29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-04-2026

ਬਠਿੰਡਾ ਪੁਲਿਸ ਵਲੋਂ ਪਿਛਲੇ 3 ਮਹੀਨਿਆਂ ਦੌਰਾਨ ਗੁੰਮ ਹੋਏ 224 ਮੋਬਾਈਲ ਫੋਨ ਬਰਾਮਦ, ਮਾਲਕਾਂ ਨੂੰ ਸੌਂਪੇ

ਅਜੀਤ ਡੈਸਕ 19-04-2026
ਬਠਿੰਡਾ, 18 ਅਪ੍ਰੈਲ (ਅੰਮਿ੍ਤਪਾਲ ਸਿੰਘ ਵਲ੍ਹ੍ਹਾਣ)- ਬਠਿੰਡਾ ਪੁਲਿਸ ਨੇ ਸੀਈਆਈਆਰ (ਸੈਂਟਰਲ ਇਕੁਇਪਮੈਂਟ ਆਈਡੈਂਟੀਟੀ ਰਜਿਸਟਰ) ਪੋਰਟਲ ਦੀ ਮਦਦ ਨਾਲ ਵੱਡੀ ਸਫਲਤਾ ਹਾਸਲ ਕਰਦੇ ਹੋਏ 224 ਗੁੰਮ ਹੋਏ ਮੋਬਾਇਲ ਫੋਨ ਬਰਾਮਦ ਕੀਤੇ ਹਨ¢ ਇਨ੍ਹ੍ਹਾਂ ਮੋਬਾਇਲਾਂ ਦੀ ਕੁਲ ਕੀਮਤ ਲਗਭਗ 32 ਲੱਖ 15 ਹਜ਼ਾਰ 200 ਰੁਪਏ ਬਣਦੀ ਹੈ, ਜਿਨ੍ਹ੍ਹਾਂ ਨੂੰ ਉਨ੍ਹ੍ਹਾਂ ਦੇ ਅਸਲੀ ਮਾਲਕਾਂ ਦੇ ਹਵਾਲੇ ਕੀਤਾ ਗਿਆ¢ ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹ੍ਹਾ ਪੁਲਿਸ ਮੁਖੀ ਡਾ. ਜਯੋਤੀ ਯਾਦਵ ਨੇ ਦੱਸਿਆ ਕਿ ਲੋਕਾਂ ਵਲੋਂ ਸੀਈਆਈਆਰ ਪੋਰਟਲ 'ਤੇ ਦਰਜ ਕਰਵਾਈਆਂ ਸ਼ਿਕਾਇਤਾਂ ਦੇ ਆਧਾਰ 'ਤੇ ਜਗਦੀਸ਼ ਕੁਮਾਰ ਕਪਤਾਨ ਪੁਲਿਸ ਸਥਾਨਕ-ਕਮ-ਜਿਲ੍ਹ੍ਹਾ ਕਮਿਊਨਟੀ ਪੁਲਿਸ ਅਫ਼ਸਰ ਦੀ ਰਹਿਨੁਮਾਈ ਵਿਚ ਇਕ ਵਿਸ਼ੇਸ਼ ਟੀਮ ਬਣਾਈ ਗਈ ਸੀ, ਜਿਸ ਨੇ ਤਕਨੀਕੀ ਸਹਾਇਤਾ ਨਾਲ ਮੋਬਾਇਲ ਫੋਨਾਂ ਨੂੰ ਟਰੈਕ ਕਰਕੇ ਬਰਾਮਦ ਕੀਤਾ ਅਤੇ 224 ਗੁੰਮ ਹੋਏ ਮੋਬਾਇਲ ਫੋਨ ਉਨ੍ਹ੍ਹਾਂ ਦੇ ਮਾਲਕਾਂ ਦੇ ਹਵਾਲੇ ਕੀਤੇ ਹਨ ¢ ਉਨ੍ਹ੍ਹਾਂ ਕਿਹਾ ਕਿ ਇਸ ਮੁਹਿੰਮ ਨਾਲ ਨਾ ਸਿਰਫ਼ ਲੋਕਾਂ ਦਾ ਪੁਲਿਸ 'ਤੇ ਭਰੋਸਾ ਵਧਿਆ ਹੈ, ਸਗੋਂ ਮੋਬਾਇਲ ਚੋਰੀ ਦੇ ਮਾਮਲਿਆਂ 'ਚ ਵੀ ਕਮੀ ਆਈ ਹੈ¢ ਉਨ੍ਹ੍ਹਾਂ ਦੱਸਿਆ ਕਿ ਜਨਵਰੀ 2026 ਤੋਂ ਹੁਣ ਤੱਕ ਬਠਿੰਡਾ ਪੁਲਿਸ ਨੇ ਕੁਲ 224 ਮੋਬਾਇਲ ਫੋਨ ਟਰੇਸ ਕੀਤੇ ਹਨ, ਜਿਨ੍ਹ੍ਹਾਂ ਦੀ ਕੁਲ ਕੀਮਤ 32 ਲੱਖ ਰੁਪਏ ਬਣਦੀ ਹੈ | ਉਨ੍ਹ੍ਹਾਂ ਦੱਸਿਆ ਕਿ ਇਹ ਪੋਰਟਲ ਅਪ੍ਰੈਲ 2023 ਵਿਚ ਸ਼ੁਰੂ ਹੋਇਆ ਸੀ, ਜਿਸ ਰਾਹੀਂ ਸਾਲ 2023 ਤੋਂ 2026 ਤੱਕ ਕੁੱਲ 1579 ਮੋਬਾਇਲ ਫੋਨ ਬਰਾਮਦ ਕਰਕੇ ਉਨ੍ਹ੍ਹਾਂ ਦੇ ਅਸਲ ਮਾਲਕਾਂ ਹਵਾਲੇ ਕੀਤੇ ਗਏ ਹਨ¢ ਇਨ੍ਹ੍ਹਾਂ ਸਾਰੇ ਫੋਨਾਂ ਦੀ ਕੁਲ ਕੀਮਤ 1 ਕਰੋੜ 33 ਲੱਖ ਰੁਪਏ ਦੇ ਕਰੀਬ ਬਣਦੀ ਹੈ | ਉਨ੍ਹ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਦਾ ਮੋਬਾਇਲ ਗੁੰਮ ਜਾਂ ਚੋਰੀ ਹੋ ਜਾਵੇ ਤਾਂ ਤੁਰੰਤ ਸੀਈਆਰਆਰ ਪੋਰਟਲ 'ਤੇ ਸ਼ਿਕਾਇਤ ਦਰਜ ਕਰਵਾਈ ਜਾਵੇ, ਤਾਂ ਜੋ ਮੋਬਾਇਲ ਨੂੰ ਬਲਾਕ ਕਰਕੇ ਵਾਪਸ ਪ੍ਰਾਪਤ ਕੀਤਾ ਜਾ ਸਕੇ¢ ਪਿਛਲੇ ਚਾਰ ਸਾਲਾਂ ਵਿਚ ਬਰਾਮਦ ਹੋਏ ਮੋਬਾਇਲ ਫੋਨਾਂ ਦੀ ਲਿਸਟ ਸਾਲ 2023 'ਚ ਮੋਬਾਇਲ 80, ਸਾਲ 2024 ਵਿਚ 262 ਮੋੋਬਾਇਲ ਫੋਨ, ਸਾਲ 2025 ਵਿਚ 1013 ਮੋਬਾਇਲ ਅਤੇ ਸਾਲ 2026 ਵਿਚ 224 ਮੋਬਾਇਲ ਫੋਨ ਬਰਾਮਦ ਕੁਲ 1579 ਮੋਬਾਇਲ ਫੋਨ ਬਰਾਮਦ ਕੀਤੇ |

ਪਿਛਲੀ ਖ਼ਬਰ 4 ਗ੍ਰਾਮ ਹੈਰੋਇਨ ਸਮੇਤ ਪੁਲਿਸ ਵਲੋਂ ਨੌਜਵਾਨ ਕਾਬੂ ਅਗਲੀ ਖ਼ਬਰ ਕਿੱਟੀ ਪਾਰਟੀ ਦੇ ਨਾਂਅ 'ਤੇ ਜਿਸਮ ਫ਼ਰੋਸ਼ੀ ਦਾ ਧੰਦਾ ਕਰਨ ਵਾਲੇ ਹੋਟਲ 'ਚ ਪੁਲਿਸ ਦੀ ਦਬਿਸ਼ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।