ਮੈਂਬਰਾਂ ਨੂੰ ਨਵੀਂ ਐਂਬੂਲੈਂਸ ਵਾਸਤੇ ਬੇਨਤੀਆਂ ਕੀਤੀਆਂ ਪਰ ਕਿਸੇ ਨੇ ਸੁਣਵਾਈ ਨਹੀਂ ਕੀਤੀ ਜਦੋਂਕਿ ਜਥੇਦਾਰ ਦਾਦੂਵਾਲ ਨੇ ਉਨ੍ਹਾਂ ਦੇ ਕਾਰਜਾਂ ਨੂੰ ਦੇਖਦਿਆਂ ਇਹ ਐਂਬੂਲੈਂਸ ਭੇਟ ਕੀਤੀ ਹੈ | ਜਥੇਦਾਰ ਦਾਦੂਵਾਲ ਵਲੋਂ ਐਂਬੂਲੈਂਸ ਭੇਟ ਕਰਨ ਸਮੇਂ ਬੀਬੀ ਦਰਸ਼ਨ ਕੌਰ ਜੌੜਾ ਕਾਲਾਂਵਾਲੀ, ਨਿਰਮਲ ਸਿੰਘ ਪੰਚ, ਗੁਰਤੇਜ ਸਿੰਘ ਵਾਂਦਰ, ਸ਼ਿਵਜੰਟ ਸਿੰਘ ਖਾਲਸਾ, ਭੋਲਾ ਚੀਨੀ, ਕੇਵਲ ਸਿੰਘ, ਕੇਸਰ ਮੈਂਬਰ, ਜਸਕਰਨ ਸਿੰਘ, ਗੁਰਸੇਵਕ ਸਿੰਘ, ਬਲੌਰ ਸਿੰਘ, ਮੰਦਰ ਸਿੰਘ, ਜੀਤ ਖਾਨ, ਬਲਵਿੰਦਰ ਸਿੰਘ ਪੰਚ, ਜੱਸਾ ਸਰਪੰਚ, ਮੇਜਰ ਸਿੰਘ ਭੱਟੀ ਸਰਪੰਚ, ਗੁਰਮੇਲ ਸਿੰਘ ਚੇਅਰਮੈਨ, ਸਰਪੰਚ ਦਰਸ਼ਨ ਸਿੰਘ, ਲਾਭ ਸਿੰਘ ਪੰਚ, ਪਾਲੀ ਮੈਂਬਰ, ਮਹਿਮਾ ਸਿੰਘ, ਸੁਖਦੇਵ ਮੈਂਬਰ, ਰਾਜਾ ਰਾਮ, ਸ਼ੌਂਕੀ ਗਰਗ, ਡਾਕਟਰ ਧਰਮਪਾਲ, ਡਾਕਟਰ ਹੇਮਰਾਜ, ਸੁਖਦੇਵ ਬਲਾਕ ਸੰਮਤੀ ਮੈਂਬਰ, ਧਰਮਪਾਲ ਸਰਪੰਚ ਮੱਤੜ, ਗਗਨ ਸ਼ਰਮਾ, ਅਜੀਤ ਸਿੰਘ ਮੱਲੜੀ, ਪਾਲਾ ਸਿੰਘ,ਸੀਰਾ ਭੰਗੂ, ਗੁਰਲਾਲ ਮੈਂਬਰ, ਜਰਨੈਲ ਸਿੰਘ ਪ੍ਰਧਾਨ ਗੁਰਦੁਆਰਾ ਪਾਤਸ਼ਾਹੀ ਦਸਵੀਂ ਰੋੜੀ ਆਦਿ ਵੀ ਮੌਜੂਦ ਸਨ |
ਪਿਛਲੀ ਖ਼ਬਰ ਗੁਰੂ ਰਵਿਦਾਸ ਜੀ ਚਰਨ ਛੋਹ ਗੰਗਾ ਬੋਹਾ ਵਿਖੇ ਮਹਾਨ ਸੰਤ ਸੰਮੇਲਨ <br/> ਅਗਲੀ ਖ਼ਬਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮੂਲ ਮੰਤਰ ਤੇ ਪਾਠ ਦੇ ਸੁੰਦਰ ਲਿਖਾਈ ਮੁਕਾਬਲੇ ਕਰਵਾਏ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।