04-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-03-2026

ਯਾਦਵਿੰਦਰਾ ਸਾਇੰਸਜ਼ ਵਿਭਾਗ ਨੂੰ ਐੱਨ.ਸੀ.ਟੀ.ਈ ਵਲੋਂ ਬੀ.ਐਸ.ਸੀ./ਬੀ.ਐੱਡ ਵਰਗੇ ਪੇਸ਼ੇਵਰ ਕੋਰਸਾਂ ਦੀ ਪ੍ਰਵਾਨਗੀ

ਅਜੀਤ ਡੈਸਕ 08-03-2026
ਤਲਵੰਡੀ ਸਾਬੋ, 7 ਮਾਰਚ (ਰਣਜੀਤ ਸਿੰਘ ਰਾਜੂ)- ਰਾਸ਼ਟਰੀ ਅਧਿਆਪਕ ਸਿੱਖਿਆ ਪ੍ਰੀਸ਼ਦ (ਐੱਨ.ਸੀ.ਟੀ.ਈ) ਜੋ ਭਾਰਤ ਸਰਕਾਰ ਦੀ ਇਕ ਵਿਧਾਨਕ ਸੰਸਥਾ ਹੈ ਤੇ ਜਿਸ ਦਾ ਉਦੇਸ਼ ਦੇਸ਼ ਭਰ ਵਿਚ ਅਧਿਆਪਕ ਸਿੱਖਿਆ ਦੇ ਯੋਜਨਾਬੱਧ ਅਤੇ ਤਾਲਮੇਲ ਵਾਲੇ ਵਿਕਾਸ ਨੂੰ ਪ੍ਰਾਪਤ ਕਰਨਾ ਅਤੇ ਸੰੰਬੰਧਿਤ ਨਿਯਮਾਂ ਤੇ ਮਿਆਰਾਂ ਨੂੰ ਨਿਰਧਾਰਿਤ ਕਰਨਾ ਹੈ ਵਲੋਂ ਆਪਣੇ ਏਕੀਕਿ੍ਤ ਅਧਿਆਪਕ ਸਿੱਖਿਆ ਪ੍ਰੋਗਰਾਮ (ਆਈ.ਟੀ.ਈ.ਪੀ) ਅਧੀਨ ਪੰਜਾਬੀ ਯੂਨੀਵਰਸਿਟੀ ਕੈਂਪਸ ਤਲਵੰਡੀ ਸਾਬੋ ਦੇ ਯਾਦਵਿੰਦਰਾ ਸਾਇੰਸਜ਼ ਵਿਭਾਗ ਨੂੰ ਸੈਸ਼ਨ 2026-27 ਤੋਂ ਇੱਕ 4 ਸਾਲਾ ਬੀ.ਐਸ.ਸੀ,ਬੀ.ਐੱਡ ਇੰਟੈਗਰੇਟਿਡ ਕੋਰਸ ਚਲਾਉਣ ਦੀ ਪ੍ਰਵਾਨਗੀ ਦਿੱਤੀ ਗਈ ਹੈ |
ਕੈਂਪਸ ਪ੍ਰਬੰਧਕਾਂ ਵਲੋਂ ਜਾਰੀ ਪ੍ਰੈੱਸ ਬਿਆਨ ਮੁਤਾਬਿਕ ਕੈਂਪਸ ਡਾਇਰੈਕਟਰ ਪ੍ਰੋਫੈਸਰ (ਡਾ.) ਅਮਨਦੀਪ ਸਿੰਘ ਨੇ ਇਸ ਤੇ ਖ਼ੁਸ਼ੀ ਦਾ ਇਜ਼ਹਾਰ ਕਰਦਿਆਂ ਵਿਭਾਗ ਨੂੰ ਵਧਾਈ ਦਿੰਦੇ ਹੋਏ ਆਖਿਆ ਕਿ ਆਸ ਪਾਸ ਦੇ ਇਲਾਕੇ ਤੋਂ ਸਕੂਲ ਅਧਿਆਪਨ ਕਿੱਤਾ ਅਪਣਾਉਣ ਦੇ ਚਾਹਵਾਨ ਵਿਦਿਆਰਥੀਆਂ ਅਤੇ ਮਾਪਿਆਂ ਲਈ ਇਹ ਕੋਰਸ ਬਹੁਤ ਹੀ ਲਾਹੇਵੰਦ ਸਾਬਤ ਹੋਏਗਾ | ਪ੍ਰੈੱਸ ਬਿਆਨ _ਚ ਵਿਭਾਗ ਦੇ ਮੁਖੀ ਡਾ. ਪ੍ਰੀਤੀ ਬਾਂਸਲ ਨੇ ਦੱਸਿਆ ਕਿ ਯਾਦਵਿੰਦਰਾ ਸਾਇੰਸਜ਼ ਵਿਭਾਗ ਤਲਵੰਡੀ ਸਾਬੋ ਨੂੰ ਇਸ ਕੋਰਸ ਦੀਆਂ 50 ਸੀਟਾਂ ਦੀ ਪ੍ਰਵਾਨਗੀ ਮਿਲੀ ਹੈ | ਕੌਮੀ ਪੱਧਰ ਤੇ ਲਈ ਜਾਣ ਵਾਲੀ ਪ੍ਰੀਖਿਆ ਤੇ ਆਧਾਰਿਤ ਸੈਂਟਰਲ ਲੈਵਲ ਕੌਂਸਲਿੰਗ ਰਾਹੀਂ ਇਹ 50 ਸੀਟਾਂ ਭਰੀਆਂ ਜਾਣਗੀਆਂ | ਉਨ੍ਹਾਂ ਮੁਤਾਬਿਕ ਐੱਨ.ਟੀ. ਏ. ਵਲੋਂ ਇਸ ਕੋਰਸ ਲਈ ਸੈਸ਼ਨ 2026-27 ਦਾਖ਼ਲਿਆਂ ਵਾਸਤੇ ਆਉਣ ਵਾਲੀ 17 ਅਪ੍ਰੈਲ ਨੂੰ ਪ੍ਰੀਖਿਆ ਲਈ ਜਾ ਰਹੀ ਹੈ ਜਿਸ ਲਈ ਵਿੱਦਿਅਕ ਯੋਗਤਾ 12ਵੀਂ ਸ਼੍ਰੇਣੀ ਹੈ ਅਤੇ ਚਾਹਵਾਨ ਵਿਦਿਆਰਥੀ ਐੱਨ.ਟੀ.ਏ. ਦੀ ਵੈੱਬਸਾਈਟ ਤੇ ਜਾ ਕੇ ਆਖ਼ਰੀ ਮਿਤੀ 10 ਮਾਰਚ ਤੱਕ ਆਨਲਾਈਨ ਵਿਧੀ ਰਾਹੀਂ ਬਿਨੈ ਕਰ ਸਕਦੇ ਹਨ | ਉਨ੍ਹਾਂ ਆਸ ਪ੍ਰਗਟਾਈ ਕਿ ਇਲਾਕੇ ਦੇ ਸਕੂਲ ਅਧਿਆਪਕ ਇਸ ਕੋਰਸ ਦੀ ਉਪਲਬਧਤਾ ਜਾਣ ਕੇ ਵੱਧ ਤੋਂ ਵੱਧ ਵਿਦਿਆਰਥੀਆਂ ਦਾ ਮਾਰਗ ਦਰਸ਼ਨ ਕਰ ਸਕਣਗੇ | ਇੱਥੇ ਦੱਸਣਾ ਬਣਦਾ ਹੈ ਕਿ ਰਾਸ਼ਟਰੀ ਅਧਿਆਪਕ ਸਿੱਖਿਆ ਪ੍ਰੀਸ਼ਦ ਨਾ ਸਿਰਫ਼ ਅਧਿਆਪਕਾਂ ਦੇ ਪੇਸ਼ੇਵਰ ਵਿਕਾਸ ਲਈ ਯਤਨਸ਼ੀਲ ਹੈ ਬਲਕਿ ਦੇਸ਼ ਵਿਚ ਗੁਣਵੱਤਾ ਵਾਲੇ ਅਧਿਆਪਕ ਸਿੱਖਿਆ ਦੇ ਟੀਚੇ ਨੂੰ ਪ੍ਰਾਪਤ ਕਰਨ ਦਾ ਵੀ ਉਦੇਸ਼ ਰੱਖਦੀ ਹੈ |
ਪਿਛਲੀ ਖ਼ਬਰ ਬੱਲ੍ਹੋ ਦੀ ਵਿਲੱਖਣ ਪਹਿਲ : ਸੱਸ ਨੂੰ ਹ ਦੇ ਰਿਸ਼ਤਿਆਂ 'ਚ ਮਿਠਾਸ ਭਰਨ ਲਈ ਬੈਸਟ ਸੱਸ ਐਵਾਰਡ ਕੀਤਾ ਸ਼ੁਰੂ ਅਗਲੀ ਖ਼ਬਰ ਸੋਸ਼ਲ ਮੀਡੀਆ ਰਾਹੀਂ ਬਣੀ 'ਆਪ' ਸਰਕਾਰ ਦਾ ਹੁਣ ਸੋਸ਼ਲ ਮੀਡੀਆ 'ਤੇ ਹੋ ਰਿਹਾ ਤਿੱਖਾ ਵਿਰੋਧ-ਸੇਖੋਂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।