ਕੋਟਫੱਤਾ, 29 ਮਾਰਚ (ਰਣਜੀਤ ਸਿੰਘ ਬੁੱਟਰ)- ਨਗਰ ਕੋਟਸ਼ਮੀਰ ਦੇ ਗੁਰਦੁਆਰਾ ਗੁਰੂਸਰ ਸਾਹਿਬ ਪਾਤਸ਼ਾਹੀ ਦਸਵੀਂ ਵਿਖੇ ਗੰਗਾ ਕਾਲਜ ਆਫ਼ ਪ੍ਰੋਫੈਸ਼ਨਲ ਐਜੂਕੇਸ਼ਨ ਐਂਡ ਰਿਸਰਚ ਵਲੋਂ ਇਕ ਮੁਫ਼ਤ ਫਿਜ਼ਿਓਥੈਰਪੀ ਕੈਂਪ ਲਗਾਇਆ ਗਿਆ, ਜਿਸ ਦੌਰਾਨ ਪਿੰਡ 'ਚ ਵੱਡੀ ਗਿਣਤੀ ਵਿੱਚ ਮਰੀਜ਼ਾਂ ਨੇ ਪਹੁੰਚ ਕੇ ਕੈਂਪ ਦਾ ਲਾਭ ਪ੍ਰਾਪਤ ਕੀਤਾ¢ ਕੈਂਪ ਦÏਰਾਨ ਮਰੀਜ਼ਾਂ ਦੀ ਜਾਂਚ ਕਰਕੇ ਉਨ੍ਹਾਂ ਨੂੰ ਜੋੜਾਂ ਦੇ ਦਰਦ, ਸਰਵਾਈਕਲ, ਲੱਕ ਦੇ ਦਰਦ ਅਤੇ ਅਧਰੰਗ ਵਰਗੀਆਂ ਸਮੱਸਿਆਵਾਂ ਲਈ ਮਾਹਿਰ ਡਾਕਟਰਾਂ ਵਲੋਂ ਮੁਫ਼ਤ ਸਲਾਹ ਅਤੇ ਸਹੀ ਕਸਰਤਾਂ ਬਾਰੇ ਜਾਣਕਾਰੀ ਦਿੱਤੀ ਗਈ¢ ਮੈਮੋਰੀਅਲ ਹਸਪਤਾਲ ਭੁੱਚੋ ਮੰਡੀ ਤੋਂ ਡਾਕਟਰ ਹਰੀਸ਼ ਚੰਦਰ ਮਹਾਂਵੀਰ, ਡਾਕਟਰ ਕਪਿਲ ਦੇਵ ਸ਼ਰਮਾ ਅਤੇ ਡਾਕਟਰ ਮੁਕੇਸ਼ ਸ਼ਰਮਾ ਵਿਸ਼ੇਸ਼ ਤÏਰ 'ਤੇ ਪਹੁੰਚੇ ਅਤੇ ਉਨ੍ਹਾਂ ਵਲੋਂ ਮਰੀਜ਼ਾਂ ਦੀ ਵਿਸਥਾਰ ਨਾਲ ਜਾਂਚ ਕੀਤੀ ਗਈ¢ ਇਸ ਤੋਂ ਇਲਾਵਾ ਗੰਗਾ ਕਾਲਜ ਕੋਟਸ਼ਮੀਰ ਵਲੋਂ ਡਾਕਟਰ ਐੱਚ. ਸੀ. ਪਾਟਿਲ, ਮਹਿਕਦੀਪ ਸਿੰਘ ਅਤੇ ਫਿਜ਼ਿਓਥੈਰਾਪਿਸਟ ਸਤਵੀਰ ਸਿੰਘ ਨੇ ਵੀ ਆਪਣੀਆਂ ਸੇਵਾਵਾਂ ਨਿਭਾਈਆਂ¢ ਕੈਂਪ ਨੂੰ ਸੁਚੱਜੇ ਢੰਗ ਨਾਲ ਚਲਾਉਣ ਲਈ ਕਾਲਜ ਦੇ ਵਿਦਿਆਰਥੀਆਂ ਜਯੋਤੀ ਕÏਰ, ਹਰਮਨ ਕÏਰ, ਭਿੰਦਰ ਸਿੰਘ, ਰਸ਼ਪਾਲ ਸਿੰਘ, ਸੁਖਮਨ ਸਿੰਘ ਅਤੇ ਕ੍ਰਿਸ਼ ਮਿੱਡਾ ਵਲੋਂ ਮਰੀਜ਼ਾਂ ਦੀ ਰਜਿਸਟ੍ਰੇਸ਼ਨ ਤੋਂ ਲੈ ਕੇ ਜਾਂਚ ਤੱਕ ਪੂਰੀ ਸੰਭਾਲ ਕੀਤੀ ਗਈ ਅਤੇ ਕੈਂਪ ਦੇ ਆਯੋਜਨ ਨੂੰ ਸਫਲ ਬਣਾਉਣ ਵਿਚ ਮਹੱਤਵਪੂਰਨ ਯੋਗਦਾਨ ਦਿੱਤਾ |