11-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-03-2026

ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਖੇਡਾਂ ਵੱਲ ਧਿਆਨ ਦੇਣਾ ਚਾਹੀਦਾ-ਰਵੀਪ੍ਰੀਤ ਸਿੰਘ ਸਿੱਧੂ

ਅਜੀਤ ਡੈਸਕ 30-03-2026
ਰਾਮਾ ਮੰਡੀ, 29 ਮਾਰਚ (ਗੁਰਪ੍ਰੀਤ ਸਿੰਘ ਅਰੋੜਾ)-ਇੱਥੋਂ ਨੇੜਲੇ ਪਿੰਡ ਬਾਘਾ ਵਿਖੇ ਡੇਰਾ ਬਾਬਾ ਪਾਲ ਦਾਸ ਸਪੋਰਟਸ ਕਲੱਬ ਅਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਸ਼ਾਨਦਾਰ ਕਾਸਕੋ ਕਿ੍ਕਟ ਟੂਰਨਾਮੈਂਟ ਦੌਰਾਨ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਤਲਵੰਡੀ ਸਾਬੋ ਤੇ ਇੰਚਾਰਜ ਰਵੀਪ੍ਰੀਤ ਸਿੰਘ ਸਿੱਧੂ ਵਿਸ਼ੇਸ਼ ਤੌਰ 'ਤੇ ਪਹੁੰਚੇ | ਇਸ ਮੌਕੇ ਰਵੀਪ੍ਰੀਤ ਸਿੰਘ ਸਿੱਧੂ ਨੇ ਸੰਬੋਧਨ ਕਰਦਿਆਂ ਕਿਹਾ ਕਿ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣਾ ਚਾਹੀਦਾ ਤੇ ਖੇਡਾਂ ਵੱਲ ਵੱਧ ਤੋਂ ਵੱਧ ਧਿਆਨ ਦੇਣਾ ਚਾਹੀਦਾ ਹੈ | ਉਨ੍ਹਾਂ ਨੇ ਖਿਡਾਰੀਆਂ ਨਾਲ ਜਾਣ-ਪਛਾਣ ਕੀਤੀ | ਕਲੱਬ ਵਲੋਂ ਰਵੀਪ੍ਰੀਤ ਸਿੰਘ ਸਿੱਧੂ ਨੂੰ ਸਨਮਾਨ ਚਿੰਨ੍ਹ ਦੇ ਕੇ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਪੀ.ਏ ਹਰਤਾਬਲ ਸਿੰਘ ਸੁੱਖੀ, ਸਰਕਲ ਪ੍ਰਧਾਨ ਜਸਵਿੰਦਰ ਸਿੰਘ ਜ਼ੈਲਦਾਰ, ਪ੍ਰੀਤਪਾਲ ਸਿੰਘ ਸਿੱਧੂ ਰੂੱਘੂ ਬੰਗੀ, ਜਗਦੇਵ ਸਿੰਘ ਕੰਗ ਮਾਨਵਾਲਾ, ਬਿੰਦਰ ਸਿੰਘ ਸਾਬਕਾ ਸਰਪੰਚ ਸੇਖੂ, ਗੁਰਮੀਤ ਸਿੰਘ ਮੀਤਾ ਲਹਿਰੀ, ਬੂਟਾ ਸਿੰਘ ਲਾਲੇਆਣਾ, ਬਲਵਿੰਦਰ ਸਿੰਘ ਛਿੰਦਾ, ਨਿੱਕਾ ਸਰਦਾਰ, ਬਬਲੂ ਸੰਧੂ, ਰਵੀ ਕੁਮਾਰ ਕੋਕੀ, ਅਮਨਦੀਪ ਸਿੰਘ ਟਾਂਡੀਆ, ਸੁੱਖਾ ਸੈਕਟਰੀ ਜੱਜਲ, ਬਲਵਿੰਦਰ ਸਿੰਘ ਬਿੰਦਰ ਪੱਕਾ ਕਲਾ, ਮਨਜੀਤ ਸਿੰਘ ਭਾਗੀਬਾਂਦਰ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਕਲੱਬ ਮੈਂਬਰ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ |
ਪਿਛਲੀ ਖ਼ਬਰ • ਪੰਜ ਮੈਂਬਰੀ ਕਮੇਟੀ ਨੇ ਸੰਭਾਲਿਆ ਇਕ ਮਹੀਨੇ ਲਈ ਮੰਦਰ ਦਾ ਪ੍ਰਬੰਧ • ਮੰਦਰ ਮਰਿਆਦਾ ਦਾ ਵੀ ਨਹੀਂ ਰੱਖਿਆ ਕੋਈ ਖਿਆਲ,... ਅਗਲੀ ਖ਼ਬਰ ਭਗਵਾਨ ਸ਼ਿਵ ਦੀ ਭਗਤੀ ਮਨੁੱਖ ਦੇ ਜੀਵਨ ਦੇ ਸਾਰੇ ਦੁੱਖ-ਕਲੇਸ਼ ਦੂਰ ਕਰਦੀ-ਪੰਡਿਤ ਸਾਰਦਾਨੰਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।