09-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-03-2026

ਅੱਖਾਂ ਦਾ ਫ਼੍ਰੀ ਜਾਂਚ ਅਤੇ ਆਪੇ੍ਰਸ਼ਨ ਕੈਂਪ ਲਗਾਇਆ <br/>

ਅਜੀਤ ਡੈਸਕ 30-03-2026
ਮੌੜ ਮੰਡੀ, 29 ਮਾਰਚ (ਗੁਰਜੀਤ ਸਿੰਘ ਕਮਾਲੂ)-ਮੌੜ ਮੰਡੀ ਦੇ ਐੱਸ ਪੀ ਮਲਟੀਸਪੈਸ਼ਲਿਟੀ ਹਸਪਤਾਲ ਵਲੋਂ ਸੰਤ ਬਾਬਾ ਫਤਹਿ ਸਿੰਘ ਟਰੱਸਟ ਦੇ ਸਹਿਯੋਗ ਨਾਲ ਅੱਖਾਂ ਦਾ ਫ਼੍ਰੀ ਚੈੱਕਅਪ ਅਤੇ ਆਪੇ੍ਰਸ਼ਨ ਕੈਂਪ ਲਗਾਇਆ ਗਿਆ | ਇਸ ਕੈਂਪ ਵਿਚ ਲੋੜਵੰਦ ਮਰੀਜ਼ਾਂ ਨੇ ਆਪਣਾ ਚੈੱਕਅਪ ਕਰਵਾਇਆ | ਇਸ ਕੈਂਪ ਸਬੰਧੀ ਦੱਸਦੇ ਹੋਏ ਸੰਸਥਾ ਦੇ ਐਮ.ਡੀ. ਡਾਕਟਰ ਸਵਰਨ ਪ੍ਰਕਾਸ਼ ਨੇ ਕਿਹਾ ਕਿਹਾ ਕਿ ਇਸ ਕੈਂਪ ਵਿਚ ਮਰੀਜ਼ਾਂ ਦਾ ਫ਼ਰੀ ਚੈੱਕਅਪ ਕੀਤਾ ਗਿਆ ਜਿਸ ਤੋਂ ਬਾਅਦ ਲੋੜਵੰਦ ਮਰੀਜ਼ਾਂ ਨੂੰ ਫ਼੍ਰੀ ਦਵਾਈਆਂ, ਫ਼੍ਰੀ ਆਪੇ੍ਰਸ਼ਨ ਅਤੇ ਲੈਂਜ਼ ਪਾਏ ਗਏ | ਉਨ੍ਹਾਂ ਦੱਸਿਆ ਕਿ ਇਸ ਕੈਂਪ ਵਿਚ 45 ਦੇ ਕਰੀਬ ਮਰੀਜ਼ਾਂ ਦਾ ਚੈੱਕਅਪ ਕੀਤਾ ਗਿਆ, ਜਿਸ ਵਿਚ 15 ਮਰੀਜ਼ਾਂ ਦਾ ਆਪੇ੍ਰਸ਼ਨ ਕੀਤਾ ਗਿਆ ਅਤੇ ਬਾਕੀ ਮਰੀਜ਼ਾਂ ਨੂੰ ਦਵਾਈ ਦਿੱਤੀ ਗਈ | ਡਾਕਟਰ ਸਵਰਨ ਪ੍ਰਕਾਸ਼ ਨੇ ਦੱਸਿਆ ਕਿ ਸੰਤ ਬਾਬਾ ਫਤਹਿ ਸਿੰਘ ਟਰੱਸਟ ਵੱਲੋਂ ਸਮੇਂ ਸਮੇਂ ਸਿਰ ਅਜਿਹੇ ਕੈਂਪ ਲਗਾਏ ਜਾਂਦੇ ਹਨ, ਜਿਨ੍ਹਾਂ ਵਿਚ ਵੱਡੀ ਗਿਣਤੀ ਵਿਚ ਲੋਕ ਲਾਭ ਉਠਾਉਂਦੇ ਹਨ |

ਪਿਛਲੀ ਖ਼ਬਰ ਗਾਇਕਾ ਅਫ਼ਸਾਨਾ ਖਾਨ ਨੇ ਆਪਣੀ ਗਾਇਕੀ ਨਾਲ ਬਿਖੇਰਿਆ ਰੰਗ <br/> ਮਾਲਵਾ ਕਾਲਜ ਬਠਿੰਡਾ ਦਾ ਸਾਲਾਨਾ ਇਨਾਮ ਵੰਡ ਸਮਾਰ... ਅਗਲੀ ਖ਼ਬਰ ਖਿਡਾਰੀਆਂ ਨੂੰ ਬੁਨਿਆਦੀ ਖੇਡ ਸਹੂਲਤਾਂ ਮੁਹੱਈਆ ਕਰਵਾਉਣ 'ਚ ਵੀ ਫ਼ੇਲ੍ਹ ਰਹੀ ਹੈ ਸਰਕਾਰ-ਜੀਤਮਹਿੰਦਰ ਸਿੱਧੂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।