11-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-03-2026

ਰਾਤੋਂ-ਰਾਤ ਚੋਰਾਂ ਨੇ ਮੁਹੱਲੇ ਨੂੰ ਬਣਾਇਆ ਕੈਦ ਖਾਨਾ

ਅਜੀਤ ਡੈਸਕ 30-03-2026
ਬਠਿੰਡਾ, 29 ਮਾਰਚ (ਪ੍ਰੀਤਪਾਲ ਸਿੰਘ ਰੋਮਾਣਾ)- ਬਠਿੰਡਾ ਸ਼ਹਿਰ ਵਿਚ ਚੋਰੀ ਦੀ ਇਕ ਹੈਰਾਨ ਕਰ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ ਚੋਰਾਂ ਨੇ ਫ਼ਿਲਮੀ ਅੰਦਾਜ਼ 'ਚ ਮੁਹੱਲੇ ਦੇ ਘਰਾਂ ਨੂੰ ਬਾਹਰੋਂ ਬੰਦ ਕਰਕੇ ਇਕ ਬੰਦ ਪਏ ਘਰ ਵਿਚੋਂ ਲੱਖਾਂ ਰੁਪਏ ਦਾ ਸਮਾਨ ਚੋਰੀ ਕੀਤਾ ਗਿਆ ਹੈ | ਇਹ ਘਟਨਾ ਬਲਰਾਮ ਨਗਰ ਦੀ ਗਲੀ ਨੰਬਰ 10/21 ਦੀ ਦੱਸੀ ਜਾ ਰਹੀ ਹੈ | ਜਾਣਕਾਰੀ ਅਨੁਸਾਰ ਦੇਰ ਰਾਤ ਮੋਟਰਸਾਈਕਲ 'ਤੇ ਸਵਾਰ ਤਿੰਨ ਅਣਪਛਾਤੇ ਨੌਜਵਾਨ ਇਲਾਕੇ ਵਿਚ ਆਏ | ਚੋਰੀ ਕਰਨ ਸਮੇਂ ਕਿਸੇ ਕਿਸਮ ਦਾ ਕੋਈ ਖ਼ਤਰਾ ਨਾ ਰਹੇ, ਇਸ ਲਈ ਉਨ੍ਹਾਂ ਨੇ ਮੁਹੱਲੇ ਵਿਚ ਘਰਾਂ ਦੇ ਬਾਹਰ ਦਰਵਾਜ਼ਿਆਂ ਨੂੰ ਬਾਹਰ ਤੋਂ ਰੱਸਿਆ, ਤਾਰਾਂ ਅਤੇ ਪੇਚਕਸ਼ ਫਸਾ ਕੇ ਬੰਦ ਕਰ ਦਿੱਤਾ ਗਿਆ | ਇਸ ਕਾਰਨ ਘਰਾਂ ਅੰਦਰ ਮੌਜੂਦ ਲੋਕ ਬਾਹਰ ਨਹੀ ਨਿਕਲ ਸਕੇ | ਇਸ ਸਾਰੇ ਮਾਮਲੇ ਦੀ ਘਟਨਾ ਗਲੀ ਵਿਚ ਲੱਗੇ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਚੁੱਕੀ ਹੈ | ਚੋਰਾਂ ਨੇ ਉਸ ਘਰ ਨੂੰ ਨਿਸ਼ਾਨਾ ਬਣਾਇਆ, ਜਿਸ ਦੇ ਮਾਲਕ ਪਿਛਲੇ ਕੁਝ ਦਿਨਾਂ ਤੋਂ ਸ਼ਹਿਰ ਤੋਂ ਬਾਹਰ ਕਿਸੇ ਕੰਮ ਲਈ ਗਏ ਹੋਏ ਸਨ | ਮੁਲਜ਼ਮਾਂ ਨੇ ਘਰ ਦਾ ਮੁੱਖ ਗੇਟ ਦਾ ਤਾਲਾ ਤੋੜਦੇ ਹੋਏ ਅੰਦਰ ਦਾਖ਼ਲ ਹੋ ਗਏ | ਇਸ ਦੌਰਾਨ ਉਨ੍ਹਾਂ ਘਰ ਅੰਦਰ ਪਈ ਅਲਮਾਰੀ ਵਿਚ ਪਿਆ ਸਾਰਾ ਸਮਾਨ ਬਾਹਰ ਕੱਢ ਦਿੱਤਾ ਤੇ ਘਰ ਅੰਦਰ ਪਈ ਨਕਦੀ ਅਤੇ ਹੋਰ ਜ਼ਰੂਰੀ ਸਮਾਨ ਚੋਰੀ ਕਰਕੇ ਫਰਾਰ ਹੋ ਗਏ | ਸਮਾਨ ਚੋਰੀ ਹੋਣ ਦਾ ਸਹੀ ਅੰਕੜਾ ਘਰ ਦੇ ਮਾਲਕਾ ਦੇ ਵਾਪਸ ਆਉਣ ਤੋਂ ਬਾਦ ਹੀ ਸਾਹਮਣੇ ਆਵੇਗਾ | ਇਸ ਮਾਮਲੇ ਦਾ ਖ਼ੁਲਾਸਾ ਸਵੇਰ ਉਸ ਸਮੇਂ ਹੋਇਆ, ਜਦੋਂ ਲੋਕਾਂ ਨੇ ਆਪਣੇ ਘਰ ਦੇ ਗੇਟ ਖੋਲ੍ਹਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹ ਬਾਹਰੋਂ ਬੰਦ ਸਨ, ਇਸ ਦੌਰਾਨ ਲੋਕਾਂ ਨੇ ਆਪਣੇ ਗੁਆਂਢੀਆ ਨੂੰ ਫ਼ੋਨ ਕਰਕੇ ਗੇਟ ਖੋਲ੍ਹਣ ਲਈ ਕਿਹਾ ਗਿਆ, ਜਦੋਂ ਗੁਆਂਢੀਆਂ ਨੇ ਬਾਹਰ ਨਿਕਲ ਕੇ ਦੇਖਿਆ ਤਾਂ ਇਕ ਘਰ ਦੇ ਗੇਟ ਦਾ ਤਾਲਾ ਟੁੱਟਿਆ ਹੋਇਆ ਸੀ | ਜਿਸ ਕਾਰਨ ਮੁਹੱਲੇ ਦੇ ਲੋਕ ਹੈਰਾਨ ਰਹੀ ਗਏ | ਇਸ ਮਾਮਲੇ ਦੀ ਸੂਚਨਾ ਉਨ੍ਹਾਂ ਨੇ ਪੁਲਿਸ ਨੂੰ ਦਿੱਤੀ ਗਈ | ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਸੀਸੀਟੀਵੀ ਕੈਮਰੇ ਦੀ ਫੁਟੇਜ ਕਬਜ਼ੇ ਵਿਚ ਲੈ ਕੇ ਚੋਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ |
ਪਿਛਲੀ ਖ਼ਬਰ ਭਗਵਾਨ ਸ਼ਿਵ ਦੀ ਭਗਤੀ ਮਨੁੱਖ ਦੇ ਜੀਵਨ ਦੇ ਸਾਰੇ ਦੁੱਖ-ਕਲੇਸ਼ ਦੂਰ ਕਰਦੀ-ਪੰਡਿਤ ਸਾਰਦਾਨੰਦ ਅਗਲੀ ਖ਼ਬਰ ਚੇਅਰਮੈਨ ਜਤਿੰਦਰ ਭੱਲਾ ਵਲੋਂ ਪਿੰਡ ਮਲੂਕਾ ਵਿਖੇ ਆਮ ਆਦਮੀ ਕਲੀਨਿਕ ਦਾ ਉਦਘਾਟਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।