11-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-03-2026

• ਪੰਜ ਮੈਂਬਰੀ ਕਮੇਟੀ ਨੇ ਸੰਭਾਲਿਆ ਇਕ ਮਹੀਨੇ ਲਈ ਮੰਦਰ ਦਾ ਪ੍ਰਬੰਧ • ਮੰਦਰ ਮਰਿਆਦਾ ਦਾ ਵੀ ਨਹੀਂ ਰੱਖਿਆ ਕੋਈ ਖਿਆਲ, ਦੋ ਧਿਰਾਂ ਵਿਚ ਹੋਈ ਗਾਲੀ ਗਲੋਚ <br/> ਸ੍ਰੀ ਦੁਰਗਾ ਮੰਦਰ ਕਮੇਟੀ ਦੇ ਪ੍ਰਧਾਨਗੀ ਚੋਣ ਨੂੰ ਲੈ ਕੇ ਹੋਇਆ ਹੰਗਾਮਾ

ਚੋਣ ਦੌਰਾਨ ਮੌਕੇ 'ਤੇ ਮੌਜੂਦ ਸ਼ਹਿਰ ਵਾਸੀਆਂ ਨੂੰ ਜਾਣਕਾਰੀ ਦਿੰਦੇ ਹੋਏ ਅਤੇ ਦਰਬਾਰ ਵਿਚ ਖੜੇ ਇਕ ਧਿਰ ਦਾ ਚੁਣਿਆ ਪ੍ਰਧਾਨ ਤੇ ਸਮਰਥਕ | ਤਸਵੀਰਾਂ : ਲਛਮਣ ਦਾਸ ਗਰਗ <br/> 30-03-2026
ਗੋਨਿਆਣਾ, 29 ਮਾਰਚ (ਲਛਮਣ ਦਾਸ ਗਰਗ) : ਅੱਜ ਸ਼੍ਰੀ ਦੁਰਗਾ ਮੰਦਰ ਕਮੇਟੀ ਦੇ ਪ੍ਰਧਾਨ ਦੀ ਚੋਣ ਸਾਲ 2026-27 ਲਈ ਸ਼੍ਰੀ ਦੁਰਗਾ ਮੰਦਰ ਦੇ ਹਾਲ ਵਿਚ ਇਕ ਮੀਟਿੰਗ ਕੀਤੀ ਗਈ | ਜਿਸ ਵਿਚ ਬਹੁਤ ਕਾਫੀ ਗਿਣਤੀ ਵਿਚ ਸ਼ਹਿਰ ਵਾਸੀਆਂ ਨੇ ਹਿੱਸਾ ਲਿਆ | ਇਸ ਮੀਟਿੰਗ ਵਿਚ ਦੋ ਅਹੁਦੇਦਾਰ ਰਮੇਸ਼ ਕੁਮਾਰ ਮੱਟੂ ਅਤੇ ਹਰਮੇਸ਼ ਕੁਮਾਰ ਸਿੰਗਲਾ ਉਰਫ਼ ਮੇਸ਼ਾ ਨੇ ਆਪੋ ਆਪਣੇ ਪ੍ਰਧਾਨਗੀ ਲਈ ਨਾਮ ਮੀਟਿੰਗ ਵਿਚ ਰੱਖੇ ਗਏ, ਜਿਸ ਦਾ ਫ਼ੈਸਲਾ ਪਿਛਲੇ ਦਿਨੀਂ ਕੁਝ ਮੋਹਵਬਰਾਂ ਨੇ ਇਕ 5 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਸੀ, ਜਿਸ ਵਿਚ ਰਜਨੀਸ਼ ਰਾਜੂ, ਪ੍ਰਮੋਦ ਕਾਕਾ, ਵਰੁਣ ਸਿੰਗਲਾ, ਰਵੀ ਸ਼ਰਮਾ ਤੇ ਮੰਗਤ ਰਾਏ ਗਰਗ ਸੀ, ਜਿਨ੍ਹਾਂ ਨੇ ਪ੍ਰਧਾਨਗੀ ਦੇਣ ਲਈ ਆਪਣਾ ਫ਼ੈਸਲਾ ਕਰਨਾ ਸੀ | ਚੋਣ ਦੌਰਾਨ ਇਕ ਦਮ ਹੁੱਲੜਬਾਜ਼ੀ ਹੋ ਗਈ ਤੇ ਰਮੇਸ਼ ਮੱਟੂ ਦੇ ਸਮਰਥਕਾਂ ਨੇ ਮੱਟੂ ਨੂੰ ਮੰਦਰ ਕਮੇਟੀ ਦਾ ਪ੍ਰਧਾਨ ਚੁਣ ਕੇ ਉਸ ਦੇ ਗਲ ਵਿਚ ਚੁੰਨੀ ਪਾ ਕੇ ਮਾਤਾ ਦੇ ਦਰਬਾਰ ਵਿਚ ਲੈ ਗਏ, ਇਸੇ ਦੌਰਾਨ ਮਹੇਸ਼ ਕੁਮਾਰ ਮੇਸ਼ਾ ਦੇ ਸਮਰਥਕਾਂ ਨੇ ਇਸ ਦਾ ਵਿਰੋਧ ਜਤਾਇਆ ਤੇ ਮਾਮਲਾ ਗਰਮਾ ਗਿਆ ਤੇ ਹੱਦ ਤਾਂ ਉਸ ਸਮੇਂ ਹੋ ਗਈ, ਜਦੋਂ ਦੋਵੇਂ ਧਿਰਾਂ ਦੇ ਸਮਰਥਕ ਸ਼੍ਰੀ ਦੁਰਗਾ ਮੰਦਰ ਦੇ ਦਰਬਾਰ ਵਿਚ ਅਪਸ਼ਬਦਾਂ ਦੀ ਵਰਤੋਂ ਕਰਦੇ ਹੋਏ ਹੱਥੋਪਾਈ ਤੱਕ ਦੀ ਨੌਬਤ 'ਤੇ ਪਹੁੰਚ ਗਏ | ਇਸ ਦੌਰਾਨ ਹਰਮੇਸ਼ ਕੁਮਾਰ ਮੇਸ਼ਾ ਦੇ ਸਮਰਥਕਾਂ ਨੇ ਵੀ ਹਰਮੇਸ਼ ਕੁਮਾਰ ਸਿੰਗਲਾ ਦੇ ਗਲ ਵਿਚ ਚੁੰਨੀ ਪਾ ਕੇ ਸ਼੍ਰੀ ਦੁਰਗਾ ਮੰਦਰ ਕਮੇਟੀ ਦਾ ਪ੍ਰਧਾਨ ਚੁਣ ਲਿਆ | ਪ੍ਰਧਾਨਗੀ ਦਾ ਕੋਈ ਸਿੱਟਾ ਨਾ ਨਿਕਲਦੇ ਦੇਖ ਉਕਤ 5 ਮੈਂਬਰੀ ਕਮੇਟੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਪ੍ਰਧਾਨਗੀ ਦੀ ਚੋਣ ਨੂੰ ਲੈ ਕੇ ਮੰਦਰ ਵਿਚ ਜੋ ਵਿਵਾਦ ਹੋਇਆ ਹੈ ਉਹ ਬਹੁਤ ਹੀ ਜ਼ਿਆਦਾ ਨਿੰਦਣਯੋਗ ਹੈ ਤੇ ਦੋਨਾਂ ਧਿਰਾਂ ਦੇ ਆਗੂਆਂ ਤੇ ਸਮਰਥਕਾਂ ਨੂੰ ਅਜਿਹਾ ਨਹੀਂ ਕਰਨਾ ਚਾਹੀਦਾ ਸੀ | ਹੁਣ ਉਕਤ ਮਸਲੇ ਦੇਖਦੇ ਹੋਏ ਮੰਦਰ ਕਮੇਟੀ ਦੇ ਪ੍ਰਧਾਨਗੀ ਚੋਣ ਇਕ ਮਹੀਨਾ ਅੱਗੇ ਕਰ ਦਿੱਤੀ ਗਈ ਤੇ ਨਾਲ ਹੀ ਅੱਜ ਤੋਂ ਹੀ 5 ਮੈਂਬਰੀ ਕਮੇਟੀ ਸ਼੍ਰੀ ਦੁਰਗਾ ਮੰਦਰ ਦਾ ਸਮੂਹ ਕੰਮ ਆਪਣੀ ਦੇਖ ਰੇਖ ਵਿਚ ਰੱਖੇਗੀ ਤੇ ਰਮੇਸ਼ ਕੁਮਾਰ ਮੱਟੂ ਦੇ ਸਮਰਥਕਾਂ ਵਲੋਂ ਰਮੇਸ਼ ਕੁਮਾਰ ਮੱਟੂ ਨੂੰ ਮੰਦਰ ਕਮੇਟੀ ਦਾ ਪ੍ਰਧਾਨ ਚੁਣਿਆ ਹੈ | ਉਸ ਨੂੰ ਵੀ ਮੰਨਣ ਦਾ ਇਨਕਾਰ ਕਰਦੀ ਹੈ | ਕਿਸੇ ਨੂੰ ਮੰਦਰ ਦਾ ਮਾਹੌਲ ਖ਼ਰਾਬ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ | ਇਸ ਦੌਰਾਨ 5 ਕਮੇਟੀ ਦੇ ਮੈਂਬਰ ਰਜਨੀਸ਼ ਰਾਜੂ ਨੇ ਕਿਹਾ ਕਿ ਉਨ੍ਹਾਂ ਨੇ ਪੁਲਿਸ ਪ੍ਰਸ਼ਾਸਨ ਨੂੰ ਇਕ ਅਹੁਦੇਦਾਰ 'ਤੇ ਦੂਜੇ ਧਿਰ ਦੇ ਇਕ ਸਮਰਥਕ ਵਲੋਂ ਹੱਥ ਚੁੱਕਣ 'ਤੇ ਬਣਦੀ ਕਾਰਵਾਈ ਕਰਨਾ ਵੀ ਕਿਹਾ ਹੈ |
ਪਿਛਲੀ ਖ਼ਬਰ ਸ੍ਰੀ ਦੁਰਗਾ ਮੰਦਰ ਕਮੇਟੀ ਦੇ ਪ੍ਰਧਾਨਗੀ ਚੋਣ ਨੂੰ ਲੈ ਕੇ ਹੋਇਆ ਹੰਗਾਮਾ ਅਗਲੀ ਖ਼ਬਰ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਖੇਡਾਂ ਵੱਲ ਧਿਆਨ ਦੇਣਾ ਚਾਹੀਦਾ-ਰਵੀਪ੍ਰੀਤ ਸਿੰਘ ਸਿੱਧੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।