11-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-03-2026

ਭਗਵਾਨ ਸ਼ਿਵ ਦੀ ਭਗਤੀ ਮਨੁੱਖ ਦੇ ਜੀਵਨ ਦੇ ਸਾਰੇ ਦੁੱਖ-ਕਲੇਸ਼ ਦੂਰ ਕਰਦੀ-ਪੰਡਿਤ ਸਾਰਦਾਨੰਦ

ਅਜੀਤ ਡੈਸਕ 30-03-2026
ਰਾਮਾਂ ਮੰਡੀ, 29 ਮਾਰਚ (ਤਰਸੇਮ ਸਿੰਗਲਾ): ਸਥਾਨਕ ਮਾਂ ਚਿੰਤਪੁਰਨੀ ਇਸਤਰੀ ਸਭਾ ਮੰਦਰ ਵਿਖੇ ਚੱਲ ਰਹੀ ਸ਼੍ਰੀ ਸ਼ਿਵ ਮਹਾਪੁਰਾਣ ਕਥਾ ਦੇ ਤੀਸਰੇ ਦਿਨ ਅੱਜ ਕਥਾਵਾਚਕ ਪੰਡਿਤ ਸ਼ਾਰਦਾਨੰਦ ਪੋਖਰਿਆਲ ਸ਼ਾਸਤਰੀ ਜੀ ਹਰਿਦੁਆਰ ਵਾਲੇ ਨੇ ਭਗਤਾਂ ਨੂੰ ਸ਼ਿਵ ਮਹਾਂਪੁਰਾਣ ਦੀ ਮਹਿਮਾ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਕਿਹਾ ਕਿ ਭਗਵਾਨ ਸ਼ਿਵ ਦੀ ਭਗਤੀ ਮਨੁੱਖ ਦੇ ਜੀਵਨ ਦੇ ਸਾਰੇ ਦੁੱਖ-ਕਲੇਸ਼ ਦੂਰ ਕਰਦੀ ਹੈ ਅਤੇ ਆਤਮਿਕ ਸ਼ਾਂਤੀ ਪ੍ਰਦਾਨ ਕਰਦੀ ਹੈ | ਉਨ੍ਹਾਂ ਆਪਣੇ ਉਪਦੇਸ਼ ਵਿਚ ਦੱਸਿਆ ਕਿ ਭਗਵਾਨ ਸ਼ਿਵ ਸਾਦਗੀ, ਦਇਆ ਅਤੇ ਤਿਆਗ ਦੇ ਪ੍ਰਤੀਕ ਹਨ | ਜੇਕਰ ਮਨੁੱਖ ਸੱਚੇ ਮਨ ਨਾਲ ਉਨ੍ਹਾਂ ਦੀ ਅਰਾਧਨਾ ਕਰੇ, ਤਾਂ ਜੀਵਨ ਵਿਚ ਆਉਣ ਵਾਲੀਆਂ ਰੁਕਾਵਟਾਂ ਆਪਣੇ ਆਪ ਦੂਰ ਹੋ ਜਾਂਦੀਆਂ ਹਨ | ਉਨ੍ਹਾਂ ਕਥਾ ਦੌਰਾਨ ਭਗਤਾਂ ਨੂੰ ਨੈਤਿਕ ਜੀਵਨ ਜਿਊਣ, ਮਾਤਾ-ਪਿਤਾ ਦੀ ਸੇਵਾ ਕਰਨ ਅਤੇ ਧਰਮ ਦੇ ਰਸਤੇ 'ਤੇ ਚੱਲਣ ਦੀ ਪ੍ਰੇਰਣਾ ਦਿੱਤੀ | ਅੰਤ ਵਿਚ ਸਭ ਭਗਤਾਂ ਨੇ ਮਿਲ ਕੇ ਭਗਵਾਨ ਸ਼ਿਵ ਦੀ ਆਰਤੀ ਉਤਾਰੀ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ | ਸਮਾਗਮ ਦੇ ਅੰਤ 'ਤੇ ਪ੍ਰਸਾਦ ਵੀ ਵੰਡਿਆ ਗਿਆ | ਇਸ ਮੌਕੇ ਆਮ ਸ਼ਰਧਾਲੂਆਂ ਤੋਂ ਇਲਾਵਾ ਮੰਦਰ ਕਮੇਟੀ ਪ੍ਰਧਾਨ ਪ੍ਰਧਾਨ ਸੰਜੂ ਫੱਤਾ, ਮੀਤ ਪ੍ਰਧਾਨ ਜਸ਼ਨ ਜੱਗਾ, ਸ਼ੰਮੀ ਗਰਗ ਸਕੱਤਰ, ਦੀਪਕ ਗਰਗ ਅਤੇ ਡਿੱਕੀ ਮਿੱਤਲ ਕੈਸ਼ੀਅਰ, ਤੇਲੂ ਰਾਮ ਬਾਂਸਲ ਨੌਰੰਗ, ਰਮਨ ਗੋਇਲ, ਕੇਵਲ ਲਹਿਰੀ, ਰੋਬਿਨ ਸਿੰਗਲਾ, ਰੀਸ਼ੂ ਸਿੰਗਲਾ, ਸੰਜੂ ਗਰਗ, ਸੁਰਿੰਦਰਪਾਲ ਸੁਖਲੱਧੀ, ਸਾਜਨ ਮੱਕੜ, ਪੁਜਾਰੀ ਘਨਸ਼ਾਮ ਦਾਸ ਸ਼ਰਮਾ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਖੇਡਾਂ ਵੱਲ ਧਿਆਨ ਦੇਣਾ ਚਾਹੀਦਾ-ਰਵੀਪ੍ਰੀਤ ਸਿੰਘ ਸਿੱਧੂ ਅਗਲੀ ਖ਼ਬਰ ਰਾਤੋਂ-ਰਾਤ ਚੋਰਾਂ ਨੇ ਮੁਹੱਲੇ ਨੂੰ ਬਣਾਇਆ ਕੈਦ ਖਾਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।