04-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-03-2026

ਸੋਸ਼ਲ ਮੀਡੀਆ ਰਾਹੀਂ ਬਣੀ 'ਆਪ' ਸਰਕਾਰ ਦਾ ਹੁਣ ਸੋਸ਼ਲ ਮੀਡੀਆ 'ਤੇ ਹੋ ਰਿਹਾ ਤਿੱਖਾ ਵਿਰੋਧ-ਸੇਖੋਂ <br/>

ਅਜੀਤ ਡੈਸਕ 08-03-2026
ਬਾਲਿਆਂਵਾਲੀ, 7 ਮਾਰਚ (ਕੁਲਦੀਪ ਮਤਵਾਲਾ)-ਸੋਸ਼ਲ ਮੀਡੀਆ ਦੇ ਪ੍ਰਚਾਰ ਰਾਹੀਂ ਪੰਜਾਬ 'ਚ ਬਣੀ ਆਮ ਆਦਮੀ ਪਾਰਟੀ ਦੀ ਮਾਨ ਸਰਕਾਰ ਦਾ ਹੁਣ ਲੋਕਾਂ ਵਲੋਂ ਸੋਸ਼ਲ ਮੀਡੀਆ 'ਤੇ ਤਿੱਖਾ ਵਿਰੋਧ ਕੀਤਾ ਜਾ ਰਿਹਾ ਹੈ | ਉਕਤ ਸ਼ਬਦਾਂ ਦਾ ਪ੍ਰਗਟਾਵਾ ਸਾਬਕਾ ਕੈਬਨਿਟ ਮੰਤਰੀ ਜਨਮੇਜਾ ਸਿੰਘ ਸੇਖੋਂ (ਹਲਕਾ ਇੰਚਾਰਜ ਮੌੜ) ਨੇ ਕਰਦਿਆਂ ਕਿਹਾ ਕਿ 4 ਸਾਲ ਤੋਂ ਵੱਧ ਸਮਾਂ ਬੀਤ ਚੁੱਕਾ ਹੈ ਪ੍ਰੰਤੂ ਸੂਬਾ ਸਰਕਾਰ ਨੇ ਕੀਤੇ ਵਾਅਦੇ ਪੂਰੇ ਨਹੀਂ ਕੀਤੇ | ਉਨ੍ਹਾਂ ਕਿਹਾ ਕਿ ਪੰਜਾਬ ਦਾ ਹੁਣ ਤੱਕ ਜਿਨ੍ਹਾਂ ਵੀ ਵਿਕਾਸ ਹੋਇਆ ਹੈ ਉਹ ਮਰਹੂਮ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਸਮੇਂ ਹੀ ਕੀਤਾ ਗਿਆ ਹੈ ਹੋਰ ਕਿਸੇ ਵੀ ਸਰਕਾਰ ਨੇ ਪੰਜਾਬ ਦੇ ਲੋਕਾਂ ਦੀ ਸਾਰ ਨਹੀਂ ਲਈ ਨਹੀ ਤੇ ਸਿਰਫ਼ ਲਾਰੇ ਲੱਪਿਆਂ ਨਾਲ ਡੰਗ ਟਪਾਇਆ ਹੈ | ਲੋਕ ਹੁਣ ਆਪ ਵਾਲਿਆਂ ਦੀ ਸਰਕਾਰ ਤੋਂ ਅੱਕ ਚੁੱਕੇ ਹਨ ਅਤੇ ਲੋਕ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਨੂੰ ਬੇਸਬਰੀ ਨਾਲ ਉਡੀਕ ਰਹੇ ਹਨ ਤਾਂ ਕਿ ਲੋਕਾਂ ਦੀ ਖੇਤਰੀ ਪਾਰਟੀ ਸ਼ੋ੍ਰਮਣੀ ਅਕਾਲੀ ਦਲ ਦੀ ਸਰਕਾਰ ਬਣਾਈ ਜਾ ਸਕੇ | ਇਸ ਮੌਕੇ ਸੇਖੋਂ ਨੇ ਹਲਕਾ ਮੌੜ ਦੇ ਲੋਕਾਂ ਨੂੰ ਅਪੀਲ ਕੀਤੀ 8 ਮਾਰਚ ਨੂੰ ਮੌੜ ਮੰਡੀ ਦੀ ਪੁਰਾਣੀ ਅਨਾਜ ਮੰਡੀ 'ਚ ਕੀਤੀ ਜਾ ਰਹੀ 'ਪੰਜਾਬ ਬਚਾਓ' ਰੈਲੀ 'ਚ ਪਰਿਵਾਰਾਂ ਸਮੇਤ ਵੱਧ ਤੋਂ ਵੱਧ ਸ਼ਮੂਲੀਅਤ ਕਰਨ | ਇਸ ਰੈਲੀ 'ਚ ਪਾਰਟੀ ਦੇ ਕੌਮੀ ਪ੍ਰਧਾਨ ਸੁਖਬੀਰ ਸਿੰਘ ਬਾਦਲ, ਹਰਸਿਮਰਤ ਕੌਰ ਬਾਦਲ (ਮੈਂਬਰ ਪਾਰਲੀਮੈਂਟ), ਬਿਕਰਮਜੀਤ ਸਿੰਘ ਮਜੀਠੀਆ, ਸਿਕੰਦਰ ਸਿੰਘ ਮਲੂਕਾ, ਜ਼ਿਲ੍ਹਾ ਪ੍ਰਧਾਨ ਜਗਸੀਰ ਸਿੰਘ ਕਲਿਆਣ ਆਦਿ ਦਿੱਗਜ਼ ਆਗੂ ਪਹੁੰਚ ਰਹੇ ਹਨ | ਇਸ ਮੌਕੇ ਉਨ੍ਹਾਂ ਨਾਲ ਜ਼ਿਲ੍ਹਾ ਬਠਿੰਡਾ ਦੇ ਸੀਨੀਅਰ ਮੀਤ ਪ੍ਰਧਾਨ ਸੰਦੀਪ ਸਿੰਘ ਬਾਠ ਤੇ ਅਮਨਦੀਪ ਸਿੰਘ ਅਮਨਾ, ਜਸਵੀਰ ਸਿੰਘ ਜੌੜਾ, ਚੇਅਰਮੈਨ ਸੁਖਜਿੰਦਰ ਸਿੰਘ ਪੱਪਾ, ਅਮਰਾ ਸਿੰਘ ਨੰਬਰਦਾਰ, ਕੋਆਰਡੀਨੇਟਰ ਜਗਜੀਤ ਸਿੰਘ ਸਿੱਧੂ, ਤਵਿੰਦਰਵੀਰ ਸਿੰਘ ਫੂਲਕਾ, ਧੰਨਾ ਸਿੰਘ ਕੋਟੜਾ, ਬਲਜੀਤ ਸਿੰਘ ਕੋਟੜਾ, ਬੂਟਾ ਸਿੰਘ ਨੰਬਰਦਾਰ ਝੰਡੂਕੇ, ਜੱਜ ਢਿੱਲੋਂ ਝੰਡੂਕੇ ਹਾਜ਼ਰ ਸਨ |

ਪਿਛਲੀ ਖ਼ਬਰ ਯਾਦਵਿੰਦਰਾ ਸਾਇੰਸਜ਼ ਵਿਭਾਗ ਨੂੰ ਐੱਨ.ਸੀ.ਟੀ.ਈ ਵਲੋਂ ਬੀ.ਐਸ.ਸੀ./ਬੀ.ਐੱਡ ਵਰਗੇ ਪੇਸ਼ੇਵਰ ਕੋਰਸਾਂ ਦੀ ਪ੍ਰਵਾਨਗੀ ਅਗਲੀ ਖ਼ਬਰ 4 ਕਿੱਲੋ ਭੁੱਕੀ ਚੂਰਾ ਪੋਸਤ ਸਣੇ ਇਕ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।