19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-04-2026

ਖੱਬੀਆਂ ਪਾਰਟੀਆਂ ਨੂੰ ਛੱਡ ਕੇ ਦੇਸ਼ ਦੀਆਂ ਸਿਆਸੀ ਪਾਰਟੀਆਂ ਭਿ੍ਸ਼ਟਾਚਾਰ 'ਚ ਗਲਤਾਨ- ਕਾ. ਸੇਖੋਂ <br/>

ਅਜੀਤ ਡੈਸਕ 30-04-2026

ਮਾਨਸਾ, 29 ਅਪ੍ਰੈਲ (ਬਲਵਿੰਦਰ ਸਿੰਘ ਧਾਲੀਵਾਲ)- ਆਮ ਆਦਮੀ ਪਾਰਟੀ ਦੇ 7 ਰਾਜ ਸਭਾ ਮੈਂਬਰਾਂ ਦਾ ਭਾਜਪਾ 'ਚ ਸ਼ਾਮਿਲ ਹੋਣਾ ਸਿਆਸਤ ਵਿਚ ਨਿਘਾਰ ਦੀ ਸਿਖਰ ਹੈ | ਇਹ ਪ੍ਰਗਟਾਵਾ ਸੀ.ਪੀ.ਆਈ. (ਐਮ.) ਦੇ ਸੂਬਾ ਸਕੱਤਰ ਕਾ. ਸੁਖਵਿੰਦਰ ਸਿੰਘ ਸੇਖੋਂ ਨੇ ਇੱਥੇ ਜ਼ਿਲ੍ਹਾ ਪੱਧਰੀ ਮੀਟਿੰਗ ਨੂੰ ਸੰਬੋਧਨ ਕਰਨ ਮੌਕੇ ਕੀਤਾ | ਉਨ੍ਹਾਂ ਦੋਸ਼ ਲਗਾਇਆ ਕਿ ਭਾਜਪਾ ਕਾਰਪੋਰੇਟਾਂ ਤੇ ਅਮਰੀਕਾ ਸਾਮਰਾਜ ਦੇ ਹੱਥਾਂ ਵਿਚ ਖੇਡ ਕੇ ਮਨਸੂਬਿਆਂ ਨੂੰ ਪੂਰਾ ਕਰਨ ਲਈ ਲੱਗੀ ਹੋਈ ਹੈ | ਉਨ੍ਹਾਂ ਆਖਿਆ ਕਿ 'ਆਪ' ਨੇ ਵੀ ਭਾਜਪਾ ਦੇ ਪਦ ਚਿੰਨ੍ਹਾਂ 'ਤੇ ਚੱਲ ਕੇ ਲੋਕ ਪੱਖੀ ਰਾਜਨੀਤੀ ਕਰਨ ਦੀ ਬਜਾਏ ਅਰਬਪਤੀਆਂ ਅਤੇ ਉਦਯੋਗਪਤੀਆਂ ਨੂੰ ਰਾਜ ਸਭਾ ਦੀਆਂ ਟਿਕਟਾਂ ਦਿੱਤੀਆਂ ਹਨ | ਕਾ. ਸੇਖੋਂ ਨੇ ਕਿਹਾ ਕਿ ਸੀ.ਪੀ.ਆਈ. (ਐਮ.) ਇਕ ਮਾਤਰ ਦੇਸ਼ ਦੀ ਨੈਸ਼ਨਲ ਪਾਰਟੀ ਹੈ, ਜਿਸ ਨੇ ਚੋਣ ਬਾਂਡ ਦੇ ਅਰਬਾਂ ਖਰਬਾਂ ਦੇ ਘੁਟਾਲੇ ਦਾ ਸੁਪਰੀਮ ਕੋਰਟ ਵਿਚ ਜਾ ਕੇ ਭਾਂਡਾ ਭੰਨਿਆ ਅਤੇ ਭਾਜਪਾ ਸਮੇਤ ਦੇਸ਼ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਦੇ ਭਿ੍ਸ਼ਟ ਕਿਰਦਾਰ ਨੂੰ ਨੰਗਾ ਕੀਤਾ ਹੈ | ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਖੱਬੀਆਂ ਪਾਰਟੀਆਂ ਹੀ ਸਾਫ਼ ਸੁਥਰੀ ਅਤੇ ਲੋਕ ਪੱਖੀ ਰਾਜਨੀਤੀ ਰਾਹੀਂ ਦੇਸ਼ ਅਤੇ ਪੰਜਾਬ ਨੂੰ ਅੱਗੇ ਲਿਜਾ ਸਕਦੀਆਂ ਹਨ | ਕੁੱਲ ਹਿੰਦ ਕਿਸਾਨ ਸਭਾ ਪੰਜਾਬ ਦੇ ਸੂਬਾ ਜਨਰਲ ਸਕੱਤਰ ਬਲਜੀਤ ਸਿੰਘ ਗਰੇਵਾਲ ਤੇ ਜ਼ਿਲ੍ਹਾ ਸਕੱਤਰ ਐਡਵੋਕੇਟ ਸਵਰਨਜੀਤ ਸਿੰਘ ਦਲਿਓ ਨੇ ਕਿਹਾ ਕਿ ਕੁੱਲ ਹਿੰਦ ਕਿਸਾਨ ਸਭਾ ਅਤੇ ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਵਲੋਂ 29 ਮਈ ਨੂੰ ਜਲੰਧਰ ਵਿਖੇ ਪੰਜਾਬ ਪੱਧਰੀ ਵਿਸ਼ਾਲ ਰੈਲੀ ਕੀਤੀ ਜਾਵੇਗੀ | ਇਸ ਮੌਕੇ ਅਮਰਜੀਤ ਸਿੰਘ ਸਿੱਧੂ, ਤੇਜਾ ਸਿੰਘ ਹੀਰਕੇ, ਗੁਰਪ੍ਰੀਤ ਸਿੰਘ ਬਰਨ, ਜਸਵੰਤ ਸਿੰਘ ਬੀਰੋਕੇ, ਜਗਦੇਵ ਸਿੰਘ ਢੈਪਈ, ਪਰਵਿੰਦਰ ਸਿੰਘ ਭੀਖੀ, ਸੁਰੇਸ਼ ਕੁਮਾਰ ਮਾਨਸਾ, ਦਰਸ਼ਨ ਸਿੰਘ ਜੋਗਾ, ਸੀਤਾ ਰਾਮ ਗੋਇਲ ਮਾਨਸਾ, ਬਲਜੀਤ ਸਿੰਘ ਖੀਵਾ ਕਲਾਂ, ਜਗਦੇਵ ਸਿੰਘ ਖੀਵਾ, ਰਾਜ ਕੁਮਾਰ ਗਰਗ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਸੀਯੂ ਪੰਜਾਬ ਦੀ ਵਿਲੱਖਣ ਪਹਿਲ : 'ਆਲ੍ਹਣਾ ਬਣਾਓ, ਧਰਤੀ ਬਚਾਓ' ਬਰਡ ਨੈੱਸਟ ਮੇਕਿੰਗ ਵਰਕਸ਼ਾਪ ਅਗਲੀ ਖ਼ਬਰ ਪਿੰਡ ਗੁਰੂਸਰ ਸੈਣੇਵਾਲਾ ਵਿਖੇ ਪੁਲਿਸ ਦੀ ਮੌਜੂਦਗੀ ਵਿਚ ਹੋਈ ਗੋਲੀਬਾਰੀ ਦੌਰਾਨ ਅਕਾਲੀ ਆਗੂ ਗੰਭੀਰ ਜ਼ਖਮੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।