09-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-03-2026

ਖਿਡਾਰੀਆਂ ਨੂੰ ਬੁਨਿਆਦੀ ਖੇਡ ਸਹੂਲਤਾਂ ਮੁਹੱਈਆ ਕਰਵਾਉਣ 'ਚ ਵੀ ਫ਼ੇਲ੍ਹ ਰਹੀ ਹੈ ਸਰਕਾਰ-ਜੀਤਮਹਿੰਦਰ ਸਿੱਧੂ <br/>

ਅਜੀਤ ਡੈਸਕ 30-03-2026
ਤਲਵੰਡੀ ਸਾਬੋ, 29 ਮਾਰਚ (ਰਣਜੀਤ ਸਿੰਘ ਰਾਜੂ)-ਸੂਬੇ ਦੀ ਆਮ ਆਦਮੀ ਪਾਰਟੀ ਸਰਕਾਰ ਨੇ ਜੋ ਵੀ ਕੰਮ ਕੀਤੇ ਹਨ ਉਹ ਸਿਰਫ਼ ਇਸ਼ਤਿਹਾਰਾਂ ਚ ਹੀ ਕੀਤੇ ਹਨ ਜਦੋਂਕਿ ਜ਼ਮੀਨੀ ਹਕੀਕਤ ਇਹ ਹੈ ਕਿ ਖੇਡਾਂ ਦੇ ਵਿਕਾਸ ਦੇ ਵੱਡੇ-ਵੱਡੇ ਦਾਅਵੇ ਕਰਨ ਵਾਲੀ ਆਮ ਆਦਮੀ ਪਾਰਟੀ ਸਰਕਾਰ ਸੂਬੇ ਦੇ ਖਿਡਾਰੀਆਂ ਨੂੰ ਖੇਡ ਸਹੂਲਤਾਂ ਮੁਹੱਈਆ ਕਰਵਾਉਣ 'ਚ ਵੀ ਫ਼ੇਲ੍ਹ ਰਹੀ ਹੈ | ਉਕਤ ਵਿਚਾਰਾਂ ਦਾ ਪ੍ਰਗਟਾਵਾ ਕਾਂਗਰਸ ਦੇ ਸੀਨੀਅਰ ਆਗੂ ਤੇ ਹਲਕੇ ਦੇ ਸਾਬਕਾ ਵਿਧਾਇਕ ਜੀਤਮਹਿੰਦਰ ਸਿੰਘ ਸਿੱਧੂ ਨੇ ਇੱਥੇ ਗੱਲਬਾਤ ਦੌਰਾਨ ਕੀਤਾ | ਸਿੱਧੂ ਜੋ ਕਿ ਪਿੰਡ ਤਿਉਣਾ ਪੁਜਾਰੀਆਂ ਵਿਖੇ ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਵੱਲੋਂ ਕਰਵਾਏ ਕਿ੍ਕੇਟ ਟੂਰਨਾਮੈਂਟ ਚ ਮੁੱਖ ਮਹਿਮਾਨ ਵਜੋਂ ਸ਼ਮੂਲੀਅਤ ਕਰਨ ਲਈ ਵਿਸ਼ੇਸ਼ ਤੌਰ 'ਤੇ ਪਹੁੰਚੇ ਸਨ ਨੇ ਬਾਅਦ 'ਚ ਇੱਥੇ ਗੱਲਬਾਤ ਕਰਦਿਆਂ ਕਿਹਾ ਕਿ ਉਹ ਪਿੰਡਾਂ 'ਚ ਜਦੋਂ ਵੀ ਖੇਡ ਮੇਲਿਆਂ ਆਦਿ ਚ ਜਾਂਦੇ ਹਨ ਤਾਂ ਦੇਖਣ 'ਚ ਆਇਆ ਹੈ ਕਿ ਪਿਛਲੀਆਂ ਸਰਕਾਰਾਂ ਸਮੇਂ ਪਿੰਡਾਂ 'ਚ ਖੇਡਾਂ ਦੇ ਵਿਕਾਸ ਲਈ ਜੋ ਹੋ ਗਿਆ ਸੋ ਹੋ ਗਿਆ ਆਮ ਆਦਮੀ ਪਾਰਟੀ ਸਰਕਾਰ ਨੇ ਖਿਡਾਰੀਆਂ ਨੂੰ ਉਤਸ਼ਾਹਿਤ ਕਰਨ ਲਈ ਕੁਝ ਨਹੀ ਕੀਤਾ | ਸਿੱਧੂ ਨੇ ਕਿਹਾ ਕਿ ਉਨ੍ਹਾਂ ਦੇ ਸਮੇਂ ਹਲਕੇ ਦੇ ਪਿੰਡਾਂ ਨੂੰ ਜਿੰਮ ਦਿੱਤੇ ਗਏ ਸਨ, ਯੂਥ ਕਲੱਬਾਂ ਦੀਆਂ ਮੰਗਾਂ ਪੂਰੀਆਂ ਕਰਕੇ ਉਨ੍ਹਾਂ ਨੂੰ ਲੋਕ ਭਲਾਈ ਕਾਰਜ ਕਰਨ ਲਈ ਉਤਸ਼ਾਹਿਤ ਕੀਤਾ ਗਿਆ ਸੀ ਪਰ ਮੌਜੂਦਾ ਸਮੇਂ ਕਲੱਬਾਂ ਨੂੰ ਲੋੜੀਂਦੇ ਲੋਕ ਭਲਾਈ ਕਾਰਜਾਂ ਲਈ ਫ਼ੰਡ ਹੀ ਮੁਹੱਈਆ ਨਹੀ ਕਰਵਾਏ ਜਾ ਰਹੇ | ਉਨ੍ਹਾਂ ਮੰਗ ਕੀਤੀ ਕਿ ਪਿੰਡਾਂ 'ਚ ਖੇਡ ਸਰਗਰਮੀਆਂ ਵਧਾਉਣ ਲਈ ਸਰਕਾਰ ਲੋੜੀਂਦਾ ਢਾਂਚਾ ਵਿਕਸਤ ਕਰੇ | ਸਿੱਧੂ ਨਾਲ ਇਸ ਮੌਕੇ ਗੁਰਮੀਤ ਸਿੰਘ ਤਿਉਣਾ ਪੁਜਾਰੀਆਂ, ਭਾਗ ਸਿੰਘ ਕਾਕਾ ਗੁਰੂਸਰ, ਸੇਵਕ ਸਿੰਘ ਤੰਗਰਾਲੀ, ਅਮਰਜੀਤ ਸਿੰਘ ਚੀਮਾ ਨਿੱਜੀ ਸਹਾਇਕ, ਕ੍ਰਿਸ਼ਨ ਯਾਦਵ, ਗੁਰਾਦਿੱਤਾ ਸਿੰਘ ਸੀਂਗੋ, ਸੁਰਜੀਤ ਸ਼ਰਮਾ ਜਗਾ, ਹੈਪੀ ਬਹਿਮਣ ਆਦਿ ਕਾਂਗਰਸੀ ਆਗੂ ਮੌਜੂਦ ਨਜ਼ਰ ਆਏ |

ਪਿਛਲੀ ਖ਼ਬਰ ਅੱਖਾਂ ਦਾ ਫ਼੍ਰੀ ਜਾਂਚ ਅਤੇ ਆਪੇ੍ਰਸ਼ਨ ਕੈਂਪ ਲਗਾਇਆ <br/> ਅਗਲੀ ਖ਼ਬਰ ਸਹਾਰਾ ਸਮਾਜ ਸੇਵਾ ਵਲੋਂ ਸਹਾਰਾ ਧਾਮ ਦੀ ਸ਼ੁਰੂਆਤ-ਸੰਦੀਪ ਵਰਮਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।