09-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-03-2026

ਬੱਲ੍ਹੋ ਵਿਦਿਆ ਰਤਨ ਸਕੀਮ, 100 ਫ਼ੀਸਦੀ ਹਾਜ਼ਰੀ ਵਾਲੇ ਬੱਚਿਆਂ ਨੂੰ ਮਿਲੇਗਾ 21 ਸੌ ਰੁਪਏ ਨਕਦ ਇਨਾਮ

ਅਜੀਤ ਡੈਸਕ 30-03-2026
ਚਾਉਕੇ, 29 ਮਾਰਚ (ਮਨਜੀਤ ਸਿੰਘ ਘੜੈਲੀ)-ਗ੍ਰਾਮ ਪੰਚਾਇਤ ਬੱਲ੍ਹੋ ਨੇ ਤਰਨਜੋਤ ਵੈੱਲਫੇਅਰ ਸੁਸਾਇਟੀ ਦੇ ਸਹਿਯੋਗ ਨਾਲ ਸਿੱਖਿਆ ਦੇ ਖੇਤਰ 'ਚ ਕ੍ਰਾਂਤੀਕਾਰੀ ਕਦਮ ਚੁੱਕਦਿਆਂ ਬੱਲ੍ਹੋ ਵਿਦਿਆ ਰਤਨ ਸਕੀਮ ਦੀ ਸ਼ੁਰੂਆਤ ਮਹਿਲਾ ਸਰਪੰਚ ਅਮਰਜੀਤ ਕੌਰ ਨੇ ਕੀਤੀ | ਇਸ ਸਕੀਮ ਦਾ ਮੁੱਖ ਉਦੇਸ਼ ਪਿੰਡ ਦੇ ਸਰਕਾਰੀ ਸਕੂਲਾਂ ਵਿਚ ਬੱਚਿਆਂ ਦੀ ਹਾਜ਼ਰੀ ਨੂੰ ਯਕੀਨੀ ਬਣਾਉਣਾ ਅਤੇ ਉਨ੍ਹਾਂ ਨੂੰ ਪੜ੍ਹਾਈ ਪ੍ਰਤੀ ਵਧੇਰੇ ਗੰਭੀਰ ਕਰਨਾ ਹੈ | ਸੰਸਥਾ ਦੇ ਪ੍ਰਧਾਨ ਕਰਮਜੀਤ ਸਿੰਘ ਅਤੇ ਹਰਬੰਸ ਸਿੰਘ ਪੰਚ ਨੇ ਦੱਸਿਆ ਕਿ ਗ੍ਰਾਮ ਪੰਚਾਇਤ ਨੇ ਮਤਾ ਪਾਸ ਕਰਕੇ ਫੈਸਲਾ ਲਿਆ ਹੈ ਕਿ ਜਿਹੜੇ ਵਿਦਿਆਰਥੀ ਪੂਰੇ ਸਾਲ ਦÏਰਾਨ ਸਕੂਲ 'ਚ 100 ਪ੍ਰਤੀਸ਼ਤ ਹਾਜ਼ਰੀ ਪੂਰੀ ਕਰਨਗੇ | ਉਨ੍ਹਾਂ ਨੂੰ ਸਾਲ ਦੇ ਅੰਤ 'ਚ 2100 ਰੁਪਏ ਦੀ ਨਕਦ ਰਾਸ਼ੀ ਅਤੇ ਵਿਸ਼ੇਸ਼ ਸਨਮਾਨ ਪੱਤਰ ਦੇ ਕਿ ਨਿਵਾਜਿਆ ਜਾਵੇਗਾ | ਤਰਨਜੋਤ ਵੈੱਲਫੇਅਰ ਸੁਸਾਇਟੀ ਦੇ ਸਰਪ੍ਰਸਤ ਗੁਰਮੀਤ ਸਿੰਘ ਮਾਨ ਦਾ ਕਹਿਣਾ ਹੈ ਕਿ ਅਕਸਰ ਛੋਟੀਆਂ ਮੋਟੀਆਂ ਗੱਲਾਂ ਕਰਕੇ ਬੱਚੇ ਸਕੂਲ ਤੋਂ ਵਾਂਝੇ ਰਹਿ ਜਾਂਦੇ ਹਨ | ਜਿਸ ਨਾਲ ਉਨ੍ਹਾਂ ਦੀ ਸਿੱਖਿਆਂ ਦੀ ਲੜੀ ਟੁੱਟ ਜਾਂਦੀ ਹੈ | ਇਹ ਸਕੀਮ ਬੱਚਿਆਂ 'ਚ ਮੁਕਾਬਲੇ ਦੀ ਭਾਵਨਾ ਅਤੇ ਸਕੂਲ ਜਾਣ ਪ੍ਰਤੀ ਉਤਸ਼ਾਹ ਪੈਦਾ ਕਰੇਗੀ | ਗ੍ਰਾਮ ਪੰਚਾਇਤ ਦੇ ਪੰਚ ਹਾਕਮ ਸਿੰਘ ਨੇ ਦੱਸਿਆ ਕਿ ਪੰਚਾਇਤ ਦਾ ਟੀਚਾ ਹੈ ਕਿ ਕੋਈ ਵੀ ਬੱਚਾ ਸਿੱਖਿਆ ਤੋਂ ਵਾਂਝਾ ਨਾ ਰਹੇ ਅਤੇ ਬੱਲ੍ਹੋ ਵਿਦਿਆ ਰਤਨ ਬਣ ਕੇ ਪਿੰਡ ਦਾ ਨਾਮ ਰÏਸ਼ਨ ਕਰੇ | ਸਰਪੰਚ ਅਮਰਜੀਤ ਕÏਰ ਨੇ ਸਮੂਹ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਰੋਜ਼ਾਨਾ ਸਕੂਲ ਭੇਜਣ ਤਾਂ ਜੋ ਪਿੰਡ ਦੇ ਬੱਚੇ ਪੜ੍ਹ ਲਿਖ ਕੇ ਉੱਚੇ ਅਹੁਦਿਆਂ 'ਤੇ ਪਹੰੁਚ ਸਕਣ | ਉਨ੍ਹਾਂ ਕਿਹਾ ਕਿ ਭਵਿੱਖ ਚ ਵੀ ਪਿੰਡ ਦੇ ਸਰਬਪੱਖੀ ਵਿਕਾਸ ਅਤੇ ਖ਼ਾਸ ਕਰਕੇ ਸਿੱਖਿਆ ਤੇ ਸਿਹਤ ਦੇ ਸੁਧਾਰ ਲਈ ਅਜਿਹੇ ਉਪਰਾਲੇ ਜਾਰੀ ਰਹਿਣਗੇ | ਇਸ ਮੌਕੇ ਪੰਚ ਹਰਬੰਸ ਸਿੰਘ, ਹਾਕਮ ਸਿੰਘ, ਕਰਮਜੀਤ ਸਿੰਘ ਫੌਜੀ, ਬਾਬਾ ਗੁਰਪ੍ਰੀਤ ਸਿੰਘ, ਰਾਜਵੀਰ ਕੌਰ, ਹਰਵਿੰਦਰ ਕੌਰ, ਪਰਮਜੀਤ ਸਿੰਘ ਭੁੱਲਰ ਵੀ.ਡੀ.ਓ. ਅਤੇ ਕੇਵਲ ਸਿੰਘ ਪ੍ਰਧਾਨ ਹਾਜ਼ਰ ਸਨ |
ਪਿਛਲੀ ਖ਼ਬਰ ਮੁੱਖ ਮੰਤਰੀ ਵੱਲੋਂ ਅਹਿਮਦਗੜ੍ਹ ਦੇ ਦੋ ਮੁਹੱਲਾ ਕਲੀਨਿਕਾਂ ਦਾ ਆਨਲਾਈਨ ਉਦਘਾਟਨ <br/> ਅਗਲੀ ਖ਼ਬਰ ਗੰਗਾ ਕਾਲਜ ਕੋਟਸ਼ਮੀਰ ਵਲੋਂ ਮੁਫ਼ਤ ਫਿਜ਼ਿਓਥੈਰਪੀ ਕੈਂਪ ਲਗਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।