09-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-03-2026

ਸਹਾਰਾ ਸਮਾਜ ਸੇਵਾ ਵਲੋਂ ਸਹਾਰਾ ਧਾਮ ਦੀ ਸ਼ੁਰੂਆਤ-ਸੰਦੀਪ ਵਰਮਾ

ਅਜੀਤ ਡੈਸਕ 30-03-2026
ਰਾਮਪੁਰਾ ਫੂਲ, 29 ਮਾਰਚ (ਹੇਮੰਤ ਕੁਮਾਰ ਸ਼ਰਮਾ)-ਸਹਾਰਾ ਸਮਾਜ ਸੇਵਾ ਰਾਮਪੁਰਾ ਫੂਲ ਦੇ ਪ੍ਰਧਾਨ ਸੰਦੀਪ ਵਰਮਾ ਨੇ ਦੱਸਿਆ ਕਿ ਮਾਨਵਤਾ ਦੀ ਸੇਵਾ ਤੋਂ ਵੱਡਾ ਕੋਈ ਧਰਮ ਨਹੀਂ ਹੁੰਦਾ ਅਤੇ ਇਹੀ ਸੋਚ ਨਾਲ ਉਨ੍ਹਾਂ ਦੀ ਟੀਮ ਪਿਛਲੇ ਲੰਬੇ ਸਮੇਂ ਤੋਂ ਸੜਕ ਹਾਦਸਿਆਂ ਵਿਚ ਜ਼ਖ਼ਮੀ ਹੋਏ ਲੋਕਾਂ ਦੀ ਮਦਦ ਕਰ ਰਹੀ ਹੈ | ਉਨ੍ਹਾਂ ਦੱਸਿਆ ਕਿ 'ਐਂਬੂਲੈਂਸ' ਰਾਹੀਂ ਜਿੱਥੇ ਵੀ ਐਕਸੀਡੈਂਟ ਦੀ ਸੂਚਨਾ ਮਿਲਦੀ ਹੈ, ਉਨ੍ਹਾਂ ਦੀ ਟੀਮ ਤੁਰੰਤ ਮੌਕੇ 'ਤੇ ਪਹੁੰਚ ਕੇ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਉਂਦੀ ਹੈ, ਪਹਿਲਾਂ ਮਕਸਦ ਬੇ-ਸਹਾਰੇ ਵਿਅਕਤੀਆਂ ਦੀ ਅਤੇ ਲਾਵਾਰਸ ਲਾਸ਼ਾਂ ਦੀ ਪਹਿਚਾਣ ਕਰਵਾਉਣਾ, ਵਿਅਕਤੀਆਂ ਦੀ ਸ਼ਨਾਖਤ ਨਾ ਹੋਣ 'ਤੇ ਆਸ਼ਰਮ ਵਿਚ ਭੇਜਣਾ ਤੇ ਲਾਵਾਰਸ ਲਾਸ਼ਾਂ ਦਾ ਅੰਤਿਮ ਸੰਸਕਾਰ ਕਰਨਾ ਅਤੇ ਲੋੜ ਪੈਣ 'ਤੇ ਖ਼ੂਨਦਾਨ ਕੈਂਪ ਅਤੇ ਹੋਰ ਸਹਾਇਤਾ ਵੀ ਮੁਹੱਈਆ ਕਰਵਾਈ ਜਾਂਦੀ ਹੈ | ਸੰਦੀਪ ਵਰਮਾ ਨੇ ਦੱਸਿਆ ਕਿ ਸਹਾਰਾ ਸਮਾਜ ਸੇਵਾ ਵਲੋਂ ਬੇਸਹਾਰਾ ਅਤੇ ਲੋੜਵੰਦ ਲੋਕਾਂ ਲਈ ਇੱਕ ਬੇ-ਸਹਾਰਿਆ ਦਾ ਘਰ ਤਿਆਰ ਕੀਤਾ ਜਾ ਰਿਹਾ ਹੈ, ਤਾਂ ਜੋ ਜਿਨ੍ਹਾਂ ਕੋਲ ਰਹਿਣ ਲਈ ਥਾਂ ਨਹੀਂ, ਉਨ੍ਹਾਂ ਨੂੰ ਸੁਰੱਖਿਅਤ ਛੱਤ ਮੁਹੱਈਆ ਕਰਵਾਈ ਜਾ ਸਕੇ | ਇਸ ਉਪਰਾਲੇ ਲਈ ਉਨ੍ਹਾਂ ਨੇ ਦਾਨੀ ਸੱਜਣਾਂ ਨੂੰ ਖੁੱਲ੍ਹ ਕੇ ਸਹਿਯੋਗ ਦੇਣ ਦੀ ਅਪੀਲ ਕੀਤੀ, ਤਾਂ ਜੋ ਇਹ ਸੇਵਾ ਕਾਰਜ ਹੋਰ ਵਿਸਥਾਰ ਲੈ ਸਕੇ | ਇਸ ਮੌਕੇ ਸਹਾਰਾ ਦੇ ਮੀਤ ਪ੍ਰਧਾਨ ਸੁਖਦੇਵ ਸਿੰਘ ਕਾਲਾ, ਮਨੋਜ ਕੁਮਾਰ ਖ਼ਜ਼ਾਨਚੀ, ਕੇਵਲ ਸਿੰਘ ਸੈਕਟਰੀ, ਅਕਾਸ਼ ਕੋਸਲ ਕਾਨੂੰਨੀ ਸਲਾਹਕਾਰ, ਰਜਨੀਸ਼ ਕਰਕਰਾ ਸਹਾਇਕ ਪੈੱ੍ਰਸ ਸਕੱਤਰ, ਜਸਪਾਲ ਸਿੰਘ ਹੈਪੀ ਸਲਾਹਕਾਰ, ਮੈਂਬਰ ਗੁਰਤੇਜ ਸਿੰਘ ਕਾਲਾ, ਪ੍ਰਦੀਪ ਕੁਮਾਰ, ਜਗਤਾਰ ਸਿੰਘ ਤਾਰੀ, ਵਰਿੰਦਰ ਸਿੰਘ ਬਿੰਦਰ, ਹਰਜੀਵਨ ਸਿੰਘ ਖ਼ਾਲਸਾ, ਸੁਖਚੈਨ ਸਿੰਘ ਸੁੱਖਾ, ਗਗਨਦੀਪ ਸਿੰਘ, ਅਜੀਤ ਅਗਰਵਾਲ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਖਿਡਾਰੀਆਂ ਨੂੰ ਬੁਨਿਆਦੀ ਖੇਡ ਸਹੂਲਤਾਂ ਮੁਹੱਈਆ ਕਰਵਾਉਣ 'ਚ ਵੀ ਫ਼ੇਲ੍ਹ ਰਹੀ ਹੈ ਸਰਕਾਰ-ਜੀਤਮਹਿੰਦਰ ਸਿੱਧੂ <br/> ਅਗਲੀ ਖ਼ਬਰ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਕਰਵਾਏ ਹਫ਼ਤਾਵਾਰੀ ਗੁਰਮਤਿ ਸਮਾਗਮ, 200 ਪ੍ਰਾਣੀਆਂ ਨੇ ਛਕਿਆ ਅੰਮਿ੍ਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।