• ਤਿੰਨ ਮਲਬੇ ਦੀ ਲਪੇਟ 'ਚ, ਦੋ ਨੂੰ ਬਚਾਇਆ, ਇਕ ਦੀ ਭਾਲ ਜਾਰੀ • ਕਿਸਾਨਾਂ ਦੇ ਕਰੋੜ ਦਾ ਆਲੂ ਤੇ ਬੀਜ ਬਰਬਾਦ
ਭਗਤਾ ਭਾਈਕਾ, 29 ਅਪ੍ਰੈਲ (ਸੁਖਪਾਲ ਸਿੰਘ ਸੋਨੀ)- ਅੱਜ ਬਾਅਦ ਦੁਪਹਿਰ ਵਕਤ ਸਥਾਨਕ ਸ਼ਹਿਰ ਦੇ ਇਕ ਕੋਲਡ ਸਟੋਰ ਵਿਖੇ ਵਾਪਰੇ ਭਿਆਨਕ ਹਾਦਸੇ ਦੌਰਾਨ ਸਟੋਰ ਬੁਰੀ ਢਹਿ ਢੇਰੀ ਤੇ ਕਿਸਾਨਾਂ ਦੇ ਕਰੋੜਾਂ ਦਾ ਆਲੂ ਅਤੇ ਬੀਜ ਤਬਾਹ ਹੋ ਗਿਆ ਹੈ¢ ਕੋਲਡ ਸਟੋਰ ਦੀ ਗੈਸ ਨੇ ਘਟਨਾ ਸਥਾਨ ਦੇ ਏਰੀਏ ਦੇ ਲੋਕਾਂ ਨੂੰ ਸਾਹ ਲੈਣ ਵਿਚ ਸਮੱਸਿਆ ਦਾ ਸਾਹਮਣਾ ਕਰਨਾ ਪਿਆ¢ ਹਾਦਸੇ ਦੌਰਾਨ ਮਲਬੇ ਦੀ ਲਪੇਟ ਵਿਚ ਆਏ ਤਿੰਨ ਮਜ਼ਦੂਰ/ਮੁਲਾਜ਼ਮ ਨੂੰ ਲੋਕਾਂ ਨੇ ਸਹੀ ਸਲਾਮਤ ਬਾਹਰ ਕੱਢ ਕੇ ਬਚਾ ਲਿਆ ਗਿਆ, ਜਦੋਂਕਿ ਇਕ ਨੂੰ ਦੇਰ ਸ਼ਾਮ ਤੱਕ ਮਲਬੇ ਵਿਚੋਂ ਲੱਭਣ ਦੇ ਕਾਜਰ ਜਾਰੀ ਹਨ¢ ਘਟਨਾ ਨੂੰ ਲੈ ਕੇ ਐਨ.ਡੀ.ਆਰ.ਐਫ, ਸੀ.ਆਈ.ਐਸ.ਐਫ. ਦੀਆਂ ਟੀਮਾਂ ਨੇ ਮੌਕੇ ਉਪਰ ਪਹੁੰਚ ਕੇ ਰਾਹਤ ਕਾਰਜ ਅਰੰਭ ਕੀਤੇ¢ ਜਾਣਕਾਰੀ ਅਨੁਸਾਰ ਅੱਜ ਬਾਅਦ ਦੁਪਹਿਰ ਵਕਤ ਸਥਾਨਕ ਬਾਘਾ ਪੁਰਾਣਾ ਰੋਡ ਉਪਰ ਸਥਿੱਤ ਰੂਪ ਲਾਲ ਸਿੰਗਲਾ ਵਾਸੀ ਭਗਤਾ ਭਾਈਕਾ ਦੇ ਸਿੰਗਲਾ ਕੋਲਡ ਸਟੋਰ ਵਿਚੋਂ ਅਚਾਨਕ ਧਮਾਕੇ ਦੀ ਆਵਾਜ਼ ਆਈ, ਜਿਸ ਦੌਰਾਨ ਸਟੋਰ ਦੀ ਪੂਰੀ ਇਮਾਰਤ ਢਹਿ-ਢੇਰੀ ਹੋ ਗਿਆ¢ ਸਟੋਰ ਵਿਚ ਨੱਕੋਂ-ਨੱਕ ਭਰਿਆ ਕਿਸਾਨਾਂ ਦੇ ਆਲੂ ਅਤੇ ਆਲੂ ਦੇ ਬੀਜ ਦਾ ਵੀ ਵੱਡਾ ਨੁਕਸਾਨ ਹੋ ਗਿਆ ਹੈ¢ ਸਟੋਰ ਦੇ ਸ਼ੈੱਡ ਹੇਠਾਂ ਖੜ੍ਹੀ ਇਕ ਚਿੱਟੇ ਰੰਗ ਦੀ ਡਿਜਾਇਰ ਕਾਰ ਵੀ ਮਲਬੇ ਹੇਠਾਂ ਆਉਣ ਕਾਰਨ ਭੰਨੀ ਗਈ¢ ਘਟਨਾ ਉਪਰੰਤ ਖੂਹ ਕਮੇਟੀ ਭਗਤਾ ਭਾਈਕਾ ਅਤੇ ਸਤਿਕਾਰ ਕਮੇਟੀ ਕੋਠਾ ਗੁਰੂ ਦੇ ਵਲੰਟੀਅਰ ਆਪਣੀਆਂ ਨਿੱਜੀ ਫਾਇਰ ਬਿ੍ਗੇਡ ਗੱਡੀਆਂ ਲੈ ਕੇ ਮੌਕੇ ਪਰ ਪਹੁੰਚੇ¢
ਘਟਨਾ ਸਬੰਧੀ ਸੂਚਨਾ ਮਿਲਦਿਆ ਹੀ ਸ਼ਹਿਰ ਦੇ ਨਾਲ-ਨਾਲ ਨਜ਼ਦੀਕੀ ਪਿੰਡਾਂ ਦੇ ਲੋਕ ਵੱਡੀ ਗਿਣਤੀ ਵਿਚ ਘਟਨਾ ਸਥਾਨ ਉਪਰ ਪਹੁੰਚਣੇ ਸ਼ੁਰੂ ਹੋ ਗਏ¢ ਇਕੱਤਰ ਲੋਕਾਂ ਪੀੜਤ ਚਮਕੌਰ ਸਿੰਘ ਪੁੱਤਰ ਸੁਖਮੰਦਰ ਸਿੰਘ ਭਗਤਾ ਭਾਈਕਾ ਅਤੇ ਪਿ੍ਤਪਾਲ ਸਿੰਘ ਪੁੱਤਰ ਜਗਸੀਰ ਸਿੰਘ ਬੁਰਜ ਥਰੋੜ ਨੂੰ ਸਟੋਰ ਵਿਚੋਂ ਕੱਢਣ ਵਿਚ ਸਫਲ ਹੋ ਗਏ¢ ਇਕ ਮਜ਼ਦੂਰ ਸੋਹਣ ਸਿੰਘ ਮਲਬੇ ਹੇਠਾਂ ਦੱਬਿਆ ਗਿਆ, ਜਿਸ ਨੂੰ ਬਚਾਉਣ ਅਤੇ ਬਾਹਰ ਕੱਢਣ ਸਬੰਧੀ ਐਨ.ਡੀ.ਆਰ.ਐਫ, ਸੀ.ਆਈ.ਐਸ.ਐਫ. ਦੀਆਂ ਟੀਮਾਂ ਵਲੋਂ ਲੋਕਲ ਲੋਕਾਂ ਦੀ ਮਦਦ ਨਾਲ ਜੱਦੋ-ਜਹਿਦ ਜਾਰੀ ਹੈ¢
ਘਟਨਾ ਸਥਾਨ 'ਤੇ ਆਏ ਪੀੜਤ ਕਿਸਾਨ ਕੁਲਵੰਤ ਸਿੰਘ ਮਲੂਕਾ ਨੇ ਦੱਸਿਆ ਕਿ ਸਟੋਰ ਅੰਦਰ ਉਨ੍ਹਾਂ ਦਾ 54 ਏਕੜ ਆਲੂ ਦਾ ਗਰੇਡ-2 ਬੀਜ (1980 ਗੱਟੇ) ਅਤੇ ਰਾਸ਼ਨ ਆਲੂ 3300 ਗੱਟਾ ਰੱਖਿਆ ਹੋਇਆ ਸੀ¢ ਉਨ੍ਹਾਂ ਦੋਸ਼ ਲਗਾਇਆ ਕਿ ਸਿੰਗਲਾ ਕੋਲਡ ਸਟੋਰ ਦੀ ਲਾਪਰਵਾਹੀ ਕਾਰਨ ਵਾਪਰੀ ਘਟਨਾ ਦੌਰਾਨ ਉਨ੍ਹਾਂ ਦਾ ਕਰੀਬ 50-55 ਲੱਖ ਦਾ ਨੁਕਸਾਨ ਹੋ ਗਿਆ ਹੈ¢ ਇਸੇ ਤਰਾਂ ਹੀ ਬਹਾਦੁਰ ਸਿੰਘ ਬਰਾੜ ਪੁੱਤਰ ਸਵ. ਦਿਆ ਸਿੰਘ ਸਾਬਕਾ ਸਰਪੰਚ ਵਾਸੀ ਭਗਤਾ ਭਾਈਕਾ ਨੇ ਦੱਸਿਆ ਕਿ ਉਕਤ ਸਟੋਰ ਅੰਦਰ ਉਨ੍ਹਾਂ ਨੇ ਬੀਜ ਅਤੇ ਰਾਸ਼ਨ ਦਾ 2600 ਗੱਟਾ ਰੱਖਿਆ ਗਿਆ ਸੀ¢ ਘਟਨਾ ਦੌਰਾਨ ਉਨ੍ਹਾਂ ਦਾ ਕਰੀਬ 25 ਲੱਖ ਦਾ ਨੁਕਸਾਨ ਹੋਇਆ ਹੈ¢ ਇਸੇ ਤਰ੍ਹਾਂ ਹੀ ਵੱਡੀ ਗਿਣਤੀ ਵਿਚ ਕਿਸਾਨਾਂ ਦਾ ਆਲੂ ਅਤੇ ਬੀਜ ਸਮੇਤ ਹੋਰ ਸਮਾਨ ਰੱਖਿਆ ਹੋਇਆ ਹੈ¢ ਘਟਨਾ ਦੌਰਾਨ ਕਿਸਾਨਾਂ ਦਾ ਕਰੋੜਾਂ ਦਾ ਨੁਕਸਾਨ ਹੋਣ ਦਾ ਅਨੁਮਾਨ ਹੈ¢ ਖ਼ਬਰ ਲਿਖੇ ਜਾਣ ਸਮੇਂ ਮਲਬੇ ਹੇਠੋਂ ਮਜ਼ਦੂਰ ਨੂੰ ਕੱਢਣ ਲਈ ਰਾਹਤ ਕਾਰਜ ਜਾਰੀ ਸਨ¢ ਘਟਨਾ ਉਪਰੰਤ ਵੀਰਪਾਲ ਕÏਰ ਐਸ.ਡੀ.ਐਮ ਫੂਲ, ਮਨੋਜ ਕੁਮਾਰ ਡੀ.ਐਸ.ਪੀ ਫੂਲ, ਨਾਇਬ ਤਹਿਸੀਲਦਾਰ ਭਗਤਾ, ਪਰਬਤ ਸਿੰਘ ਐਸ.ਐਚ.ਓ. ਭਗਤਾ ਸਮੇਤ ਵੱਡੀ ਪੱਧਰ 'ਤੇ ਸੀਨੀਅਰ ਅਧਿਕਾਰੀ ਪਹੁੰਚ ਰਹੇ ਹਨ¢
ਭਗਤਾ ਭਾਈਕਾ ਵਿਖੇ ਕੋਲਡ ਸਟੋਰ ਭਿਆਨਕ ਹਾਦਸਾ, ਇਮਾਰਤ ਢਹਿ ਢੇਰੀ
ਅਜੀਤ ਡੈਸਕ
30-04-2026