09-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-03-2026

ਅਕਾਲੀ ਦਲ ਐੱਸ.ਸੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਬਣੇ ਰਾਜਵੰਤ ਸਿੰਘ ਕੋਟਭਾਰਾ ਨੂੰ ਰਵੀਪ੍ਰੀਤ ਸਿੰਘ ਸਿੱਧੂ ਨੇ ਕੀਤਾ ਸਨਮਾਨਿਤ <br/>

ਅਜੀਤ ਡੈਸਕ 30-03-2026

ਤਲਵੰਡੀ ਸਾਬੋ, 29 ਮਾਰਚ (ਰਣਜੀਤ ਸਿੰਘ ਰਾਜੂ)-ਜਥੇਬੰਦਕ ਢਾਂਚੇ ਦੇ ਵਿਸਥਾਰ ਤਹਿਤ ਸ਼੍ਰੋਮਣੀ ਅਕਾਲੀ ਦਲ (ਬਾਦਲ) ਵਲੋਂ ਵੱਖ-ਵੱਖ ਵਿੰਗਾਂ 'ਚ ਕੀਤੀਆਂ ਜਾ ਰਹੀਆਂ ਨਿਯੁਕਤੀਆਂ ਦੀ ਲੜੀ ਤਹਿਤ ਐੱਸ.ਸੀ ਵਿੰਗ ਜ਼ਿਲ੍ਹਾ ਬਠਿੰਡਾ ਦੇ ਪ੍ਰਧਾਨ ਬਣਾਏ ਰਾਜਵੰਤ ਸਿੰਘ ਕੋਟਭਾਰਾ ਨੇ ਅੱਜ ਇੱਥੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਰਵੀਪ੍ਰੀਤ ਸਿੰਘ ਸਿੱਧੂ ਦੀ ਰਿਹਾਇਸ਼ ਵਿਖੇ ਪਹੁੰਚ ਕੇ ਉਨ੍ਹਾਂ ਨਾਲ ਮੁਲਾਕਾਤ ਕੀਤੀ | ਮੁਲਾਕਾਤ ਦੌਰਾਨ ਪਾਰਟੀ ਦੀ ਮਜ਼ਬੂਤੀ ਤੇ ਖ਼ਾਸ ਕਰਕੇ ਐੱਸ.ਸੀ ਵਿੰਗ ਦੀ ਜ਼ਿਲ੍ਹਾ ਇਕਾਈ ਦੇ ਗਠਨ ਸਬੰਧੀ ਵੀਚਾਰ ਚਰਚਾ ਕੀਤੀ ਗਈ | ਹਲਕਾ ਇੰਚਾਰਜ ਰਵੀਪ੍ਰੀਤ ਸਿੰਘ ਸਿੱਧੂ ਨੇ ਰਾਜਵੰਤ ਸਿੰਘ ਕੋਟਭਾਰਾ ਨੂੰ ਸ਼ੁੱਭਕਾਮਨਾਵਾਂ ਭੇਟ ਕਰਦਿਆਂ ਨਵੀਂ ਨਿਯੁਕਤੀ ਤੇ ਉਨਾਂ ਦਾ ਮੂੰਹ ਮਿੱਠਾ ਕਰਵਾਇਆ | ਮੁਲਾਕਾਤ ਦੌਰਾਨ ਜਸਪਾਲ ਸਿੰਘ ਕੋਟਭਾਰਾ, ਬਲਦੇਵ ਸਿੰਘ ਕੋਟਭਾਰਾ ਤੇ ਹਰਤਾਬਲ ਸਿੰਘ ਸੁੱਖੀ ਨਿੱਜੀ ਸਹਾਇਕ ਸਿੱਧੂ ਵੀ ਮੌਜੂਦ ਸਨ | ਉੱਧਰ ਰਾਜਵੰਤ ਸਿੰਘ ਕੋਟਭਾਰਾ ਨੂੰ ਪਾਰਟੀ ਦੇ ਐੱਸ.ਸੀ ਵਿੰਗ ਦਾ ਜ਼ਿਲ੍ਹਾ ਪ੍ਰਧਾਨ ਬਣਾਏ ਜਾਣ ਤੇ ਹਲਕਾ ਤਲਵੰਡੀ ਸਾਬੋ ਦੇ ਅਕਾਲੀ ਆਗੂਆਂ ਦਵਿੰਦਰ ਸਿੰਘ ਕੋਟਬਖਤੂ, ਐਡਵੋਕੇਟ ਸਤਿੰਦਰ ਸਿੰਘ ਸਿੱਧੂ, ਜਸਵਿੰਦਰ ਸਿੰਘ ਜ਼ੈਲਦਾਰ, ਰਵੀ ਕੁਮਾਰ ਕੋਕੀ ਕੌਂਸਲਰ, ਬੂਟਾ ਸਿੰਘ ਕੌਰੇਆਣਾ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਗੁਰਤੇਜ ਸਿੰਘ ਨਸੀਬਪੁਰਾ, ਗੁਰਾਦਿੱਤਾ ਸਿੰਘ ਮੈਂਬਰ ਬਲਾਕ ਸੰਮਤੀ,ਭਿੰਦਾ ਸਿੰਘ ਜੱਜਲ, ਅਮਨਦੀਪ ਸਿੰਘ ਸੇਖੂ,ਗੁਰਮੀਤ ਸਿੰਘ ਮੀਤਾ, ਗਿਆਨੀ ਨਛੱਤਰ ਸਿੰਘ ਜਗਾ, ਬੂਟਾ ਸਿੰਘ ਸੀਂਗੋ, ਮੱਖਣ ਸਿੰਘ ਸੀਂਗੋ, ਹਰਮੋਹਿੰਦਰ ਸਿੰਘ, ਰਣਜੀਤ ਸਿੰਘ ਮਲਕਾਣਾ, ਤੇਜਾ ਸਿੰਘ ਮਲਕਾਣਾ, ਡਾ.ਗੁਰਮੇਲ ਸਿੰਘ ਘਈ, ਜਲੌਰ ਸਿੰਘ ਆਦਿ ਨੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਸੰਸਦ ਮੈਂਬਰ ਬੀਬਾ ਹਰਸਿਮਰਤ ਕੌਰ ਬਾਦਲ ਦਾ ਧੰਨਵਾਦ ਕਰਦਿਆਂ ਵਿਸ਼ਵਾਸ ਪ੍ਰਗਟਾਇਆ ਇਸ ਨਾਲ ਪਾਰਟੀ ਦੇ ਉਕਤ ਵਿੰਗ ਨੂੰ ਜ਼ਿਲੇ੍ਹ ਅੰਦਰ ਹੋਰ ਮਜ਼ਬੂਤੀ ਮਿਲੇਗੀ |

ਪਿਛਲੀ ਖ਼ਬਰ ਸੇਵਾ ਮੁਕਤੀ 'ਤੇ ਵਿਸ਼ੇਸ਼-ਅਧਿਆਪਕ ਬਚਿੱਤਰ ਸਿੰਘ <br/> ਅਗਲੀ ਖ਼ਬਰ ਮੱੁਖ ਮਹਿਮਾਨ ਸ਼ਸ਼ੀ ਸਿੱਕਾ ਨੇ ਨਸ਼ਾ ਮੁਕਤੀ ਕੇਂਦਰ ਸਿਵਲ ਹਸਪਤਾਲ ਵਿਖੇ ਸੈਮੀਨਾਰ ਲਗਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।